ETV Bharat / state

ਰੋਪੜ ਸੀਆਈਏ ਸਟਾਫ਼ ਨੇ 6 ਗੈਂਗਸਟਰ ਕੀਤੇ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖ਼ੀਰਾ ਵੀ ਕੀਤਾ ਬਰਾਮਦ

author img

By

Published : Jan 2, 2023, 4:12 PM IST

Punjab Police arrested six members of Jaggu Bhagwanpuria gang
ਰੋਪੜ ਸੀਆਈਏ ਸਟਾਫ਼ ਨੇ 6 ਗੈਂਗਸਟਰ ਕੀਤੇ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖ਼ੀਰਾ ਵੀ ਕੀਤਾ ਬਰਾਮਦ

ਜੇਲ੍ਹ ਵਿੱਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 6 ਮੈਂਬਰਾਂ ਨੂੰ CIA ਸਟਾਫ ਨੇ ਗ੍ਰਿਫ਼ਤਾਰ (CIA staff arrested 6 gangsters of Jaggu gang) ਕੀਤਾ ਹੈ। ਪੁਲਿਸ ਨੇ ਗ੍ਰਿਫ਼ਤਾਰ ਗੈਂਗਸਟਰਾਂ ਕੋਲੋਂ 12 ਪਿਸਤੌਲ 50 ਕਾਰਤੂਸ ਬਰਾਮਦ (12 pistols 50 cartridges recovered from gangsters) ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਹਥਿਆਰਾਂ ਤੋਂ ਇਲਾਵਾ ਨਸ਼ਾ ਤਸਕਰੀ ਦਾ ਧੰਦਾ ਵੀ ਚਲਾ ਰਿਹਾ ਸੀ। ਪੁਲਿਸ ਨੇ ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰੋਪੜ ਸੀਆਈਏ ਸਟਾਫ਼ ਨੇ 6 ਗੈਂਗਸਟਰ ਕੀਤੇ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖ਼ੀਰਾ ਵੀ ਕੀਤਾ ਬਰਾਮਦ

ਚੰਡੀਗੜ੍ਹ: ਪਿਛਲੇ ਲੰਮੇਂ ਸਮੇਂ ਤੋਂ ਜੁਰਮ ਦੀ ਦੁਨੀਆਂ ਵਿੱਚ ਨਾਂਅ ਸ਼ੁਮਾਰ ਕਰਵਾਉਣ ਵਾਲੇ ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਦਾ ਨਾਂਅ ਇੱਕ ਵਾਰ ਫੇਰ ਤੋਂ ਸੁਰਖੀਆਂ ਵਿੱਚ ਹੈ। ਦਰਅਸਲ ਰੋਪੜ ਸੀਆਈਏ ਸਟਾਫ਼ ਨੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਿਤ 6 ਗੈਂਗਸਟਰਾਂ ਨੂੰ ਗ੍ਰਿਫ਼ਤਾਰ (CIA staff arrested 6 gangsters of Jaggu gang) ਕਰਨ ਦਾ ਦਾਅਵਾ ਕੀਤਾ ਹੈ।

  • CIA Team @RupnagarPolice has arrested 6 members of Gangster Jaggu Bhagwanpuria Gang and recovered 12 pistols & 50 live cartridges. They were operating a weapon & drug smuggling racket. FIR is registered and further investigation is ongoing. (1/2) pic.twitter.com/E0ic57eAud

    — DGP Punjab Police (@DGPPunjabPolice) January 2, 2023 " class="align-text-top noRightClick twitterSection" data=" ">

ਗੈਂਗਸਟਰਾਂ ਕੋਲੋਂ ਬਰਾਮਦਗੀ: ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 12 ਪਿਸਤੌਲ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਕੀੇਤੇ (12 pistols 50 cartridges recovered from gangsters) ਗਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿਹਾ ਕਿ ਮੁਲਜ਼ਮ ਨਸ਼ਾ ਤਸਕਰੀ ਦਾ ਧੰਦਾ ਵੀ ਕਰਦੇ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੀਜੀਪੀ ਦਾ ਟਵੀਟ: ਪੰਜਾਬ ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਬਰਾਮਦ ਕੀਤੇ ਅਤੇ ਅਸਲੇ ਨਾਲ ਖੁੱਦ ਡੀਜੀਪੀ ਪੰਜਾਬ ਗੋਰਵ ਯਾਦਵ ਦੀ ਤਸਵੀਰ ਨੂੰ ਪੋਸਟ (Posted the picture of DGP Punjab Gorav Yadav) ਕੀਤਾ ਹੈ। ਇਸ ਤੋਂ ਇਲਾਵਾ ਡੀਜੀਪੀ ਪੰਜਾਬ ਨੇ ਰੂਪਨਗਰ ਸੀਆਈਏ ਸਟਾਫ (Rupnagar CIA staff) ਦੀ ਵੀ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਸ਼ਲਾਘਾ ਕੀਤੀ ਹੈ।

15 ਦਸੰਬਰ ਨੂੰ ਗ੍ਰਿਫ਼ਤਾਰੀ: ਰੂਪਨਗਰ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ (Rupnagar SSP Vivek Sheel Soni) ਨੇ ਕਿਹਾ ਕਿ 15 ਦਸੰਬਰ ਨੂੰ ਉਨ੍ਹਾਂ ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ (On December 15 accused were arrested) ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੁੱਛ ਪੜਤਾਲ ਤੋਂ ਬਾਅਦ ਇੰਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਤਾਰ ਅੰਮ੍ਰਿਤਸਰ ਦੀ ਜੇਲ੍ਹ ਨਾਲ ਜੁੜੇ। ਨਾਲ ਹੀ ਉਨ੍ਹਾਂ ਕਿਹਾ ਕਿ ਉਸ ਤੋਂ ਮਗਰੋਂ ਮਾਮਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਨਾਲ ਜੁੜਿਆ ਅਤੇ ਸੀਐੱਈ ਸਟਾਫ ਸਮੇਤ ਪੁਲਿਸ ਨੇ ਸ਼ਾਨਦਾਰ ਕਾਰਵਾਈ ਕਰਦਿਆਂ ਹਥਿਆਰਾਂ ਦਾ ਜ਼ਖ਼ੀਰਾ ਅਤੇ 6 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ: ਹੁਣ ਵਿਜੀਲੈਂਸ ਅਧਿਕਾਰੀ ਨਹੀਂ ਪਾ ਸਕਣਗੇ ਜੀਨਸ ਅਤੇ ਟੀ-ਸ਼ਰਟ, ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.