ETV Bharat / state

Young Man Died Shot In Amritsar: ਅੰਮ੍ਰਿਤਸਰ 'ਚ ਲੁਟੇਰਿਆਂ ਨੇ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ

author img

By ETV Bharat Punjabi Team

Published : Oct 28, 2023, 12:13 PM IST

Updated : Oct 28, 2023, 2:13 PM IST

Amritsar News: ਅੰਮ੍ਰਿਤਸਰ ਦੇ ਰਿਆਲਟੋ ਚੌਂਕ ਵਿੱਚ ਭਜਨ ਮੰਡਲੀ ਦੇ ਕੱਪੜੇ ਪਾਕੇ ਜਾਂਦੇ ਨੌਜਵਾਨ ਨੂੰ ਸੁਨਿਆਰਾਂ ਸਮਝ ਕੇ ਲੁਟੇਰਿਆਂ ਨੇ ਲੁੱਟ ਲਿਆ, ਇਸ ਦੌਰਾਨ ਹੀ ਲੁਟੇਰਿਆਂ ਨੇ ਨੌਜਵਾਨ ਉੱਤੇ ਗੋਲੀ ਨਾਲ ਹਮਲਾ ਕੀਤਾ, ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ।

Young Man Died Shot In Amritsar
ਮ੍ਰਿਤਕ ਦੇ ਸਾਥੀ ਨੇ ਦੱਸਿਆ

ਮ੍ਰਿਤਕ ਦੇ ਸਾਥੀ ਨੇ ਦੱਸਿਆ

ਅੰਮ੍ਰਿਤਸਰ: ਪੰਜਾਬ ਵਿੱਚ ਲੁੱਟ ਖੋਹਾਂ ਦੀ ਵਾਰਦਾਤਾਂ ਦਿਨ ਪਰ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਵਿੱਚ 28 ਅਕਤੂਬਰ ਦੀ ਰਾਤ ਨੂੰ ਵੇਖਣ ਨੂੰ ਮਿਲਿਆ। ਇਸ ਵਾਰਦਾਤ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨਾਂ ਵੱਲੋਂ 2 ਐਕਟੀਵਾ ਸਵਾਰ ਭਜਨ ਮੰਡਲੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆ ਬੈਗ ਖੋਹਣ ਦੀ ਫਿਰਾਕ ਵਿੱਚ ਗੋਲੀ ਚਲਾ 1 ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਇਸ ਵਾਰਦਾਤ ਨੂੰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੱਸਿਆ ਹੈ।

ਜਗਰਾਤਾ ਕਰਨ ਜਾ ਰਹੇ ਨੌਜਵਾਨਾਂ 'ਤੇ ਹਮਲਾ: ਇਸ ਸਬੰਧੀ ਮ੍ਰਿਤਕ ਦੇ ਸਾਥੀ ਨੇ ਦੱਸਿਆ ਕਿ ਉਹ ਭਜਨ ਮੰਡਲੀ ਦਾ ਕੰਮ ਕਰਦੇ ਹਨ ਅਤੇ ਰਾਤ ਜਗਰਾਤਾ ਕਰਨ ਦਯਾਨੰਦ ਨਗਰ ਜਾ ਰਹੇ ਸਨ, ਪਰ ਅਚਾਨਕ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਵਿੱਚ ਪਹੁੰਚਣ ਉੱਤੇ ਪਿੱਛੋਂ ਆਏ ਤਿੰਨ ਅਣਪਛਾਤੇ ਨੌਜਵਾਨਾਂ ਵੱਲੋ ਸਾਡਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਅਸੀਂ ਬੈਗ ਨਹੀ ਛੱਡਿਆ ਤਾਂ ਮੋਟਰਸਾਈਕਲ ਸਵਾਰ ਲੁਟੇਰੇ ਵੱਲੋ ਮੇਰਾ ਸਾਥੀ ਜੋ ਕਿ ਐਕਟੀਵਾ ਚਲਾ ਰਿਹਾ ਸੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ਉੱਤੇ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸੇ ਘਰ ਦੇ ਹਾਲਾਤ: ਇਸ ਸੰਬਧੀ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਉਹ ਰਾਮ ਨਗਰ ਕਲੋਨੀ ਗੁਰੂ ਨਾਨਕ ਪੁਰਾ ਦੇ ਰਹਿਣ ਵਾਲੇ ਹਨ ਅਤੇ ਉਸ ਦਾ ਪਤੀ ਜਗਰਾਤੇ ਕਰਨ ਦਾ ਕੰਮ ਕਰਦਾ ਸੀ, ਉਹ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ, ਕਿਉਕਿ ਪਿਤਾ ਪਹਿਲਾ ਹੀ ਪੈਰਾਲਾਇਜ ਹੈ ਅਤੇ ਸਾਡੀ ਇਕ ਛੋਟੀ ਬੱਚੀ ਹੈ, ਜਿਸ ਨਾਲ ਹੁਣ ਮੇਰੇ ਪਤੀ ਦੀ ਮੌਤ ਹੋਣ ਨਾਲ ਸਾਡਾ ਪਰਿਵਾਰ ਉਜੜ ਗਿਆ ਹੈ। ਉਹਨਾਂ ਕਿਹਾ ਕਿ ਇਹ ਸਾਰੀ ਘਟਨਾ ਪੁਲਿਸ ਦੀ ਲਾਪ੍ਰਵਾਹੀ ਦਾ ਨਤੀਜਾ ਹੈ।

ਪੁਲਿਸ ਵੱਲੋਂ ਜਾਂਚ ਜਾਰੀ: ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਰਿਆਲਟੋ ਚੌੰਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਿਆ ਬੈਗ ਖੋਹਣ ਦੇ ਮਕਸਦ ਨਾਲ ਗੋਲੀ ਚਲਾਈ ਹੈ, ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋਈ ਹੈ, ਜੋ ਕੀ ਜਗਰਾਤਾ ਕਰਨ ਜਾ ਰਿਹਾ ਸੀ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ, ਜਲਦ ਆਰੋਪੀਆਂ ਨੂੰ ਫੜ੍ਹ ਲਿਆ ਜਾਵੇਗਾ।

Last Updated :Oct 28, 2023, 2:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.