ETV Bharat / state

ਕਿਸਾਨ ਬਿਮਾਰੀ ਲੱਗਣ ਕਾਰਨ ਵਾਹੀ ਝੋਨੇ ਦੀ ਫਸਲ, ਮੁਆਵਜ਼ੇ ਦੀ ਕੀਤੀ ਮੰਗ

author img

By

Published : Sep 5, 2022, 8:27 AM IST

farmer spoils of Paddy crop due to illness
ਕਿਸਾਨ ਬਿਮਾਰੀ ਲੱਗਣ ਕਾਰਨ ਵਾਹੀ ਝੋਨੇ ਦੀ ਫਸਲ

ਨੂਰਪੁਰਬੇਦੀ ਦੇ ਪਿੰਡ ਨੰਗਲ ਵਿਖੇ ਬਿਮਾਰੀ ਲੱਗਣ ਕਾਰਨ ਇੱਕ ਕਿਸਾਨ ਦੀ 4 ਏਕੜ ਝੋਨੇ ਦੀ ਫਸਲ (farmer spoils of Paddy crop due to illness) ਖਰਾਬ ਹੋ ਗਈ। ਫਸਲ ਖਰਾਬ ਹੋਣ ਤੋਂ ਬਾਅਦ ਕਿਸਾਨ ਨੇ ਉਸ ਨੂੰ ਵਾਹ ਦਿੱਤਾ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਰੋਪੜ: ਨੂਰਪੁਰਬੇਦੀ ਵਿੱਚ ਪੈਂਦੇ ਪਿੰਡ ਨੰਗਲ ਵਿਖੇ ਇੱਕ ਕਿਸਾਨ ਵਲੋਂ ਆਪਣੀ 4 ਕਿੱਲੇ ਝੋਨੇ ਦੀ ਫਸਲ ਨੂੰ ਬਿਮਾਰੀ ਲੱਗਣ ਕਾਰਨ ਅੱਧ ਵਿਚਕਾਰ ਹੀ ਵਾਹ ਦਿੱਤਾ ਗਿਆ (farmer spoils of Paddy crop due to illness) ਹੈ। ਇਸ ਸਬੰਧੀ ਕਿਸਾਨ ਬਲਵਿੰਦਰ ਸਿੰਘ ਤੇ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਝੋਨੇ ਦੀ ਫਸਲ ਨੂੰ ਬੜੀ ਮਿਹਨਤ ਨਾਲ ਲਗਾਇਆ ਸੀ। ਕਈ ਸਪਰੇਆਂ ਪਾਣੀ ਪੂਰੀ ਮਿਹਨਤ ਕਰਕੇ ਇਸ ਫ਼ਸਲ ਨੂੰ ਇੱਥੇ ਤੱਕ ਪਹੁੰਚਾਇਆ ਸੀ ਤੇ ਇਸ ਫਸਲ ਨੂੰ ਬਿਮਾਰੀ ਲੱਗਣ ਕਾਰਨ ਇਹ ਫਸਲ ਅੱਧ ਵਿਚਕਾਰ ਹੀ ਰੁਕ ਗਈ।

ਇਹ ਵੀ ਪੜੋ: ਮੋਹਾਲੀ ਦੇ ਵਿੱਚ ਝੂਲਾ ਡਿੱਗਣ ਕਾਰਨ ਵਾਪਰਿਆ ਹਾਦਸਾ, ਘੱਟ ਦਿਲ ਵਾਲੇ ਨਾ ਦੇਖਣ ਇਹ ਵੀਡੀਓ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਆ ਕੇ ਇਸ ਝੋਨੇ ਦੀ ਫਸਲ ਨੂੰ ਦੇਖਿਆ ਗਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਹਾ ਗਿਆ ਕਿ ਤੁਸੀਂ ਇਸ ਫਸਲ ਨੂੰ ਹੁਣ ਵਾਹ ਦਿਉ ਕਿਉਂਕਿ ਇਸ ਦਾ ਹੁਣ ਕੋਈ ਹੱਲ ਨਹੀਂ ਹੈ।

ਕਿਸਾਨ ਬਿਮਾਰੀ ਲੱਗਣ ਕਾਰਨ ਵਾਹੀ ਝੋਨੇ ਦੀ ਫਸਲ

ਦੁਖੀ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਫਸਲਾਂ ਨੂੰ ਆੜ੍ਹਤੀਏ ਤੋਂ ਵਿਆਜ ਉੱਤੇ ਪੈਸੇ ਚੁੱਕ ਕੇ ਪਾਲਦਾ ਹੈ ਤੇ ਜੇਕਰ ਇਸ ਤਰ੍ਹਾਂ ਫ਼ਸਲਾਂ ਅੱਧ ਵਿਚਕਾਰ ਹੀ ਖਤਮ ਹੋ ਜਾਣ ਤਾਂ ਪੰਜਾਬ ਦੇ ਕਿਸਾਨਾਂ ਦੀ ਹਾਲਤ ਕੀ ਹੋਵੇਗੀ।

ਇਹ ਵੀ ਪੜੋ: ਡੇਰਾ ਬਿਆਸ ਕੋਲ ਖੂਨੀ ਝੜਪ, ਡੇਰਾ ਬਿਆਸ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਕਾਰ ਝੜਪ, ਕਈ ਜ਼ਖਮੀ


ETV Bharat Logo

Copyright © 2024 Ushodaya Enterprises Pvt. Ltd., All Rights Reserved.