ETV Bharat / state

ਕਿਸਾਨਾਂ ਲਈ ਅਹਿਮ ਖ਼ਬਰ, ਕਣਕ ਦਾ ਬੀਜ ਸਬਸਿਡੀ ਉੱਤੇ ਲੈਣ ਲਈ ਇਸ ਤਰ੍ਹਾਂ ਭਰੋ ਬਿਨੈ ਪੱਤਰ

author img

By

Published : Oct 13, 2022, 6:38 AM IST

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2022 23 ਦੌਰਾਨ ਕਣਕ ਦੇ ਬੀਜ ਉੱਤੇ ਸਬਸਿਡੀ ਦੇਣ ਦੀ ਪਾਲਿਸੀ (Seed Subsidy Policy) ਬਣਾਈ ਗਈ ਹੈ। ਇਸ ਵਿੱਚ ਕਣਕ ਦਾ ਬੀਜ ਸਬਸਿਡੀ ਉੱਤੇ ਲੈਣ (Subsidy on wheat seed) ਦੇ ਬਿਨੈ ਪੱਤਰ ਭਰਨ ਲਈ 13 ਅਕਤੂਬਰ ਤੋਂ 26 ਅਕਤੂਬਰ 2022 ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।

filling application form for subsidized wheat seed
ਕਣਕ ਦਾ ਬੀਜ ਸਬਸਿਡੀ ਉੱਤੇ ਲੈਣ ਲਈ ਇਸ ਤਰ੍ਹਾਂ ਭਰੋ ਬਿਨੈ ਪੱਤਰ

ਰੂਪਨਗਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਉਪਦਾਨ ਅਤੇ ਬੀਜ ਲੈਣ ਲਈ ਨਵੀਂ ਪਾਲਿਸੀ ਜਾਰੀ (Seed Subsidy Policy) ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2022 23 ਦੌਰਾਨ ਕਣਕ ਦੇ ਬੀਜ ਉੱਤੇ ਸਬਸਿਡੀ (Subsidy on wheat seed) ਦੇਣ ਦੀ ਪਾਲਿਸੀ ਬਣਾਈ ਹੈ ਇਸ ਪਾਲਿਸੀ ਤਹਿਤ ਕਣਕ ਦੇ ਤਸਦੀਕ ਸ਼ੁਦਾ ਬੀਜ ਦੀ ਖਰੀਦ ਸਮੇਂ ਹੀ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50 ਫੀਸਦ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਲਈ ਬੀਜ ਤੇ ਸਬਸਿਡੀ ਪ੍ਰਾਪਤ ਕਰ ਸਕੇਗਾ। ਇਸ ਸਕੀਮ ਤਹਿਤ ਪਹਿਲ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਦਿੱਤੀ ਜਾਵੇਗੀ।

ਇਹ ਵੀ ਪੜੋ: ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਸੁਹਾਗਣਾਂ 'ਚ ਖੁਸ਼ੀ ਦੀ ਲਹਿਰ, ਬਜ਼ਾਰਾਂ 'ਚ ਲੱਗੀਆਂ ਰੌਣਕਾਂ

ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਦੱਸਿਆ ਕਿ ਕਣਕ ਦੇ ਬੀਜ ਉੱਤੇ ਸਬਸਿਡੀ ਪ੍ਰਾਪਤ ਕਰਨ ਲਈ ਅਖਬਾਰਾ ਵਿੱਚ ਛਪੇ ਇਸ਼ਿਤਹਾਰ ਦੇ ਥੱਲੇ ਦਿੱਤੇ ਪ੍ਰੋਫਾਰਮੇ ਨੂੰ ਭਰਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਵੈਬਸਾਈਟ (www.agri.punjab.gov.in) ‘ਤੇ ਵੀ ਅਪਲੋਡ ਕੀਤਾ ਜਾ ਸਕਦਾ ਹੈ। ਇਹ ਫਾਰਮ ਭਰਕੇ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟ, ਬਲਾਕ ਦਫਤਰ ਖੇਤੀਬਾੜੀ ਵਿਭਾਗ ਦੇ ਦਫਤਰ ਵਿੱਚ ਵੀ ਜਮ੍ਹਾਂ ਕਰਵਾ (Subsidy on wheat seed) ਸਕਦੇ ਹੋ।

filling application form for subsidized wheat seed
ਕਣਕ ਦਾ ਬੀਜ ਸਬਸਿਡੀ ਉੱਤੇ ਲੈਣ ਲਈ ਇਸ ਤਰ੍ਹਾਂ ਭਰੋ ਬਿਨੈ ਪੱਤਰ

ਪੰਜਾਬ ਸਰਕਾਰ ਵਲੋ ਇਹ ਬਿਨੈ ਪੱਤਰ ਭਰਨ ਦੀ ਮਿਤੀ 13 ਅਕਤੂਬਰ 2022 ਤੋ 26 ਅਕਤੂਬਰ 2022 ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਲਾਲ ਚੋਪੜਾ ਅਤੇ ਡਾ ਰਮਨ ਕਰੋੜੀਆ ਖੇਤੀਬਾੜੀ ਅਫਸਰ ਬੀਜ ਰੂਪਨਗਰ ਵਲੋ ਇਹ ਜਾਣਕਾਰੀ ਸਾਝੇ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਹਾੜੀ ਸੀਜਨ ਦੌਰਾਨ ਬਿਜਾਈ ਕਰਨ ਲਈ ਕਣਕ ਦੇ ਬੀਜ ਪ੍ਰਾਪਤ (Subsidy on wheat seed) ਕਰਨ ਲਈ ਤੁਰੰਤ ਬਿਨੈ ਪੱਤਰ ਭਰਕੇ ਸਬੰਧਤ ਖੇਤੀਬਾੜੀ ਦੇ ਦਫਤਰਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਉਤਪਦਾਨ ਅਤੇ ਕਣਕ ਦਾ ਬੀਜ ਮਿਲ ਸਕੇ।

ਇਹ ਵੀ ਪੜੋ: Karwa Chauth 2022 Date: ਕਰਵਾ ਚੌਥ 'ਤੇ ਜਾਣੋ ਪੂਜਾ ਦਾ ਮਹੂਰਤ ਤੇ ਚੰਦ ਨਿਕਲਣ ਦਾ ਸਹੀ ਸਮਾਂ


ETV Bharat Logo

Copyright © 2024 Ushodaya Enterprises Pvt. Ltd., All Rights Reserved.