ETV Bharat / state

ਵਿਧਾਇਕ ਦੇ ਮੁੱਦਾ ਚੁੱਕਣ 'ਤੇ ਜੰਗਲਾਤ ਮੰਤਰੀ ਨੇ ਦਿੱਤੇ ਹੁਕਮ, ਹੋਈ ਵੱਡੀ ਕਾਰਵਾਈ

author img

By

Published : Jun 29, 2022, 6:37 AM IST

ਜੰਗਲਾਤ ਮੰਤਰੀ ਦੇ ਆਦੇਸ਼ ਉੱਤੇ ਦੋਸ਼ੀਆ ਖ਼ਿਲਾਫ਼ ਮਾਮਲਾ ਦਰਜ
ਜੰਗਲਾਤ ਮੰਤਰੀ ਦੇ ਆਦੇਸ਼ ਉੱਤੇ ਦੋਸ਼ੀਆ ਖ਼ਿਲਾਫ਼ ਮਾਮਲਾ ਦਰਜ

16ਵੇਂ ਸ਼ੈਸ਼ਨ ਦੌਰਾਨ ਹਲਕਾ ਰੂਪਨਗਰ ਤੋਂ ਵਿਧਾਇਕ (MLA from Rupnagar) ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਰੋਪੜ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਕੁਝ ਲੋਕਾਂ ਵੱਲੋਂ ਜੰਗਲਾਤ ਵਿਭਾਗ (Department of Forests) ਦੀ ਦਫਾ 4 ਅਤੇ 5 ਅਧੀਨ ਰਿਜ਼ਰਵ ਜ਼ਮੀਨ ਨੂੰ ਹੀ ਗੈਰ ਰਾਖਵੀ ਦਿਖਾ ਕੇ ਮਹਿਕਮੇ ਨੂੰ ਵੇਚ ਦੇਣ ਦੇ ਘੁਟਾਲੇ ਨੂੰ ਉਠਾਇਆ ਗਿਆ।

ਰੋਪੜ: ਵਿਧਾਨ ਸਭਾ ਦੇ 16ਵੇਂ ਸ਼ੈਸ਼ਨ ਦੌਰਾਨ ਹਲਕਾ ਰੂਪਨਗਰ ਤੋਂ ਵਿਧਾਇਕ (MLA from Rupnagar) ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਰੋਪੜ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਕੁਝ ਲੋਕਾਂ ਵੱਲੋਂ ਜੰਗਲਾਤ ਵਿਭਾਗ (Department of Forests) ਦੀ ਦਫਾ 4 ਅਤੇ 5 ਅਧੀਨ ਰਿਜ਼ਰਵ ਜ਼ਮੀਨ ਨੂੰ ਹੀ ਗੈਰ ਰਾਖਵੀ ਦਿਖਾ ਕੇ ਮਹਿਕਮੇ ਨੂੰ ਵੇਚ ਦੇਣ ਦੇ ਘੁਟਾਲੇ ਨੂੰ ਉਠਾਇਆ ਗਿਆ।

ਜਿਸ ਉਪਰੰਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ (Wildlife Protection Minister Punjab) ਲਾਲਚੰਦ ਕਟਾਰੂਚੱਕ ਨੇ ਵਿਧਾਨ ਸਭਾ ਵਿੱਚ ਜਵਾਬ ਦਿੰਦਿਆਂ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਪੰਜਾਬ ਲੈਂਡ ਪ੍ਰੀਜਰਵੇਸ਼ਨ ਐਕਟ-1900 ਦੀ ਦਫਾ 4 ਅਤੇ 5 ਅਧੀਨ ਆਉਂਦੀ ਜ਼ਮੀਨ ਵਣ ਵਿਭਾਗ ਨੂੰ ਵੇਚੀ ਗਈ ਹੈ। ਪਿੰਡ ਕਰੂਰਾਂ, ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿੱਚ ਮੌਜੂਦ ਇਸ ਜ਼ਮੀਨ ਦੀ ਮਲਕੀਅਤ ਪ੍ਰਾਈਵੇਟ ਲੋਕਾਂ ਪਾਸ ਸੀ।

ਵਣ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 4 ਸੀਨੀਅਰ ਅਧਿਕਾਰੀਆਂ ਵਿਰੁੱਧ ਕਾਰਵਾਈ ਆਰੰਭ ਕਰਦੇ ਹੋਏ ਆਲ ਇੰਡਿਆ ਸਰਵਿਸਜ਼ (Discipline and appeal) ਰੂਲਜ਼, 1969 ਦੇ ਰੂਲ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਹੈ। ਜ਼ਮੀਨ ਵੇਚਣ ਵਾਲੇ ਮਾਲਕਾਂ ਤੋਂ ਰਕਮ ਦੀ ਵਸੂਲੀ ਕਰਨ ਅਤੇ ਰਜਿਸਟਰੀ ਰੱਦ ਕਰਵਾਉਣ ਸਬੰਧੀ ਮਾਨਯੋਗ ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ ਕੋਸ (ਸਿਵਲ ਸੂਟ ਨੰ. 67 ਆਫ 2021) ਦਾਇਰ ਕੀਤਾ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਜ਼ਮੀਨ ਵੇਚਣ ਵਾਲੇ ਪ੍ਰਾਈਵੇਟ ਲੋਕਾਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਲਈ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ (Deputy Commissioner Rupnagar) ਨੂੰ ਲਿਖਿਆ ਜਾ ਚੁੱਕਾ ਹੈ, ਪਰ ਐਮ ਐਲ ਏ ਚੱਢਾ ਵਲੋਂ ਵਿਧਾਨ ਸਭਾ ਚ ਦੱਸਿਆ ਗਿਆ ਕਿ ਸਵਾਲ ਪੁੱਛਣ ਉਪਰੰਤ ਅਤੇ ਮੰਤਰੀ ਸਾਹਿਬ ਵਲੋਂ ਲਿਖਣ ਉਪਰੰਤ ਕੱਲ ਹੀ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਹੋ ਗਿਆ ਹੈ।

ਇਹ ਵੀ ਪੜ੍ਹੋ:ਚੰਡੀਗੜ੍ਹ ਨੇੜੇ ਫਾਇਰਿੰਗ, ਬਾਊਂਸਰ 'ਤੇ ਸ਼ਰੇਆਮ ਫਾਇਰਿੰਗ !

ETV Bharat Logo

Copyright © 2024 Ushodaya Enterprises Pvt. Ltd., All Rights Reserved.