ETV Bharat / state

Roopnagar Police Action: ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ 4 ਪਿਸਤੌਲਾਂ ਤੇ ਰੌਂਦ ਬਰਾਮਦ

author img

By

Published : Jun 9, 2023, 6:03 PM IST

Rupnagar police recovered 4 pistols from gangster Dilpreet Singh Baba's partner Davinder Singh
ਰੂਪਨਗਰ ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ 4 ਪਿਸਤੌਲਾਂ ਬਰਾਮਦ

ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਕੋਲੋਂ 4 ਪਿਸਤੌਲਾਂ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਬਾਬਾ ਦੇ ਪਹਿਲਾਂ ਹੀ ਗ੍ਰਿਫਤਾਰ ਹੋਏ ਗੁਰਗੇ ਦਵਿੰਦਰ ਸਿੰਘ ਉਰਫ ਜੋਰਾ ਵਾਸੀ ਪਿੰਡ ਲੋਦੀਪੁਰ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਨਿਸ਼ਾਨਦੇਹੀ ਰਾਹੀਂ ਅਸਲਾ ਬਰਾਮਦ ਹੋਇਆ ਹੈ।

ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ 4 ਪਿਸਤੌਲਾਂ ਤੇ ਰੌਂਦ ਬਰਾਮਦ

ਰੂਪਨਗਰ: ਰੂਪਨਗਰ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਕੋਲੋਂ 4 ਪਿਸਤੌਲਾਂ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਐਸਐਸਪੀ ਰੂਪਨਗਰ ਵਿਵੇਸ਼ ਸ਼ੀਲ ਸੋਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤਹਿਤ ਜ਼ਿਲ੍ਹਾ ਪੱਧਰ ਉਤੇ ਗੈਂਗਸਟਰਾਂ ਅਤੇ ਮਾਫੀਆ ਖਿਲਾਫ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਗੈਰ ਸਮਾਜੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਦਵਿੰਦਰ ਸਿੰਘ ਦੀ ਨਿਸ਼ਾਨਦੇਹੀ ਉਤੇ ਬਰਾਮਦ ਹੋਇਆ ਅਸਲਾ : ਉਨ੍ਹਾਂ ਅੱਗੇ ਦੱਸਿਆ ਕਿ ਪੀਪੀਐਸ ਕਪਤਾਨ ਪੁਲਿਸ ਡਿਟੈਕਟਿਵ ਨਵਨੀਤ ਸਿੰਘ ਮਾਹਲ ਅਤੇ ਪੀਪੀਐਸ ਉਪ ਕਪਤਾਨ ਪੁਲਿਸ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਰੂਪਨਗਰ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਪਹਿਲਾਂ ਹੀ ਗ੍ਰਿਫਤਾਰ ਹੋਏ ਗੁਰਗੇ ਦਵਿੰਦਰ ਸਿੰਘ ਉਰਫ ਜੋਰਾ ਵਾਸੀ ਪਿੰਡ ਲੋਦੀਪੁਰ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਨਿਸ਼ਾਨਦੇਹੀ ਰਾਹੀਂ 4 ਪਿਸਤੌਲਾਂ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ, ਜੋ ਕਿ ਵੱਖੋ-ਵੱਖ ਟਿਕਾਣਿਆਂ ਉਤੇ ਰੱਖਿਆ ਹੋਇਆ ਸੀ।


ਐਸਐਸਪੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਟੀਮ ਵਲੋਂ 12 ਜਨਵਰੀ 2023 ਨੂੰ ਰੂਪ ਲਾਲ ਉਰਫ ਰੂਪਾ ਪਿੰਡ ਗੋਹਲਣੀ ਥਾਣਾ ਨੰਗਲ ਨੂੰ ਇਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਥਾਣਾ ਨੰਗਲ ਦਰਜ ਰਜਿਸਟਰ ਕਰਾਇਆ ਗਿਆ ਸੀ। ਮੁਕੱਦਮੇ ਦੀ ਤਫਤੀਸ਼ ਦੌਰਾਨ ਅਪਰਾਧੀ ਦੇ ਪਿਛੋਕੜ ਨੂੰ ਟ੍ਰੈਕ ਕਰ ਕੇ ਦੋਸ਼ੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਪਿੰਡ ਢਾਹਾਂ ਥਾਣਾ ਨੂਰਪੁਰਬੇਦੀ ਜ਼ਿਲ੍ਹਾ ਰੂਪਨਗਰ ਨੂੰ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ, ਜਿਸ ਉਪਰੰਤ ਦੋਸ਼ੀ 5 ਜੂਨ 2023 ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉਤੇ ਲਿਆਂਦਾ ਗਿਆ ਤਾਂ ਜੋ ਮਾਮਲੇ ਦੀ ਡੂੰਘਾਈ ਨਾਲ਼ ਪੜਤਾਲ ਕੀਤੀ ਜਾ ਸਕੇ।

ਕਿਸੇ ਵਾਰਦਾਤ ਨੂੰ ਅੰਜਾਮ ਦਿਵਾਉਣ ਲਈ ਮੁਹੱਈਆ ਕਰਵਾਇਆ ਸੀ ਅਸਲਾ : ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਦੋਸ਼ੀ ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਆਪਣੇ ਖਾਸ ਗੁਰਗੇ ਦਵਿੰਦਰ ਸਿੰਘ ਜੋਰਾ ਵਾਸੀ ਪਿੰਡ ਲੋਦੀਪੁਰ ਥਾਣਾ ਸ੍ਰੀ ਆਨੰਦਪੁਰ ਨੂੰ ਕੋਈ ਵੱਡੀ ਵਾਰਦਾਤ ਕਰਵਾਉਣ ਲਈ ਨਜਾਇਜ਼ ਅਸਲਾ ਮੁਹੱਈਆ ਕਰਵਾਇਆ ਸੀ, ਜਿਸ ਉਪਰੰਤ ਮੁਲਜ਼ਮ ਦਵਿੰਦਰ ਸਿੰਘ ਨੂੰ ਮਾਮਲੇ ਵਿੱਚ ਨਾਮਜ਼ਦ ਕਰ ਕੇ 8 ਜੂਨ 2023 ਨੂੰ ਨਾਭਾ ਜੇਲ੍ਹ ਤੋਂ ਲਿਆਂਦਾ ਗਿਆ ਅਤੇ ਪੁਲਿਸ ਰਿਮਾਂਡ ਦੌਰਾਨ ਅੱਜ 9 ਜੂਨ 2023 ਨੂੰ ਦੋਸ਼ੀ ਦਵਿੰਦਰ ਸਿੰਘ ਉਰਫ ਜੇਰਾ ਦੀ ਨਿਸ਼ਾਨਦੇਹੀ ਉਤੇ ਉਕਤ ਦੋਸ਼ੀ ਪਾਸੋਂ 04 ਪਿਸਤੌਲ ਸਮੇਤ 20 ਰੌਂਦ ਬਰਾਮਦ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਬਰਾਮਦਗੀ ਉਪਰੰਤ ਮੁਲਜ਼ਮ ਨੂੰ ਅੱਜ ਅਦਾਲਤ ਨੰਗਲ ਵਿਖੇ ਪੇਸ਼ ਕੀਤਾ ਜਾ ਰਿਹਾ ਹੈ, ਜਿਹਨਾਂ ਦਾ ਅੱਗੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.