ETV Bharat / state

ਰੂਪਨਗਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਕੀਤਾ ਦਾਅਵਾ

author img

By

Published : Apr 24, 2021, 8:36 PM IST

ਰੂਪਨਗਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਕੀਤਾ ਦਾਅਵਾ
ਰੂਪਨਗਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਕੀਤਾ ਦਾਅਵਾ

ਫੜੇ ਗਏ ਤਿੰਨ ਕਾਤਲ ਆਪਸ ਵਿੱਚ ਦੋਸਤ ਹਨ ਤੇ ਕਰਜ਼ੇ ਹੇਠ ਦਬੇ ਹੋਏ ਹਨ। ਇਹਨਾਂ ਨੇ ਯੋਜਨਾ ਬਣਾਈ ਸੀ ਕਿ ਅਗਵਾ ਕਰਕੇ ਫਿਰੌਤੀ ਮੰਗਣਗੇ ਪਰ ਮ੍ਰਿਤਕ ਸੁਰਿੰਦਰ ਭੱਲਾ ਨੇ ਅਗਵਾ ਕਰਨ ਵਾਲਿਆਂ ’ਚੋਂ ਇੱਕ ਵਿਅਕਤੀ ਦੀ ਪਛਾਣ ਕਰ ਲਈ ਸੀ ਦਿਸ ਮਗਰੋਂ ਉਹਨਾਂ ਨੇ ਜਸਵਿੰਦਰ ਭੱਲਾ ਦੀ ਕੁੱਟਮਾਰ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਰੂਪਨਗਰ: ਜ਼ਿਲ੍ਹੇ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸਲਝਾਉਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੁਰਿੰਦਰ ਸਿੰਘ ਪੁੱਤਰ ਯੋਗਰਾਜ ਭੱਲਾ ਵਾਸੀ ਅਟਾਰੀ, ਕੀਰਤਪੁਰ ਸਾਹਿਬ ਜੋ ਸਤੰਬਰ 2020 ਨੂੰ ਸ੍ਰੀ ਕੀਰਤਪੁਰ ਸਾਹਿਬ ਦੇ ਇੱਕ ਪੈਟਰੋਲ ਪੰਪ ਮਾਲਿਕ ਜੋ ਕਿ ਘਰ ਨੂੰ ਜਾਂਦੇ ਹੋਏ ਭੇਦਭਰੇ ਹਾਲਾਤ ਵਿੱਚ ਗੁੰਮ ਹੋ ਗਿਆ ਸੀ। ਪੁਲਿਸ ਦੁਆਰਾ ਉਸਦੀ ਕਾਫੀ ਤਲਾਸ਼ ਕੀਤੀ ਗਈ ਪਰ ਦਸੰਬਰ 2020 ਨੂੰ ਸੁਰਿੰਦਰ ਭੱਲਾ ਦੀ ਲਾਸ਼ ਭਾਖੜਾ ਨਹਿਰ ਦੇ ਕੋਲ ਪੈਟਰੋਲ ਪੰਪ ਤੋਂ ਥੋੜੀ ਦੂਰੀ ’ਤੇ ਪਈ ਮਿਲੀ ਸੀ।

ਰੂਪਨਗਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਕੀਤਾ ਦਾਅਵਾ

ਇਹ ਵੀ ਪੜੋ: ਆਕਸੀਜਨ ਦੀ ਕਮੀ ਦੇ ਕਾਰਨ 6 ਮੌਤਾਂ ਤੋਂ ਬਾਅਦ ਐਕਸ਼ਨ ’ਚ ਸਰਕਾਰ

ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਾਤਲਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਤਿੰਨ ਕਾਤਲ ਆਪਸ ਵਿੱਚ ਦੋਸਤ ਹਨ ਤੇ ਕਰਜ਼ੇ ਹੇਠ ਦਬੇ ਹੋਏ ਹਨ। ਇਹਨਾਂ ਨੇ ਯੋਜਨਾਂ ਬਣਾਈ ਸੀ ਕਿ ਅਗਵਾ ਕਰਕੇ ਫਿਰੌਤੀ ਮੰਗਣਗੇ ਪਰ ਮ੍ਰਿਤਕ ਸੁਰਿੰਦਰ ਭੱਲਾ ਨੇ ਅਗਵਾ ਕਰਨ ਵਾਲਿਆਂ ’ਚੋਂ ਇੱਕ ਵਿਅਕਤੀ ਦੀ ਪਛਾਣ ਕਰ ਲਈ ਸੀ ਦਿਸ ਮਗਰੋਂ ਉਹਨਾਂ ਨੇ ਜਸਵਿੰਦਰ ਭੱਲਾ ਦੀ ਕੁੱਟਮਾਰ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ: ਨੌਜਵਾਨ ਨੇ ਢਾਈ ਲੱਖ ਰੁਪਏ ਵਾਪਸ ਕਰਕੇ ਈਮਾਨਦਾਰੀ ਦੀ ਕੀਤੀ ਮਿਸਾਲ ਕਾਇਮ

ETV Bharat Logo

Copyright © 2024 Ushodaya Enterprises Pvt. Ltd., All Rights Reserved.