ETV Bharat / bharat

2 ਕੇਲਿਆਂ ਦੇ 442 ਰੁਪਏ ਲੈਣ ਵਾਲਾ ਹੋਟਲ ਹੁਣ ਦੇਵੇਗਾ 25 ਹਜ਼ਾਰ ਦਾ ਜ਼ੁਰਮਾਨਾ

author img

By

Published : Jul 28, 2019, 9:15 AM IST

ਟਵਿੱਟਰ 'ਤੇ ਵੀਡੀਓ 'ਚ ਰਾਹੁਲ ਨੇ ਦੱਸਿਆ ਕਿ ਜਦੋ ਉਹ ਜਿੰਮ ਤੋਂ ਵਾਪਸ ਆਇਆ ਤਾਂ ਉਨ੍ਹਾਂ ਨੇ ਹੋਟਲ ਸਟਾਫ਼ ਤੋਂ ਦੇ ਕੇਲੇ ਮੰਗਵਾਏ ਤਾਂ ਉਸ ਦੇ ਲਈ 442 ਬਿੱਲ ਦੇ ਭੁਗਤਾਨ ਕਰਨਾ ਪਿਆ ਸੀ। ਕਰ ਅਤੇ ਟੈਕਸ ਵਿਭਾਗ, ਚੰਡੀਗੜ੍ਹ ਦੁਆਰਾ ਸੀਜੀਐਸਟੀ ਦੀ ਧਾਰਾ 11 ਦੇ ਉਲੰਘਣ ਦੇ ਲਈ ਹੋਟਲ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ।

ਫ਼ੋਟੋ

ਨਵੀ ਦਿੱਲੀ: ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੂੰ ਦੋ ਕੇਲੇ ਦੇ ਲਈ 442 ਰੁਪਏ ਦਾ ਬਿੱਲ ਦੇਣ ਵਾਲੇ JM Marriott ਤੇ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਕਰ ਅਤੇ ਟੈਕਸ ਵਿਭਾਗ, ਚੰਡੀਗੜ੍ਹ ਵੱਲੋਂ ਸੀਜੀਐਸਟੀ ਦੀ ਧਾਰਾ 11 ਦੇ ਉਲੰਘਣ ਦੇ ਲਈ ਹੋਟਲ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ।

  • Fine of Rs 25,000 imposed on hotel JW Marriott by Excise and Taxation Department, Chandigarh for violation of section 11 of CGST (illegal collection of tax on an exempted item) in connection with actor Rahul Bose's tweet over the price of two bananas served to him by the hotel.

    — ANI (@ANI) July 27, 2019 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਇਲੈਕਟ੍ਰਿਕ ਵਾਹਨਾਂ 'ਤੇ ਘਟਿਆ ਜੀਐੱਸਟੀ
ਦੱਸ ਦੇਈਏ ਕਿ ਦੋ ਕੇਲਿਆਂ ਨੂੰ ਟੈਕਸ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਫਿਰ ਵੀ ਉਸ ਤੇ ਟੈਕਸ ਲਗਾਇਆ ਗਿਆ ਸੀ। ਬੋਸ ਨੇ ਇਸ ਦਾ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਪਾਇਆ ਸੀ ਇਸਦੇ ਬਾਅਦ ਮਾਮਲਾ ਜ਼ਿਆਦਾ ਵਾਇਰਲ ਹੋ ਗਿਆ।

ਸੋਮਵਾਰ ਨੂੰ ਰਾਹੁਲ ਬੋਸ ਨੇ ਪੋਸਟ ਕੀਤੀ ਗਈ ਵੀਡੀਓ 'ਚ ਦੱਸਿਆ ਕਿ ਉਹ ਜਿੰਮ ਦੇ ਬਾਅਦ ਵਾਪਸ ਆਇਆ ਤਾ ਉਹਨਾਂ ਨੇ ਹੋਟਲ ਤੋਂ 2 ਕੇਲੇ ਮੰਗਵਾਏ ਤਾਂ ਕੇਲਿਆਂ ਦਾ ਭੁਗਤਾਨ 442 ਰੁਪਏ ਕੀਤਾ। ਉਸਨੇ ਬਿੱਲ ਵੀ ਨਾਲ ਦਿਖਾਇਆ ਸੀ ਇਸ ਬਿੱਲ 'ਚ ਉਸਨੂੰ 375 ਰੁਪਏ ਦੇ ਦੋ ਕੇਲੇ ਲਗਾਏ ਗਿਆ ਸੀ ਅਤੇ ਬਾਕੀ CGST ਅਤੇ IGST ਮਿਲਾ ਕੇ ਕੁੱਲ 442 ਰੁਪਏ ਬਣਿਆ ਸੀ। ਇਹ ਮਾਮਲਾ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ ਤੇ ਮੀਮਸ ਬਣਨੇ ਸ਼ੁਰੂ ਹੋ ਗਏ।
Intro:Body:

banana


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.