ETV Bharat / state

ਡਾ.ਦਲਜੀਤ ਚੀਮਾ ਪੱਤਰਕਾਰਾਂ ਦੇ ਹੋਏ ਮੁਖ਼ਾਤਬ

author img

By

Published : Aug 9, 2021, 8:11 AM IST

ਰੂਪਨਗਰ ਦੇ ਕੀਰਤਪੁਰ ਸਾਹਿਬ ਵਿਖੇ ਸਾਬਕਾ ਸਿੱਖਿਆ ਮੰਤਰੀ (Former Education Minister) ਡਾ.ਦਲਜੀਤ ਸਿੰਘ ਚੀਮਾ ਪਹੁੰਚੇ।ਉਨ੍ਹਾਂ ਨੇ ਕਾਂਸੀ ਮੈਡਲ (Bronze medal) ਜਿੱਤਣ ਤੇ ਭਾਰਤੀ ਹਾਕੀ ਦੀ ਟੀਮ ਨੂੰ ਵਧਾਈ ਦਿੱਤੀ ਹੈ।

ਡਾ.ਦਲਜੀਤ ਚੀਮਾ ਪੱਤਰਕਾਰਾਂ ਦੇ ਹੋਏ ਮੁਖ਼ਾਤਬ
ਡਾ.ਦਲਜੀਤ ਚੀਮਾ ਪੱਤਰਕਾਰਾਂ ਦੇ ਹੋਏ ਮੁਖ਼ਾਤਬ

ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ (Former Education Minister) ਡਾ.ਦਲਜੀਤ ਸਿੰਘ ਚੀਮਾ ਕੀਰਤਪੁਰ ਸਾਹਿਬ ਪਹੁੰਚੇ।ਇੱਥੇ ਉਨ੍ਹਾਂ ਨੇ ਭਾਰਤੀ ਹਾਕੀ ਟੀਮ ਵੱਲੋਂ 41 ਸਾਲ ਬਾਅਦ ਓਲੰਪਿਕ ਖੇਡਾਂ ਵਿਚ ਕਾਂਸੀ ਦਾ ਮੈਡਲ (Bronze medal) ਜਿੱਤਣ ਉਤੇ ਵਧਾਈ ਦਿੱਤੀ।ਇਸ ਮੌਕੇ ਡਾ.ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਇਨਾਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਚੰਗਾ ਉਪਰਾਲਾ ਹੈ ਇਸ ਉਪਰਾਲੇ ਸਦਕਾ ਹੋਰ ਖਿਡਾਰੀਆਂ ਵਿਚ ਹੀ ਹਾਕੀ ਖੇਡ ਨੂੰ ਲੈ ਕੇ ਉਤਸ਼ਾਹ ਵੱਧੇਗਾ।

ਖਹਿਰਾ ਦੀ ਵਿਧਾਇਕੀ ਰੱਦ ਕੀਤੀ ਜਾਵੇ

ਡਾ.ਦਲਜੀਤ ਚੀਮਾ ਨੇ ਸੁਖਪਾਲ ਖਹਿਰਾ ਉਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਅਦਾਲਤ ਨੂੰ ਖਹਿਰਾ ਦੀ ਵਿਧਾਇਕੀ ਰੱਦ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਹ ਤਰ੍ਹਾਂ ਦੇ ਲੋਕ ਇਕ ਪਾਰਟੀ ਤੋਂ ਦੂਜੀ ਪਾਰਟੀ ਫਿਰ ਮੁੜ ਪਹਿਲੀ ਪਾਰਟੀ ਵਿਚ ਆ ਜਾਂਦੇ ਹਨ।ਇਨ੍ਹਾਂ ਲੋਕਾਂ ਨੇ ਰਾਜਨੀਤੀ ਨੂੰ ਧੰਦਾ ਬਣਾਇਆ ਹੋਇਆ ਹੈ।ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਧਾਇਕਾਂ ਖਿਲਾਫ਼ ਸਖਤ ਐਕਸ਼ਨ ਲੈਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਵਿਧਾਇਕਾਂ ਨੂੰ ਡਿਸਕੁਆਲੀਫਾਈ ਕਰਨ ਵਾਲਾ ਐਕਟ ਲਾਗੂ ਕੀਤਾ ਜਾਵੇ ਜਾਂ ਪੰਜਾਬ ਵਿਚ ਖ਼ਤਮ ਕੀਤਾ ਜਾਵੇ।

ਬਿੱਟੂ ਵੱਲੋਂ ਵਰਤੀ ਸ਼ਬਦਾਵਲੀ ਨਿੰਦਣਯੋਗ

ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਪਾਰਲੀਮੈਂਟ ਦੇ ਬਾਹਰ ਕੀਤੀ ਗਈ ਬਹਿਸਬਾਜ਼ੀ ਬਾਰੇ ਡਾ.ਦਲਜੀਤ ਚੀਮਾ ਦਾ ਕਹਿਣਾ ਹੈ ਕਿ ਬਿੱਟੂ ਵੱਲੋਂ ਹਰਸਿਮਰਤ ਬਾਦਲ ਦੇ ਨਾਲ ਭੱਦੀ ਸ਼ਬਦਾਵਲੀ ਵਰਤ ਕੇ ਬਹਿਸਬਾਜ਼ੀ ਕੀਤੀ ਗਈ।ਜੋ ਨਿੰਦਣਯੋਗ ਹੈ ਅਤੇ ਬਿੱਟੂ ਨੂੰ ਸ਼ਰਮ ਆਉਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਪਹਿਲਾਂ ਤੋਂ ਹੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ।

ਪ੍ਰਸ਼ਾਂਤ ਕਿਸ਼ੋਰ ਨੂੰ ਗਲਤੀ ਦਾ ਹੋਇਆ ਅਹਿਸਾਸ

ਡਾ.ਦਲਜੀਤ ਚੀਮਾ ਨੇ ਦੱਸਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਹੀ ਗਲਤ ਸੀ।ਆਮ ਜਨਤਾ ਦੇ ਟੈਕਸ ਦੇ ਰੁਪਏ ਨਾਲ ਸਿਆਸੀ ਸਲਾਹਕਾਰ ਨਹੀਂ ਲਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਤ ਕਿਸ਼ੋਰ ਨੂੰ ਗਲਤੀ ਦਾ ਅਹਿਸਾਸ ਹੋਇਆ ਇਸ ਕਰਕੇ ਕੈਪਟਨ ਅਮਰਿੰਦਰ ਦਾ ਸਾਥ ਛੱਡ ਕੇ ਚਲਾ ਗਿਆ।ਇਹ ਚੰਗੀ ਗੱਲ ਹੈ।ਉਨ੍ਹਾਂ ਨੇ ਕੈਪਟਨ ਬਾਰੇ ਕਿਹਾ ਹੈ ਕਿ ਕੈਪਟਨ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ।

ਕਾਂਗਰਸੀ ਵਿਧਾਇਕਾਂ ਉਤੇ ਰੇਤ ਮਾਫੀਆ ਦੇ ਲੱਗੇ ਇਲਾਜ਼ਾਮ

ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਦੋਵੇਂ ਹੱਥੀ ਲੈਂਦੇ ਹੋਏ ਕਿਹਾ ਕਿ ਉਹ ਮਦਨ ਲਾਲ ਜਲਾਲਪੁਰ ਅਤੇ ਦਰਸ਼ਨ ਸਿੰਘ ਬਰਾੜ ਦੇ ਘਰ ਜੇ ਇਹ ਸਿੱਧ ਕਰ ਰਿਹਾ ਹੈ ਕਿ ਇਹ ਦੋਵੇ ਵਿਅਕਤੀ ਬੜੇ ਸੱਚੇ ਹਨ ਪਰ ਪਰ ਨਵਜੋਤ ਸਿੰਘ ਸਿੱਧੂ ਰੇਤ ਮਾਫੀਆ ਨੂੰ ਪ੍ਰਮੋਟ ਕਰ ਰਿਹਾ ਹੈ।ਉਨ੍ਹਾਂ ਦੱਸਿਆ ਹੈ ਕਿ ਮਦਨ ਲਾਲ ਅਤੇ ਦਰਸ਼ਨ ਬਰਾੜ ਉਤੇ ਕਈ ਗੰਭੀਰ ਇਲਜ਼ਾਮ ਲੱਗੇ ਹਨ।

ਇਹ ਵੀ ਪੜੋ:ਐੱਸ.ਡੀ.ਐੱਮ. ਦੀ ਪਤਨੀ ਨੇ ਆਪਣੇ ਪਤੀ 'ਤੇ ਲਗਾਏ ਗੰਭੀਰ ਦੋਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.