ETV Bharat / state

ਗੈਂਗਸਟਰ ਮੁਖਤਿਆਰ ਅੰਸਾਰੀ ਦੀ ਪਸੰਦੀਦਾ ਜੇਲ੍ਹ ਕਿਹੜੀ? ਜਿੱਥੇ ਅੰਸਾਰੀ ਕਰਦਾ ਸੀ ਮੌਜ਼-ਮਸਤੀ !

author img

By

Published : Jul 5, 2023, 10:43 PM IST

ਗੈਂਗਸਟਰ ਮੁਖਤਿਆਰ ਅੰਸਾਰੀ ਦੀ ਪਸੰਦੀਦਾ ਜੇਲ੍ਹ ਕਿਹੜੀ? ਜਿੱਥੇ ਅੰਸਾਰੀ ਕਰਦਾ ਸੀ ਮੌਜ਼-ਮਸਤੀ !
ਗੈਂਗਸਟਰ ਮੁਖਤਿਆਰ ਅੰਸਾਰੀ ਦੀ ਪਸੰਦੀਦਾ ਜੇਲ੍ਹ ਕਿਹੜੀ? ਜਿੱਥੇ ਅੰਸਾਰੀ ਕਰਦਾ ਸੀ ਮੌਜ਼-ਮਸਤੀ !

ਗੈਂਗਸਟਰ ਯੂਪੀ ਦਾ ਹੈ ਪਰ ਪੰਜਾਬ ਦੀ ਸਿਆਸਤ 'ਚ ਉਥਲ-ਪੁਥਲ ਕਿਉਂ ਮਚੀ ਹੋਈ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆ ਹੀ ਦੱਸਦੇ ਹਾਂ ਕਿ ਆਖਰਕਾਰ ਅੰਸਾਰੀ ਪੰਜਾਬ ਆਇਆ ਹੀ ਕਿਉਂ ਸੀ? ਗੈਂਗਸਟਰ ਅੰਸਾਰੀ ਨੂੰ ਪੰਜਾਬ ਕੌਣ ਅਤੇ ਕਿਉਂ ਲੈ ਕੇ ਆਇਆ ਗਿਆ ਸੀ। ਤੁਹਾਡੇ ਲਈ ਇੰਨ੍ਹਾਂ ਸਾਰੇ ਸਵਾਲਾਂ ਦੇ ਜਾਵਬ ਜਾਨਣੇ ਬਹੁਤ ਜ਼ਰੂਰੀ ਹਨ।

ਰੋਪੜ: ਪੰਜਾਬ 'ਚ ਗਰਮੀ ਦੇ ਕਾਰਨ ਪਾਰਾ ਪਹਿਲਾਂ ਹੀ ਚੜ੍ਹਿਆ ਹੋਇਆ ਹੈ ਪਰ ਸਿਆਸੀ ਪਾਰਾ ਉਸ ਨਾਲੋਂ ਵੀ 10 ਗੁਣਾ ਜਿਆਦਾ ਚੜ੍ਹਿਆ ਹੋਇਆ ਹੈ। ਸਿਆਸਤ ਦੀ ਇਸ ਗਰਮੀ ਦਾ ਕਾਰਨ ਹੈ ਯੂਪੀ ਦਾ ਗੈਂਗਸਟਰ ਮੁਖਤਿਆਰ ਅੰਸਾਰੀ। ਜੀ ਹਾਂ ਮੁਖਤਿਆਰ ਅੰਸਾਰੀ ਕਾਰਨ ਪੰਜਾਬ ਦੀ ਸਿਆਸਤ 'ਚ ਵੱਡਾ ਭੂਚਾਲ ਆਇਆ ਹੋਇਆ ਹੈ। ਇਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਆਹਮੋ-ਸਾਹਮਣੇ ਹਨ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਗੈਂਗਸਟਰ ਯੂਪੀ ਦਾ ਹੈ ਪਰ ਪੰਜਾਬ ਦੀ ਸਿਆਸਤ 'ਚ ਉਥਲ-ਪੁਥਲ ਕਿਉਂ ਮਚੀ ਹੋਈ ਹੈ।

ਅੰਸਾਰੀ ਦੀ ਪਸੰਦੀਦਾ ਜੇਲ੍ਹ: ਕੀ ਤੁਹਾਨੂੰ ਪਤਾ ਹੈ ਕਿ ਮੁਖਤਿਆਰ ਅਸੰਾਰੀ ਦੀ ਪਸੰਦੀਦਾ ਜੇਲ੍ਹ ਕਿਹੜੀ ਹੈ ਜੇਕਰ ਨਹੀਂ ਤਾਂ ਅਸੀਂ ਦੱਸਦੇ ਹਾਂ ਕਿ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਪਸੰਦ ਸੀ। ਇਸੇ ਕਾਰਨ ਤਾਂ 2 ਸਾਲ ਤੱਕ ਅੰਸਾਰੀ ਰੋਪੜ ਜੇਲ੍ਹ 'ਚ ਰਹਿ ਕੇ ਮੌਜ਼-ਮਸਤੀ ਕਰਦਾ ਰਿਹਾ ਅਤੇ ਨਜ਼ਾਰੇ ਲੈਂਦਾ ਰਿਹਾ। ਜਦੋਂ ਤੋਂ ਅੰਸਾਰੀ 'ਤੇ ਮੁਹਾਲੀ ਪੁਲਿਸ ਨੇ ਅੰਸਾਰੀ 'ਤੇ ਇੱਕ ਮਾਮਲਾ ਦਰਜ ਕੀਤਾ ਸੀ। ਜਿਸ ਮਾਮਲੇ 'ਚ ਕਿਹਾ ਗਿਆ ਸੀ ਕਿ ਅੰਸਾਰੀ ਨੇ ਇੱਕ ਨਾਮੀ ਬਿਲਡਰ ਤੋਂ ਫੋਨ ਕਰਕੇ ਰੰਗਦਾਰੀ ਮੰਗੀ ਸੀ। ਇਸ ਮਾਮਲੇ ਪੁੱਛਗਿੱਛ ਲਈ ਯੂਪੀ ਪੁਲਿਸ ਕੋਲੋਂ ਪੰਜਾਬ ਲਿਆ ਕੇ ਰੋਪੜ ਜੇਲ਼੍ਹ 'ਚ ਰੱਖਿਆ ਗਿਆ ਸੀ। ਬਸ ਫਿਰ ਕਿ ਸੀ ਰੋਪੜ ਜੇਲ੍ਹ 'ਚ ਅੰਸਾਰੀ ਦਾ ਮਨ ਲੱਗ ਗਿਆ। ਮਨ ਲੱਗਦਾ ਵੀ ਕਿਉਂ ਨਾ ਇੱਥੇ ਹਰ ਇੱਕ ਚੀਜ਼ ਮੁਖਤਿਆਰ ਅੰਸਾਰੀ ਨੂੰ ਮੁਹੱਈਆ ਕਰਵਾਈ ਗਈ।

ਅੰਸਾਰੀ ਦੇ ਰੋਪੜ ਜੇਲ੍ਹ 'ਚ ਦੋ ਸਾਲ: ਸਭ ਤੋਂ ਪਹਿਲਾਂ ਤੁਹਾਨੂੰ ਉਸ ਜੇਲ੍ਹ ਬਾਰੇ ਦੱਸਦੇ ਹਾਂ ਜਿੱਥੇ ਅੰਸਾਰੀ ਵੱਲੋਂ 2 ਸਾਲ ਬਹੁਤ ਮੌਜ਼ ਮਸਤੀ ਨਾਲ ਬਿਤਾਏ ਗਏ।ਰੋਪੜ ਜੇਲ੍ਹ ਉਹੀ ਜੇਲ੍ਹ ਹੈ ਜਿੱਥੇ ਅੰਸਾਰੀ ਜੇਲ੍ਹ 'ਚ ਨਹੀਂ ਮਹਿਲ 'ਚ ਆਇਆ ਸੀ। ਅੰਸਾਰੀ ਦੇ ਜੇਲ੍ਹ ਆਉਣ ਤੋਂ ਬਾਅਦ ਅਸਕਰ ਰੋਪੜ ਦੀ ਇਹ ਜੇਲ੍ਹ ਸੁਰਖੀਆਂ ਬਟੋਰ ਦੀ ਰਹੀ ਕਿ ਇੱਥੇ ਮੁਖਤਿਆਰ ਅੰਸਾਰੀ ਨੂੰ ਵੀਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ । ਇੰਨਾ ਹੀ ਨਹੀਂ ਤਤਕਾਲੀਨ ਮੰਤਰੀ ਹਰਜੋਤ ਬੈਂਸ ਵੱਲੋਂ ਇਹ ਵੀ ਆਰੋਪ ਲਗਾਏ ਗਏ ਕਿ ਉਸ ਨੂੰ ਇਕ ਅਲੱਗ ਸੈੱਲ ਵਿਚ ਰੱਖਿਆ ਗਿਆ ਸੀ ਜਿਸ ਵਿੱਚ ਹਰ ਸਹੂਲਤ ਉਸ ਨੂੰ ਪ੍ਰਦਾਨ ਕੀਤੀ ਗਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਬਿਨਾਂ ਕਿਸੇ ਰੋਕ-ਟੋਕ ਉਸ ਨੂੰ ਮਿਲਣ ਲਈ ਜ਼ੇਲ੍ਹ ਵਿੱਚ ਆ ਜਾ ਸਕਦੇ ਸਨ । ਕੈਬਿਨਟ ਮੰਤਰੀ ਹਰਜੋਤ ਬੈਂਸ ਵੱਲੋਂ ਇਹ ਆਰੋਪ ਉਸ ਸਮੇਂ ਦੀ ਤਤਕਾਲੀਨ ਕਾਂਗਰਸ ਸਰਕਾਰ ਦੇ ਜੇਲ੍ਹ ਮੰਤਰੀ ਉੱਤੇ ਲਗਾਏ ਗਏ ਅਤੇ ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਵਿੱਚ ਲਪੇਟਿਆ ਗਿਆ ਸੀ।ਤਤਕਾਲੀਨ ਕੈਬਿਨਟ ਮੰਤਰੀ ਜ਼ੇਲ੍ਹ ਵੱਲੋਂ ਇਸ ਮਾਮਲੇ ਦੇ ਵਿੱਚ ਇਕ ਜਾਂਚ ਵੀ ਕਰਵਾਈ ਗਈ ਸੀ ਜਿਸ ਵਿਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਤਤਕਾਲ ਕਾਂਗਰਸੀ ਸਰਕਾਰ ਵੱਲੋਂ ਮੁਖ਼ਤਿਆਰ ਅੰਸਾਰੀ ਨੂੰ ਵਾਪਸ ਉੱਤਰ ਪ੍ਰਦੇਸ਼ ਨਾ ਭੇਜਨ ਦੇ ਲਈ ਆਮ ਜਨਤਾ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਅਤੇ ਵੱਡੇ-ਵੱਡੇ ਵਕੀਲ ਮੁਖ਼ਤਿਆਰ ਅੰਸਾਰੀ ਦੇ ਲਈ ਪੰਜਾਬ ਸਰਕਾਰ ਵੱਲੋਂ ਖੜੇ ਕੀਤੇ ਗਏ। ਇੰਨ੍ਹਾਂ ਹੀ ਨਹੀਂ ਯੂਪੀ ਪੁਲਿਸ ਨੇ 25 ਵਾਰ ਅੰਸਾਰੀ ਨੂੰ ਪੰਜਾਬ ਪੁਲਿਸ ਤੋਂ ਵਾਪਸ ਮੰਗਿਆ ਸੀ, ਜਿਸ ਉੱਤੇ ਹਰ ਵਾਰ ਕੋਰੀ ਨਾ ਕਰ ਦਿੱਤੀ ਗਈ। ਇਸੇ ਕਾਰਨ ਅੰਸਾਰੀ ਦਾ ਕੇਸ ਲੜਨ ਲਈ 55 ਲੱਖ ਵਕੀਲ ਨੂੰ ਦੇਣ ਦੀ ਗੱਲ ਹੋਈ ਸੀ।

ਕੌਣ ਹੈ ਮੁਖ਼ਤਿਆਰ ਅੰਸਾਰੀ ? ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਮੁਖ਼ਤਿਆਰ ਅੰਸਾਰੀ ਇੱਕ ਵੱਡਾ ਨਾਮ ਹੈ। ਇੱਥੇ ਇਹ ਵੱਡੀ ਗੱਲ ਹੈ ਕਿ ਮੁਖ਼ਤਿਆਰ ਅੰਸਾਰੀ ਕੇਵਲ ਇੱਕ ਰਾਜਨੇਤਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਵਿੱਚ ਉਸ ਨੂੰ ਇੱਕ ਬਾਹੂਬਲੀ ਵਜੋਂ ਵੀ ਜਾਣਿਆ ਜਾਂਦਾ ਹੈ । ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਟਿਕਟ ਉੱਤੇ ਚੋਣ ਲੜੀ ਸੀ। ਇੰਨ੍ਹਾਂ ਹੀ ਨਹੀਂ ਕਈ ਵਾਰ ਤਾਂ ਜੇਲ੍ਹ ਅੰਦਰ ਬੈਠ ਕੇ ਹੀ ਚੋਣ ਲੜੀ ਅਤੇ ਵਿਧਾਇਕ ਬਣਗੇ। ਮੁਖ਼ਤਿਆਰ ਅੰਸਾਰੀ 'ਤੇ ਆਰੋਪ ਲਗਾਇਆ ਜਾਂਦਾ ਸੀ ਕਿ ਉਸ ਵੱਲੋਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਇੱਕ ਗੈਂਗ ਚਲਾਇਆ ਜਾਂਦਾ ਸੀ।ਜਿਸ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਕਈ ਮਾਮਲੇ ਦਰਜ ਹਨ ਅਤੇ ਉਸ ਦੇ ਪੁੱਤਰ ਉੱਪਰ ਵੀ ਕੁਝ ਮਾਮਲੇ ਦਰਜ ਹਨ।

55 ਲੱਖ ਦਾ ਰੱਫ਼ੜ: ਪੰਜਾਬ ਦੇ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਕਿਸੇ ਗੈਂਗਸਟਰ ਨੂੰ ਬਚਾਉਣ ਦੇ ਲਈ ਜ਼ਾਇਆ ਨਹੀਂ ਹੋਣ ਦਿੱਤਾ ਜਾਵੇਗਾ । ਉਨਹਾਂ ਆਖਿਆ ਕਿ ਜੇਕਰ ਅਜਿਹਾ ਕੀਤਾ ਗਿਆ ਹੈ ਤਾਂ ਉਹ ਪੈਸਾ ਸਰਕਾਰੀ ਖਜ਼ਾਨੇ ਵਿੱਚੋਂ ਗਿਆ ਹੈ ਉਸ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਉਹਨਾਂ ਵਿਅਕਤੀਆਂ ਤੋਂ ਲਿਆ ਜਾਵੇਗਾ ਜੋ ਇਸ ਪੈਸੇ ਨੂੰ ਖਰਾਬ ਕਰਨ ਲਈ ਜ਼ਿੰਮੇਵਾਰ ਹਨ। ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ 55 ਲੱਖ ਦੀ ਭਰਪਾਈ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.