ETV Bharat / state

ਰੋਪੜ: ਵਿਧਾਨ ਸਭਾ ਸਪੀਕਰ ਨੇ ਮਾਤਾ ਨੈਣਾਂ ਦੇਵੀ ਮੰਦਰ 'ਚ ਭਰੀ ਹਾਜ਼ਰੀ

author img

By

Published : Jul 28, 2019, 8:14 PM IST

ਫ਼ੋਟੋ

ਰੋਪੜ ਦੇ ਮਲਕਪੁਰ 'ਚ ਮਾਤਾ ਨੈਣਾਂ ਦੇਵੀ ਮੰਦਰ 'ਚ ਚੱਲ ਰਹੇ ਧਾਰਮਿਕ ਸਮਾਗਮ ਵਿੱਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼ਿਰਕਤ ਕੀਤੀ।

ਰੋਪੜ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਐਤਵਾਰ ਨੂੰ ਮਲਕਪੁਰ 'ਚ ਮਾਤਾ ਨੈਣਾਂ ਦੇਵੀ ਦੇ ਮੰਦਰ 'ਚ ਚੱਲ ਰਹੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਬਾਬਾ ਮੋਹਨਗੀਰੀ ਜੀ ਸਰਥਲੀ ਵਾਲਿਆਂ ਵੱਲੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਰਾਣਾ ਕੇ ਪੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਉਣ ਦੇ ਮਹੀਨੇ ਵਿੱਚ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਤਾਂ ਦੀ ਸਹੂਲਤ ਲਈ ਮਲਕਪੁਰ ਦੇ ਮੰਦਰ ਮਾਤਾ ਨੈਣਾਂ ਦੇਵੀ ਵਿਖੇ ਧਰਮਸ਼ਾਲਾ ਦੀ ਉਸਾਰੀ ਕੀਤੀ ਗਈ ਹੈ ਤਾਂ ਜੋ ਸੰਗਤਾਂ ਨੂੰ ਇਥੇ ਠਹਿਰਾਅ ਅਤੇ ਲੰਗਰ ਦੀ ਪੂਰੀ ਸਹੂਲਤ ਦਿੱਤੀ ਜਾ ਸਕੇ।

ਕੇ.ਪੀ. ਸਿੰਘ ਨੇ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਹੋਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਰੂਹ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਆਪਣੇ ਪਰਿਵਾਰਾਂ ਨੂੰ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਦਿੱਤੇ ਜਾ ਰਹੇ ਪਰਵਚਨਾਂ ਨਾਲ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਪ੍ਰਬੰਧਕਾਂ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕੀਤੀ।

2 ਕੇਲਿਆਂ ਦੇ 442 ਰੁਪਏ ਲੈਣ ਵਾਲਾ ਹੋਟਲ ਹੁਣ ਦੇਵੇਗਾ 25 ਹਜ਼ਾਰ ਦਾ ਜ਼ੁਰਮਾਨਾ

ਕੇ.ਪੀ. ਸਿੰਘ ਨੇ ਇਸ ਮੌਕੇ ਲੰਗਰ ਹਾਲ ਦੇ ਮੁਕੰਮਲ ਹੋਣ 'ਤੇ ਖੁਸ਼ੀ ਪਰਗਟ ਕੀਤੀ ਅਤੇ ਉਸ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਬਾਬਾ ਮੋਹਨਗੀਰੀ ਜੀ ਸਰਥਲੀ ਵਾਲਿਆਂ ਨੇ ਪ੍ਰਭੂ ਚਰਨਾਂ ਨਾਲ ਜੁੜਨ ਲਈ ਸੰਗਤਾਂ ਨੂੰ ਕਿਹਾ ਅਤੇ ਸਾਉਣ ਅਸ਼ਟਮੀ ਦੇ ਮੌਕੇ 'ਤੇ ਸੰਗਤਾਂ ਦੀ ਭਾਰੀ ਆਮਦ 'ਤੇ ਖੁਸ਼ੀ ਪ੍ਰਗਟਾਈ।

Intro:ਸਪੀਕਰ ਰਾਣਾ ਕੇ ਪੀ ਸਿੰਘ ਨੇ ਮਾਤਾ ਸ੍ਰੀ ਨੈਣਾਂ ਦੇਵੀ ਮੰਦਰ ਮਲਕਪੁਰ ਦੇ ਧਾਰਮਿਕ ਸਮਾਗਮ ਵਿੱਚ ਕੀਤੀ ਸ਼ਮੁਲੀਅਤBody: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਮਾਤਾ ਸਰ੍ੀ ਨੈਣਾਂ ਦੇਵੀ ਮੰਦਰ ਮਲਕਪੁਰ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਵਿੱਚ ਸ਼ਮੁਲੀਅਤ ਕੀਤੀ ਅਤੇ ਬਾਬਾ ਮੋਹਨਗੀਰੀ ਜੀ ਸਰਥਲੀ ਵਾਲਿਆਂ ਵਲੋਂ ਆਸ਼ੀਰਵਾਦ ਪਰ੍ਾਪਤ ਕੀਤਾ.
ਇਸ ਮੋਕੇ ਤੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਵਨ ਦੇ ਮਹੀਨੇ ਵਿੱਚ ਇਹਨਾਂ ਧਾਰਮਿਕ ਸਥਾਨਾਂ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਸੰਗਤਾਂ ਦੀ ਸਹੂਲਤ ਲਈ ਮਲਕਪੁਰ ਮੰਦਰ ਮਾਤਾ ਸਰ੍ੀ ਨੈਣਾ ਦੇਵੀ ਵਿਖੇ ਧਰਮਸ਼ਾਲਾ ਦੀ ਉਸਾਰੀ ਕੀਤੀ ਗਈ ਹੈ ਤਾਂ ਜੋ ਸੰਗਤਾਂ ਨੂੰ ਇਥੇ ਠਹਿਰਾਊ ਅਤੇ ਲੰਗਰ ਆਦਿ ਦੀ ਪੂਰੀ ਸਹੂਲਤ ਮਿਲ ਸਕੇ. ਉਹਨਾਂ ਕਿਹਾ ਕਿ ਧਾਰਮਿਕ ਸਥਾਨਾਂ ਤੇ ਹੋਣ ਵਾਲੇ ਇਹਨਾਂ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਰੂਹ ਨੂੰ ਸ਼ਾਤੀ ਮਿਲਦੀ ਹੈ. ਉਹਨਾਂ ਕਿਹਾ ਕਿ ਸਭ ਨੂੰ ਆਪਣੇ ਪਰਿਵਾਰਾਂ ਨੂੰ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਮੁਲੀਅਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਦਿੱਤੇ ਜਾ ਰਹੇ ਭਜਨਾਂ ਬੰਧਕੀ ਅਤੇ ਪਰਿਵਚਨਾਂ ਨਾਲ ਆਪਣੀ ਸੰਸਕਰ੍ਿਤੀ ਅਤੇ ਵਿਰਸੇ ਜਾਣਕਾਰੀ ਮਿਲ ਸਕੇ. ਉਹਨਾਂ ਪਰ੍ਬੰਧਕਾਂ ਵਲੋਂ ਕਰਵਾਏ ਜਾ ਰਹੇ ਇਹਨਾਂ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕੀਤੀ ਅਤੇ ਆਸ ਪਰ੍ਗਟ ਕੀਤੀ ਕਿ ਸਾਵਨ ਅਸ਼ਟਮੀ ਦੇ ਮੌਕੇ ਲੱਖਾਂ ਦੀ ਗਿਣਤੀ ਵਿੱਚ ਇਸ ਖੇਤਰ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਉਹਨਾਂ ਦੀ ਸਹੂਲਤ ਅਨੁਸਾਰ ਪਰ੍ਬੰਧ ਮਿਲਣਗੇ. ਉਹਨਾਂ ਇਸ ਮੋਕੇ ਲੰਗਰ ਹਾਲ ਦੇ ਮੁਕੰਮਲ ਹੋਣ ਤੇ ਖੁਸ਼ੀ ਪਰ੍ਗਟ ਕੀਤੀ ਅਤੇ ਉਸਦਾ ਉਦਘਾਟਨ ਵੀ ਕੀਤਾ. ਇਸ ਮੋਕੇ ਬਾਬਾ ਮੋਹਨਗੀਰੀ ਜੀ ਸ਼ਰਥਲੀ ਵਾਲਿਆਂ ਨੇ ਪਰ੍ਭੂ ਚਰਨਾਂ ਨਾਲ ਜੁੜਨ ਲਈ ਸੰਗਤਾਂ ਨੂੰ ਕਿਹਾ ਅਤੇ ਸਾਵਨ ਅਸ਼ਟਮੀ ਦੇ ਅਵਸਰ ਤੇ ਸੰਗਤਾਂ ਦੀ ਭਾਰੀ ਆਮਦ ਤੇ ਖੁਸ਼ੀ ਪਰ੍ਗਟ ਕੀਤੀ. ਉਹਨਾਂ ਕਿਹਾ ਕਿ ਇਹ ਮਹੀਨਾ ਧਾਰਮਿਕ ਤੌਰ ਤੇ ਵਿਸੇਸ ਮਹੱਤਵ ਰੱਖਦਾ ਹੈ. ਇਸ ਮੋਕੇ ਡਾ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ, ਰਮੇਸ਼ ਗੋਇਲ, ਸੀਨੀਅਰ ਆਗੂ ਡਾ ਆਰ ਐਸ ਪਰ੍ਮਾਰ, ਮਦਨ ਮੋਹਨ ਗੁਪਤਾ ਅਤੇ ਪਰ੍ਬੰਧਕ ਕਮੇਟੀ ਦੇ ਮੈਂਬਰ ਅਤੇ ਪੰਤਵੱਤੇ ਵੱਡੀ ਗਿਣਤੀ ਵਿਚ ਹਾਜਰ ਸਨ.

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.