ETV Bharat / state

ਰੂਪਨਗਰ 'ਚ ਸਿਹਤ ਸੰਭਾਲ ਹਫ਼ਤਾ ਜਾਰੀ

author img

By

Published : Nov 20, 2019, 1:42 PM IST

ਰੂਪਨਗਰ 'ਚ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਦੀ ਅਗਵਾਈ ਹੇਠ ਮਿਤੀ 15 ਨਵੰਬਰ ਤੋਂ 21 ਨਵੰਬਰ 2019 ਤੱਕ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਸੰਬੰਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਮਾਪਿਆਂ ਨੂੰ ਬੱਚਿਆਂ ਦੀ ਸਾਂਭ ਪ੍ਰਤੀ ਕੀਤਾ ਜਾਗਰੂਕ।

ਫ਼ੋਟੋ

ਰੂਪਨਗਰ: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਦੀ ਅਗਵਾਈ ਹੇਠ ਮਿਤੀ 15 ਨਵੰਬਰ ਤੋਂ 21 ਨਵੰਬਰ 2019 ਤੱਕ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਸੰਬੰਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਐਸ.ਐਨ.ਸੀ.ਯੂ. (ਸਪੈਸ਼ਲ ਨਿਉ ਬੋਰਨ ਕੇਅਰ ਯੂਨਿਟ) ਵਿਖੇ ਨਵਜੰਮੇ ਬੱਚਿਆਂ ਦੀ ਮਾਤਾਵਾਂ, ਰਿਸ਼ਤੇਦਾਰਾਂ ਅਤੇ ਅਰਬਨ ਆਸ਼ਾ ਵਰਕਰਜ਼ ਨੂੰ ਜਾਣਕਾਰੀ ਦੇ ਦਿੱਤੀ ਗਈ।

ਇਸ ਮੋਕੇ ਬੱਚਿਆ ਦੇ ਮਾਹਰ ਡਾ. ਗੁਰਪ੍ਰੀਤ ਕੌਰ ਨੇ ਬੋਲਦਿਆਂ ਦੱਸਿਆ ਗਿਆ ਕਿ ਇਹ ਹਫ਼ਤਾ ਮਨਾਉਣ ਦਾ ਮੁੱਖ ਕਾਰਨ ਬੱਚਿਆਂ ਦੀ ਮੌਤ ਦੀ ਗਿਣਤੀ 'ਚ ਹੋ ਰਹੇ ਲਗਾਤਾਰ ਵਾਧੇ ਨੂੰ ਘਟਾਉਣਾ ਹੈ। ਉਹਨਾਂ ਆਸ਼ਾ ਵਰਕਰਜ ਨੂੰ ਹਦਾਇਤ ਕੀਤੀ ਕਿ ਗਰਭਵਤੀ ਅੋਰਤਾਂ ਪ੍ਰੇਸ਼ਾਨੀ ਤੋਂ ਬਚਣ ਲਈ ਸਮੇਂ ਸਿਰ ਨੇੜਲੇ ਸਿਹਤ ਕੇਂਦਰ ਤੋਂ ਚੈਕਅਪ ਕਰਵਾਉਂਦੀਆਂ ਰਹਿਣ ਅਤੇ ਆਪਣੇ ਖਾਣ ਪੀਣ ਵੱਲ ਪੂਰਾ ਧਿਆਨ ਦੇਣ।

ਇਹ ਵੀ ਪੜ੍ਹੋ- ਫ਼ਗਵਾੜਾ ਕਚਹਿਰੀ ਦੇ ਬਾਥਰੂਮਾਂ ਦੀ ਹਾਲਤ ਖ਼ਰਾਬ, ਲੋਕ ਪਰੇਸ਼ਾਨ

ਇਸ ਦੇ ਨਾਲ ਹੀ ਨਵਜੰਮੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋ ਬਚਾਉਣ ਲਈ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਹਮੇਸ਼ਾ ਸਾਫ਼ ਕੱਪੜੇ ਵਿੱਚ ਲਪੇਟ ਕੇ ਰੱਖੋ। ਆਸ਼ਾ ਵਰਕਰਜ ਨੂੰ ਐਚ. ਬੀ.ਐਨ.ਸੀ. ( ਹੋਮ ਬੇਸਡ ਨਿਊਨੇਟਲ ਕੇਅਰ) ਦੌਰਾਨ ਨਵਜੰਮੇ ਬੱਚੇ ਦਾ ਭਾਰ ਤੋਲਣਾ, ਦੁੱਧ ਪਿਲਾਉਣ ਦੇ ਸਹੀ ਤਰੀਕੇ ਬਾਰੇ ਦੱਸਣਾ, ਬੱਚੇ ਦੇ ਟੀਕਾਕਰਨ ਬਾਰੇ ਜਾਣਕਾਰੀ ਦੇਣਾ ਖਤਰੇ ਦੇ ਨਿਸ਼ਾਨਾਂ ਨੂੰ ਨੋਟ ਕਰਨਾ ਅਤੇ ਬੱਚੇ ਦੀ ਸ਼ਰੀਰਿਕ ਅਵਸਥਾ ਬਾਰੇ ਜਾਣਕਾਰੀ ਲੈਣ 'ਤੇ ਜੋਰ ਦੇਣਾ ਚਾਹੀਦਾ ਹੈ।

ਡਾ. ਨੇ ਮਾਵਾਂ ਨੂੰ ਬੱਚਿਆਂ ਦੇ ਪਹਿਲੇ ਛੇ ਮਹੀਨੇ ਉਸ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਦੀ ਨਸੀਹਤ ਦਿੱਤਾ ਅਤੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀ ਸਿਹਤ ਸੰਭਾਲ ਵੱਲ ਖ਼ਾਸ ਧਿਆਨ ਰੱਖਣ ਤਾਂ ਜੋ ਉਹਨਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ

Intro: ਸਿਹਤ ਵਿਭਾਗ ਰੂਪਨਗਰ ਵੱਲੋਂ ਸਿਵਲ ਸਰਜਨ ਰੂਪਨਗਰ ਡਾ.
ਐਚ.ਐਨ.ਸ਼ਰਮਾ ਦੀ ਅਗਵਾਈ ਹੇਠ ਮਿਤੀ 15 ਨਵੰਬਰ ਤੋਂ 21 ਨਵੰਬਰ 2019 ਤੱਕ ਨਵਜੰਮੇ
ਬੱਚਿਆਂ ਦੀ ਸਿਹਤ ਸੰਭਾਲ ਸੰਬੰਧੀ ਹਫਤਾ ਮਨਾਇਆ ਜਾ ਰਿਹਾ ਹੈ। Body:ਇਸ ਸੰਬੰਧੀ
ਜਿਲ੍ਹਾ ਹਸਪਤਾਲ ਰੂਪਨਗਰ ਵਿਖੇ ਐਸ.ਐਨ.ਸੀ.ਯੂ. (ਸਪੈਸ਼ਲ ਨਿਉ ਬੋਰਨ ਕੇਅਰ ਯੂਨਿਟ)
ਵਿਖੇ ਨਵਜੰਮੇ ਬੱਚਿਆਂ ਦੀ ਮਾਤਾਵਾਂ, ਰਿਸ਼ਤੇਦਾਰਾਂ ਅਤੇ ਅਰਬਨ ਆਸ਼ਾ ਵਰਕਰਜ ਨੂੰ
ਜਾਣਕਾਰੀ ਦਿੱਤੀ ਗਈ। ਇਸ ਮੋਕੇ ਬੋਲਦਿਆਂ ਡਾ. ਗੁਰਪ੍ਰੀਤ ਕੋਰ ਬੱਚਿਆ ਦੇ ਰੋਗਾਂ ਦੇ
ਮਾਹਿਰ ਵੱਲੋਂ ਦੱਸਿਆ ਗਿਆ ਕਿ ਇਹ ਹਫਤਾ ਮਨਾਉਣ ਦਾ ਮੁੱਖ ਕਾਰਨ ਬੱਚਾ ਮੋਤ ਦਰ ਨੂੰ
ਘਟਾਉਣਾ ਹੈ। ਉਹਨਾਂ ਆਸ਼ਾ ਵਰਕਰਜ ਨੂੰ ਹਦਾਇਤ ਕੀਤੀ ਕਿ ਗਰਭਵਤੀ ਅੋਰਤਾਂ ਪ੍ਰੇਸ਼ਾਨੀ
ਤੋਂ ਬਚਣ ਲਈ ਸਮੇਂ ਸਿਰ ਨੇੜੇ ਦੇ ਸਿਹਤ ਕੇਂਦਰ ਤੋਂ ਚੈਕਅਪ ਕਰਵਾਉਦੇ ਰਹਿਣ, ਗਰਭ
ਅਵਸਥਾ ਦੋਰਾਨ ਪਹਿਲਾਂ ਨਾਲੋਂ ਵੱਧ ਖਾਣਾਂ ਖਾਣ ਅਤੇ ਫਲ ਸਬਜੀਆਂ ਦੁੱਧ ਦਾ ਜਿਆਦਾ
ਸੇਵਨ ਕਰਦੇ ਰਹਿਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਨਵਜੰਮੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ
ਤੋ ਬਚਾਉਣ ਲਈ ਉਹਨਾ ਦੱਸਿਆ ਕਿ ਬੱਚੇ ਨੂੰ ਹਮੇਸ਼ਾ ਸਾਫ ਕੱਪੜੇ ਵਿੱਚ ਲਪੇਟ ਕੇ ਰੱਖੋ।
ਆਸ਼ਾ ਵਰਕਰਜ ਨੂੰ ਐਚ. ਬੀ.ਐਨ.ਸੀ. ( ਹੋਮ ਬੇਸਡ ਨਿਊਨੇਟਲ ਕੇਅਰ) ਦੋਰਾਨ ਨਵਜੰਮੇ
ਬੱਚੇ ਦੇ ਘਰ ਦੀ ਵਿਜਟ ਦੋਰਾਨ ਬੱਚੇ ਦਾ ਭਾਰ ਤੋਲਣਾ, ਮਾਂ ਦਾ ਦੁੱੱਧ ਪਿਲਾਉਣ ਦਾ ਸਹੀ
ਤਰੀਕੇ ਬਾਰੇ ਮਾਂ ਨੂੰ ਸਮਝਾਉਣਾ, ਬੱਚੇ ਦੇ ਟੀਕਾਕਰਨ ਬਾਰੇ ਜਾਣਕਾਰੀ ਦੇਣਾ, ਬੱਚੇ
ਨੂੰ ਸਹੀ ਤਰੀਕੇ ਨਾਲ ਲਪੇਟ ਕੇ ਰੱਖਣਾ , ਖਤਰੇ ਦੇ ਨਿਸ਼ਾਨਾਂ ਨੂੰ ਨੋਟ ਕਰਨਾ ਅਤੇ
ਬੱਚੇ ਦੀ ਸ਼ਰੀਰਿਕ ਅਵਸਥਾ ਬਾਰੇ ਜਾਣਕਾਰੀ ਲੈਣ ਤੇ ਜੋਰ ਦੇਣਾ ਚਾਹੀਦਾ
ਹੈ।ਜੇ.ਐਸ.ਐਸ.ਕੇ. ਅਧੀਨ ਫਰੀ ਰੈਫਰਲ ਅਤੇ ਇਲਾਜ ਸੰਬੰਧੀ ਜਾਗਰੂਕ ਕਰਨਾ ਚਾਹੀਦਾ
ਹੈ।ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੁੰਦਾ
ਹੈ। ਪਹਿਲੇ ਛੇ ਮਹੀਨੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਇਸ
ਲਈ ਬੱਚੇ ਨੂੰ ਹਰ 2-3 ਘੰਟੇ ਬਾਅਦ ਮਾਂ ਦਾ ਦੁੱਧ ਪਿਲਾਉਣਾ ਜਰੂਰੀ ਹੈ। ਬੱਚੇ ਨੂੰ
ਛੂਹਣ ਤੋਂ ਪਹਿਲਾ ਹੱਥ ਧੋ ਲੈਣੇ ਚਾਹੀਦੇ ਹਨ। ਬੱਚੇ ਦੇ ਨਾੜੂ ਤੇ ਕੁੱਝ ਨਹੀਂ ਲਗਾਉਣਾ
ਚਾਹੀਦਾ।ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ
ਖਾਸ ਧਿਆਨ ਰੱਖਣ ਤਾਂ ਜੋ ਉਹਨਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.