ETV Bharat / state

Bloody Clash In Ropar: ਪੈਟਰੋਲ ਪੰਪ ਉੱਤੇ ਝੜਪ, ਮੋਟਰਸਾਇਕਲ ਸਵਾਰ ਜਖ਼ਮੀ ਨੇ ਮੁਲਾਜ਼ਮ ਉੱਤੇ ਲਾਏ ਪੱਗ ਉਤਾਰਨ ਦੇ ਇਲਜ਼ਾਮ

author img

By ETV Bharat Punjabi Team

Published : Oct 30, 2023, 8:38 AM IST

Bloody Clash In Ropar: ਪੈਟਰੋਲ ਪੰਪ 'ਤੇ ਪੈਟਰੋਲ ਪਵਾਉਣ ਆਏ ਨੌਜਵਾਨਾਂ ਦੀ ਆਪਸੀ ਝੜਪ ਹੋ ਗਈ। ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਜਿੱਥੇ ਪੈਟਰੋਲ ਪੰਪ ਦੇ ਕਰਿੰਦੇ ਉੱਤੇ ਪੱਗ ਉਤਾਰਨ ਦੇ ਇਲਜ਼ਾਮ ਲਾਏ, ਉੱਥੇ ਹੀ ਪੈਟਰੋਲ ਪੰਪ ਦੇ ਮੁਲਾਜ਼ਮ ਨੇ ਨੌਜਵਾਨਾਂ ਉੱਤੇ ਲੁੱਟ ਦੀ ਨੀਅਤ ਨਾਲ ਪੈਟਰੋਲ ਪੰਪ ਉੱਤੇ ਆਉਣ ਦੇ ਇਲਜ਼ਾਮ ਲਾਏ। ਫਿਲਹਾਲ ਦੋਵੇਂ ਜਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Dispute In Ropar
Dispute In Ropar

ਪੈਟਰੋਲ ਪੰਪ ਉੱਤੇ ਝੜਪ

ਰੂਪਨਗਰ: ਕਾਲਜ ਰੋਡ 'ਤੇ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ 'ਤੇ ਅੱਜ ਸ਼ਾਮ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਨੇ ਮੋਟਰਸਾਈਕਲ 'ਚ ਹੀ ਪੈਟਰੋਲ ਪਾਉਣ ਲਈ ਕਿਹਾ। ਇਸ ਉੱਤੇ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਸਖਸ਼ ਨੇ ਦੂਜੇ ਪਾਸਿਓ ਪੈਟਰੋਲ ਪਵਾਉਣ ਦੀ ਗੱਲ ਕਹੀ ਜਿਸ ਦੌਰਾਨ ਬਹਿਸਬਾਜ਼ੀ ਹੋਈ ਅਤੇ ਫਿਰ ਇਹ ਆਪਸੀ ਝੜਪ ਵਿੱਚ ਬਦਲ ਗਈ।

ਜਖਮੀ ਨੌਜਵਾਨ ਨੇ ਲਾਏ ਪੱਗ ਉਤਾਰਨ ਦੇ ਇਲਜ਼ਾਮ: ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਮੋਟਰਸਾਇਕਲ ਉੱਤੇ ਪੈਟਰੋਲ ਪਵਾਉਣ ਲਈ ਪੰਪ ਉੱਤੇ ਗਿਆ। ਜਦੋਂ ਪੈਟਰੋਲ ਪੰਪ ਦੇ ਕਰਿੰਦੇ ਨੂੰ ਪੈਟਰੋਲ ਪਾਉਣ ਲਈ ਕਿਹਾ ਤਾਂ ਉਸ ਨੇ ਗ਼ਲ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਉੱਤੇ ਆਪਸ ਵਿੱਚ ਬਹਿਸ ਹੋਈ। ਫੇਰ ਆਸ-ਪਾਸ ਦੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ, ਤਾਂ ਅਸੀਂ ਉੱਥੋ ਜਾਣ ਲੱਗੇ, ਪਰ ਪੈਟਰੋਲ ਪੰਪ ਦੇ ਕਰਿੰਦੇ ਨੇ ਪਿੱਛਿਓ ਆ ਕੇ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਮੇਰੀ ਪੱਗ ਵੀ ਉਤਾਰ ਦਿੱਤੀ। ਇਸ ਤੋਂ ਬਾਅਦ ਇਹ ਲੜਾਈ ਝੜਪ ਵਿੱਚ ਬਦਲ ਗਈ ਅਤੇ ਉਹ ਜਖਮੀ ਹੋ ਗਿਆ।

ਦੂਜੀ ਧਿਰ ਨੇ ਲਾਈ ਲੁੱਟ ਦੀ ਨੀਅਤ ਦੇ ਇਲਜ਼ਾਮ: ਦੂਜੇ ਪਾਸੇ, ਜਦੋਂ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਕਰਿੰਦੇ ਨਾਲ ਗੱਲਬਾਤ ਕੀਤੀ ਤਾਂ, ਉਸ ਨੇ ਮੋਟਰਸਾਇਕਲ ਸਵਾਰ ਨੌਜਵਾਨਾਂ ਉੱਤੇ ਲੁੱਟ ਦੀ ਨੀਅਤ ਨਾਲ ਆਉਣ ਦੇ ਇਲਜ਼ਾਮ ਲਾਏ। ਉਸ ਨੇ ਕਿਹਾ ਕਿ ਮੋਟਰਸਾਇਕਲ ਉੱਤੇ ਆਏ ਨੌਜਵਾਨਾਂ ਨੂੰ ਕਿਹਾ ਸੀ ਕਿ ਜਿਸ ਸਾਈਡ ਉਹ ਖੜ੍ਹੇ ਹਨ, ਉੱਥੇ ਪੈਟਰੋਲ ਖਤਮ ਹੈ,ਦੂਜੇ ਪਾਸਿਓ ਆ ਕੇ ਪਵਾ ਲਓ, ਜਿਸ ਉੱਤੇ ਨੌਜਵਾਨਾਂ ਨੇ ਕਿਹਾ ਕਿ ਪੈਟਰੋਲ ਪਾਓ, ਨਹੀਂ ਤਾਂ ਅਸੀਂ ਪੈਸੇ ਖੋਹ ਕੇ ਲੈ ਜਾਣੇ ਹਨ। ਇਸੇ ਨੂੰ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ।

ਉੱਥੇ ਹੀ, ਮੈਨੇਜਰ ਨੇ ਦੱਸਿਆ ਕਿ ਇਸ ਹਮਲੇ 'ਚ ਸਟਾਫ਼ ਮੈਂਬਰ ਸੁਮਿਤ ਕੁਮਾਰ ਦੇ ਸਿਰ 'ਤੇ ਕਿਸੇ ਚੀਜ਼ ਨਾਲ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਜਦੋਂ ਪੰਪ ਦਾ ਸਟਾਫ਼ ਇਕੱਠਾ ਹੋਇਆ, ਤਾਂ ਦੋਵੇਂ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਭੱਜ ਗਏ। ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਸਟਾਫ਼ ਮੈਂਬਰਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.