ETV Bharat / state

ਰੂਪਨਗਰ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਨਾਲ 1 ਵਿਅਕਤੀ ਗ੍ਰਿਫ਼ਤਾਰ

author img

By

Published : Apr 1, 2022, 11:01 PM IST

ਰੂਪਨਗਰ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਨਾਲ 1 ਵਿਅਕਤੀ ਗ੍ਰਿਫ਼ਤਾਰ
ਰੂਪਨਗਰ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਨਾਲ 1 ਵਿਅਕਤੀ ਗ੍ਰਿਫ਼ਤਾਰ

ਪੁਲਿਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਿਮਰਨਪ੍ਰੀਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਉਪੋਕੀ ਥਾਣਾ ਅਮਰਗੜ੍ਹ ਜਿਲ੍ਹਾ ਮਲੇਰਕੋਟਲਾ ਜਿਸ ਕੋਲ ਨਜਾਇਜ ਅਸਲਾ ਹੈ। ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਸਿਟੀ ਰੂਪਨਗਰ ਦੇ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਨੂੰ ਨਜਾਇਜ ਅਸਲੇ ਸਮੇਤ ਕਾਬੂ ਕਰ ਲਿਆ ਗਿਆ ਹੈ।

ਰੂਪਨਗਰ: ਰੂਪਨਗਰ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਨਾਲ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰੂਪਨਗਰ ਵਿਵੇਕਸ਼ੀਲ ਸੋਨੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ, ਕਪਤਾਨ ਪੁਲਿਸ (ਡਿਟੇਕਟਿਵ) ਅਤੇ ਡੀ. ਐਸ. ਪੀ ਜਰਨੈਲ ਸਿੰਘ, ਰੂਪਨਗਰ ਦੀ ਟੀਮ ਜਦੋਂ ਪੁਰਾਣਾ ਬੱਸ ਸਟੈਂਡ ਰੂਪਨਗਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਿਮਰਨਪ੍ਰੀਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਉਪੋਕੀ ਥਾਣਾ ਅਮਰਗੜ੍ਹ ਜਿਲ੍ਹਾ ਮਲੇਰਕੋਟਲਾ ਜਿਸ ਕੋਲ ਨਜਾਇਜ ਅਸਲਾ ਹੈ।

ਬਰਾਮਦ ਹੋਇਆ ਸਮਾਨ
ਬਰਾਮਦ ਹੋਇਆ ਸਮਾਨ

ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਸਿਟੀ ਰੂਪਨਗਰ ਦੇ ਏਰੀਆ ਵਿੱਚ ਘੁੰਮ ਰਿਹਾ ਹੈ। ਜਿਸ ਨੂੰ ਨਜਾਇਜ ਅਸਲੇ ਸਮੇਤ ਕਾਬੂ ਕਰ ਲਿਆ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖਿਲਾਫ਼ ਮੁਕੱਦਮਾ ਨੰਬਰ 44 ਮਿਤੀ 01.4.2022 ਅ/ਧ 25/54/59 ਅ.ਆਰਮਜ਼ ਐਕਟ ਥਾਣਾ ਸਿਟੀ ਰੂਪਨਗਰ ਦਰਜ ਕਰਾਇਆ ਗਿਆ ਅਤੇ ਇਸ ਦੌਰਾਨ ਤਫਤੀਸ਼ ਦੋਸ਼ੀ ਨੂੰ ਹੁਲੀਏ ਦੇ ਆਧਾਰ ਤੇ ਸਮੇਤ ਇੱਕ 32 ਬੋਰ ਪਿਸਟਲ ਸਮੇਤ 05 ਜਿੰਦਾ ਕਾਰਤੂਸਾਂ ਦੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੀ ਪੁੱਛਗਿੱਛ ਦੋਸ਼ੀ ਨੇ ਆਪਣੇ ਦਿੱਤੇ 27ਓਵi ਅਚਟ ਦੇ ਬਿਆਨ ਮੁਤਾਬਿਕ ਅਜੀਤ ਸਿੰਘ ਅਕੈਡਮੀ ਰੂਪਨਗਰ ਤੋ ਸ਼੍ਰੀ ਚਮਕੌਰ ਸਾਹਿਬ ਨੂੰ ਜਾਂਦੀ ਸੜਕ ਦੇ ਨਾਲ ਕੱਚੀ ਸਰਹੰਦ ਨਹਿਰ ਦੇ ਕਿਨਾਰੇ ਤੋਂ ਝਾੜੀਆ ਵਿੱਚੋਂ ਇੱਕ ਪਲਾਸਟਿਕ ਦਾ ਬਕਸਾ ਕੱਢ ਕੇ ਪੇਸ਼ ਕੀਤਾ।

ਬਰਾਮਦ ਹੋਇਆ ਸਮਾਨ
ਬਰਾਮਦ ਹੋਇਆ ਸਮਾਨ

ਜਿਸ ਵਿੱਚੋਂ ਇੱਕ 12 ਬੋਰ ਗੰਨ ਸਮੇਤ 02 ਕਾਰਤੂਸ ਜਿੰਦਾ ਬਰਾਮਦ ਕੀਤੇ ਗਏ। ਦੋਸ਼ੀ ਨੇ ਬਾਡੀ ਤੋਂ ਨੰਬਰ ਘਸਾਇਆ ਹੋਇਆ ਹੈ। ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਕੋਲੋਂ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ, ਇਸ ਸਬੰਧੀ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ। ਇਸ ਵਿਅਕਤੀ ਦਾ ਨਾਮ ਸਿਮਰਨਪ੍ਰੀਤ ਕੁਮਾਰ ਪੁੱਤਰ ਰਮੇਸ਼ ਕੁਮਾਰ ਅਤੇ ਪਿੰਡ ਉਪੋਕੀ ਥਾਣਾ ਅਮਰਗੜ੍ਹ ਜਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਆਪਣੇ ਘਰ ਨੂੰ ਲੈਬ 'ਚ ਬਦਲ ਕੇ ਤਿਆਰ ਕੀਤੀ ਇਕ ਗ੍ਰਾਮ 'ਚ 20 ਮੈਂਬਰਾਂ ਨੂੰ ਨਸ਼ਾ ਦੇਣ ਵਾਲੀ ਡੋਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.