ETV Bharat / state

ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਸੁਹਾਗਣਾਂ 'ਚ ਖੁਸ਼ੀ ਦੀ ਲਹਿਰ, ਬਜ਼ਾਰਾਂ 'ਚ ਲੱਗੀਆਂ ਰੌਣਕਾਂ

author img

By

Published : Oct 13, 2022, 12:14 AM IST

ਕਰਵਾ ਚੌਥ ਤਿਉਹਾਰ ਭਾਰਤ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ ਜਿਸਨੂੰ ਉੱਤਰੀ ਭਾਰਤ ਦੀਆਂ ਸੁਹਾਗਣਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਇਸ ਵਾਰੀ ਕਰਵਾ ਚੌਥ ਦਾ ਤਿਓਹਰ 13 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸਨੂੰ ਲੈ ਕੇ ਬਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। Karva Chauth will be celebrated October 13 across. Moga latest news in Punjabi.

The festival of Karva Chauth will be celebrated on October 13 across India
The festival of Karva Chauth will be celebrated on October 13 across India

ਮੋਗਾ: ਕਰਵਾ ਚੌਥ ਤਿਉਹਾਰ ਭਾਰਤ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ ਜਿਸਨੂੰ ਉੱਤਰੀ ਭਾਰਤ ਦੀਆਂ ਸੁਹਾਗਣਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਇਸ ਵਾਰੀ ਕਰਵਾ ਚੌਥ ਦਾ ਤਿਓਹਰ 13 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸਨੂੰ ਲੈ ਕੇ ਬਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। Karva Chauth will be celebrated October 13 across. Moga latest news in Punjabi.

The festival of Karva Chauth will be celebrated on October 13 across India

ਕਰਵਾ ਚੌਥ ਨੂੰ ਲੈ ਕੇ ਸੁਹਾਗਣਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਜਾ ਕੇ ਮਹਿੰਦੀ ਲਗਵਾਈ ਜਾ ਰਹੀ ਹੈ ਅਤੇ ਸੋਹਣੇ-ਸੋਹਣੇ ਗਹਿਣੇ ਖ਼ਰੀਦੇ ਜਾ ਰਹੇ ਹਨ ਅਤੇ ਇਸ ਦੇ ਨਾਲ-ਨਾਲ ਸੂਟਾਂ ਦੀ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਹੋਏ ਮਹਿਲਾਵਾਂ ਨੇ ਦੱਸਿਆ ਕਿ ਕਰਵਾ ਚੌਥ ਦਾ ਵਰਤ ਜੋ ਕਿ ਸੁਹਾਗਣਾਂ ਦੇ ਲਈ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ। ਇਸ ਦਿਨ ਸੁਹਾਗਣਾਂ ਸਵੇਰ ਤੋਂ ਹੀ ਵਰਤ ਰੱਖਦੀਆਂ ਹਨ ਅਤੇ ਬਾਅਦ ਦੁਪਹਿਰ ਨੂੰ ਕਥਾ ਸੁਣਨ ਤੋਂ ਬਾਅਦ ਰਾਤ ਨੂੰ ਚੰਦਰਮਾ ਨੂੰ ਅਰਘ ਦੇ ਕੇ ਆਪਣੇ ਚੰਦ ਦਾ ਦੀਦਾਰ ਕਰਦੀਆਂ ਹਨ।

The festival of Karva Chauth will be celebrated on October 13 across India

ਇਸੇ ਦੌਰਾਨ ਮਹਿਲਾਵਾਂ ਨੇ ਦੱਸਿਆ ਕਿ ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਪੇਕਿਆਂ ਵੱਲੋਂ ਸਰਗੀ ਭੇਜੀ ਜਾਂਦੀ ਹੈ। ਜਿਸ ਦਾ ਬਹੁਤ ਮਹੱਤਵ ਹੁੰਦਾ ਹੈ। ਕਰਵਾ ਚੌਥ ਦੇ ਵਰਤ ਰੱਖਣ ਤੋਂ ਪਹਿਲਾਂ ਸੁਹਾਗਣ ਸਵੇਰੇ ਸਰਗੀ ਦੀ ਥਾਲੀ ਵਿੱਚ ਰੱਖੀਆਂ ਚੀਜ਼ਾਂ ਦਾ ਸੇਵਨ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵਰਤ ਦੀ ਸ਼ੁਰੂਆਤ ਹੋ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਸਰਗੀ ਸੂਰਜ ਚੜ੍ਹਨ ਤੋਂ ਪਹਿਲਾਂ ਖਾਣੀ ਚਾਹੀਦੀ ਹੈ। ਸਰਗੀ ਕਰਵਾ ਚੌਥ ਦੇ ਵਰਤ ਦੀ ਇੱਕ ਰਸਮ ਹੁੰਦੀ ਹੈ। ਇਸ ਦੌਰਾਨ ਵਰਤ ਤੋਂ ਪਹਿਲਾਂ ਸੱਸ ਆਪਣੀ ਨੂੰਹ ਨੂੰ ਸਰਗੀ ਦੀ ਥਾਲੀ ’ਚ ਸੁਹਾਗ ਦਾ ਸਾਮਾਨ, ਫਲ ਅਤੇ ਮਿਠਾਈਆਂ ਦੇ ਕੇ ਸੁੱਖੀ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਦਿੰਦੀ ਹੈ। ਸਰਗੀ ਦੀ ਥਾਲੀ ’ਚ 16 ਸ਼ਿੰਗਾਰ ਦਾ ਸਾਮਾਨ, ਸੁੱਕੇ ਮੇਵੇ, ਫਲ, ਮਿਠਾਈਆਂ, ਫੈਨੀਆਂ ਆਦਿ ਹੁੰਦਾ ਹੈ। ਸਰਗੀ ਵਿੱਚ ਦਿੱਤੇ ਗਏ ਪਕਵਾਨਾਂ ਦਾ ਸੇਵਨ ਕਰਨ ਤੋਂ ਬਾਅਦ ਹੀ ਕਰਵਾ ਚੌਥ ਦਾ ਵਰਤ ਸ਼ੁਰੂ ਕੀਤਾ ਜਾਂਦਾ ਹੈ। ਜੇਕਰ ਕਿਸੇ ਦੀ ਸੱਸ ਨਹੀਂ ਹੈ ਤਾਂ ਜੇਠਾਣੀ ਜਾਂ ਭੈਣ ਵੀ ਇਹ ਰਸਮ ਹੈ ਨਿਭਾ ਸਕਦੀ ਹੈ।

The festival of Karva Chauth will be celebrated on October 13 across India
The festival of Karva Chauth will be celebrated on October 13 across India

ਦੂਜੇ ਪਾਸੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਮੰਦੀ ਦੀ ਬੜੀ ਮਾਰ ਹੈ ਕਿਉਂਕਿ ਜਿੱਥੇ ਪਹਿਲਾਂ ਇਨ੍ਹਾਂ ਹੀ ਬਾਜ਼ਾਰਾਂ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਸੀ, ਉਹੀ ਬਾਜ਼ਾਰ ਅੱਜ ਸੁੰਨੇ ਨਜ਼ਰ ਆ ਰਹੇ ਹਨ ਕਿਉਂਕਿ ਰੋਜ਼ਮੱਰਾ ਦੀਆਂ ਚੀਜ਼ਾਂ ਦੇ ਆਏ ਦਿਨ ਵਧ ਰਹੇ ਰੇਟਾਂ ਨੂੰ ਲੈ ਕੇ ਕਿਤੇ ਨਾ ਕਿਤੇ ਗਾਹਕਾਂ ਉਪਰ ਵੀ ਬਹੁਤ ਅਸਰ ਪੈਂਦਾ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਇੱਕ ਹਲਵਾਈ ਦੀ ਦੁਕਾਨ ਵਾਲੇ ਦੁਕਾਨਦਾਰ ਨੇ ਕਿਹਾ ਕਿ ਹਰ ਸਾਲ ਇਸੇ ਹੀ ਦੁਕਾਨ ਉੱਪਰ ਅਤੇ ਇਸੇ ਹੀ ਮਾਰਕੀਟ ਵਿਚ ਸਾਨੂੰ ਮੱਠੀਆਂ ਦੇ ਆਰਡਰ ਅਡਵਾਂਸ ਵਿੱਚ ਬੁੱਕ ਹੋ ਜਾਂਦੇ ਸੀ ਪਰ ਇਸ ਵਾਰ ਤਾਂ ਬਹੁਤ ਹੀ ਜ਼ਿਆਦਾ ਮੰਦੀ ਚੱਲ ਰਹੀ ਹੈ।

ਇਹ ਵੀ ਪੜ੍ਹੋ: ਵੰਡ ਤੋਂ ਬਾਅਦ ਆਪਣੀ ਭੈਣ ਨੂੰ ਪਾਕਿਸਤਾਨ ਮਿਲਣ ਜਾਣਗੇ ਗੁਰਮੇਲ ਸਿੰਘ, ਪਿੰਡ 'ਚ ਚੱਲ ਰਹੀਆਂ ਤਿਆਰੀਆਂ ਕਿਹਾ ਭੈਣ ਤੋਂ ਬਣਾਵਾਂਗਾ ਰੱਖੜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.