ETV Bharat / state

ਚੱਕੀ 'ਚ ਪਿਆ ਸਿਆਸਤ ਦਾ ਪੂਰ, ਥਾਣੇ ਪਹੁੰਚੇ ਕਾਂਗਰਸੀ ਸਮਰਥਕ

author img

By

Published : Mar 2, 2020, 4:44 PM IST

ਰੋਪੜ ਦੇ ਪਿੰਡ ਸ਼ਾਮਪੁਰਾ 'ਚ ਆਟਾ ਚੱਕੀ ਦਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਦੀ ਦਖ਼ਲ ਤੋਂ ਬਾਅਦ ਹੁਣ ਕਾਂਗਰਸੀ ਸਮਰਥਕ ਐਸਐਸਪੀ ਦਫ਼ਤਰ ਜਾ ਪਹੁੰਚੇ।

congress
congress

ਰੋਪੜ: ਪਿੰਡ ਸ਼ਾਮਪੁਰਾ ਦੀ ਆਟਾ ਚੱਕੀ ਦੀ ਮਲਕੀਅਤ ਨੂੰ ਲੈ ਕੇ ਮਾਮਲਾ ਇੰਨ੍ਹਾ ਵਧ ਚੁੱਕਿਆ ਹੈ ਕਿ ਚੱਕੀ ਦੇ ਕਿਰਾਏਦਾਰ ਦੇ ਕਾਂਗਰਸੀ ਸਮਰਥਕ ਇਕੱਠੇ ਹੋ ਕੇ ਐਸਐਸਪੀ ਦੇ ਦਫਤਰ ਪੁੱਜ ਗਏ ਹਨ।


ਹਾਲਾਂਕਿ ਐਸਐਸਪੀ ਤਾਂ ਉਨ੍ਹਾਂ ਨੂੰ ਨਹੀਂ ਮਿਲੇ ਪਰ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਮਾਨ ਸਿੰਘ ਨੇ ਕਿਹਾ ਕਿ ਪੁਲਿਸ ਨੇ ਹੀ ਕਿਰਾਏਦਾਰ ਨੂੰ ਚਾਬੀਆਂ ਦਵਾਈਆਂ ਸਨ।ਸਥਾਨਕ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਅਕਾਲੀ ਆਗੂ ਅਵਤਾਰ ਸਿੰਘ ਮੱਕੜ ਨੇ ਇਹ ਸਾਜ਼ਿਸ਼ ਅਧੀਨ ਕਿਰਾਏਦਾਰ ਵਿਰੁੱਧ ਝੂਠਾ ਮਾਮਲਾ ਬਣਾਇਆ ਹੈ ਅਤੇ ਪਿੰਡ ਦਾ ਮਾਹੌਲ ਖ਼ਰਾਬ ਕੀਤਾ ਹੈ। ਦੱਸ ਦੇਈਏ ਕਿ ਚੱਕੀ ਦੀ ਮਾਲਕਣ ਨੇ ਕਿਰਾਏਦਾਰ ਦੇ ਪਰਿਵਾਰ ਤੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਮਾਲਕ ਦੀਆਂ ਲੜਕੀਆਂ ਦੇ ਨਾਲ ਦੁਰਵਿਹਾਰ ਕੀਤਾ ਜਿਸ ਤੋਂ ਬਾਅਦ ਰੂਪਨਗਰ ਪੁਲਿਸ ਵੱਲੋਂ ਚੱਕੀ ਦੇ ਕਿਰਾਏਦਾਰ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ।

ਵੀਡੀਓ


ਉਥੇ ਹੀ ਕਾਂਗਰਸੀ ਆਗੂ ਸੁਖਦੇਵ ਸਿੰਘ ਨੇ ਵੀ ਕਿਹਾ ਹੈ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਇਸ ਵਿਵਾਦ ਦਾ ਸਿਆਸੀਕਰਨ ਕਰਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ। ਸੁਖਦੇਵ ਸਿੰਘ ਨੇ ਚੀਮਾ ਤੇ ਦੋਸ਼ ਲਗਾਉਂਦੇ ਕਿਹਾ ਕਿ ਦਲਜੀਤ ਚੀਮਾ ਅਤੇ ਐੱਸਜੀਪੀਸੀ ਦੇ ਆਗੂਆਂ ਨੇ ਰੋਪੜ ਪੁਲਿਸ ਤੇ ਦਬਾਅ ਪਾ ਕੇ ਕਾਂਗਰਸ ਸਮਰਥਕ ਤੇ ਕਿਰਾਏਦਾਰ ਖਿਲਾਫ ਪਰਚਾ ਦਰਜ ਕੀਤਾ ਹੈ।

ਦੂਜੇ ਪਾਸੇ, ਸਾਬਕਾ ਕੈਬਿਨੇਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਇਨ੍ਹਾਂ ਇਲਜ਼ਾਮਾ ਤੋਂ ਇਨਕਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.