ETV Bharat / state

ਹੜ ਪ੍ਰਭਾਵਿਤ ਇਲਾਕਿਆਂ ਲਈ ਇੱਕ ਕਰੋੜ ਦੀ ਰਾਸ਼ੀ ਜਾਰੀ: ਸੁੰਦਰ ਸ਼ਾਮ ਅਰੋੜਾ

author img

By

Published : Aug 27, 2019, 7:57 AM IST

ਰੂਪਨਗਰ ਦੇ ਕਈ ਪਿੰਡਾਂ ਦੇ ਹੜ੍ਹ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਫੂਲ ਵਿੱਖੇ ਪਹੁੰਚ ਕੇ ਰਾਹਤ ਕਾਰਜਾ ਦਾ ਜਾਇਜਾ ਲਿਆ। ਉੱਥੇ ਹੀ ਦੂਜੇ ਪਾਸੇ ਸੋਨਾਲਿਕਾ ਟਰੈਕਟਰ ਲਿਮਟਿਡ ਵੀ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਮਦਦ ਲਈ ਅਗੇ ਆਈ ਹੈ।

ਹੜ ਪ੍ਰਭਾਵਿਤ ਇਲਾਕਿਆਂ ਲਈ ਇਕ ਕਰੋੜ ਦੀ ਰਾਸ਼ੀ ਜਾਰੀ: ਸੁੰਦਰ ਸ਼ਾਮ ਅਰੋੜਾ

ਰੂਪਨਗਰ: ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੋਮਵਾਰ ਨੂੰ ਰੂਪਨਗਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ। ਪਿੰਡ ਫੂਲ ਪਹੁੰਚੇ ਸੁੰਦਰ ਸ਼ਾਮ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਪਿੰਡ ਵਾਸੀਆਂ ਨਾਲ ਖੜੀ ਹੈ।

ਸੁੰਦਰ ਸ਼ਾਮ ਨੇ ਕਿਹਾ ਕਿ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆਂ ਕਰਵਾ ਦਿਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਪੜ ਦੇ ਪ੍ਰਭਾਵਿਤ ਪਿੰਡਾਂ ਨੂੰ ਫੌਰੀ ਤੌਰ 'ਤੇ ਸਹਾਇਤਾ ਰਾਸ਼ੀ ਦੇਣ ਲਈ ਇੱਕ ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 43 ਲੱਖ ਰੁਪਏ ਤੋਂ ਵੱਧ ਰਾਸ਼ੀ ਪ੍ਰਭਾਵਿਤ ਪੀੜਤਾਂ ਨੂੰ ਮੁਹਈਆ ਕਰਵਾ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਸਕਰਾਰ ਦੇ ਨਾਲ ਜਿੱਥੇ ਸਮਾਜ ਸੇਵੀ ਸੰਸਥਾਵਾਂ ਨੇ ਅਹਿਮ ਯੋਗਦਾਨ ਦਿਤਾ ਹੈ। ਉੱਥੇ ਹੀ ਸੋਨਾਲਿਕਾ ਟਰੈਕਟਰ ਲਿਮਟਿਡ ਨੇ ਵੀ 8 ਪਿੰਡਾਂ ਛੋਟਾ ਫੂਲ, ਬੜਾ ਫੂਲ, ਗੁਰਦਾਸਪੁਰਾ, ਖੈਰਾਬਾਦ, ਰਣਜੀਤਪੁਰਾ ਅਤੇ ਨੂਰਪੁਰਬੇਦੀ ਬਲਾਕ ਦੇ ਬਟਾਰਲਾ, ਖਡ ਬਠਲੋਰ ਤੇ ਰਾਜਗਿਰੀ ਨੂੰ ਅਪਨਾ ਲਿਆ ਹੈ। ਸੋਨਾਲਿਕਾ ਗਰੁੱਪ ਵੱਲੋਂ ਇੰਨ੍ਹਾਂ ਪਿੰਡਾਂ ਵਿੱਚ ਹੜ੍ਹਾਂ ਨਾਲ ਜ਼ੋ ਵੀ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਦੇ ਲਈ ਵਿਸ਼ੇਸ਼ ਤੌਰ 'ਤੇ ਮੁਹਿੰਮ ਚਲਾ ਕੇ ਕੰਮ ਕਰਵਾਏ ਜਾਣਗੇ।

Intro:ਮੁੱਖ ਮੰਤਰੀ ਵਲੋਂ ਹੜ ਪ੍ਰਭਾਵਿਤ ਲਈ ਫੌਰੀ ਤੌਰ ਤੇ ਇਕ ਕਰੋੜ ਦੀ ਰਾਸ਼ੀ ਜਾਰੀ-ਕੈਬਨਿਟ ਮੰਤਰੀ ਸ਼੍ਅਰੋੜਾBody:ਮੁੱਖ ਮੰਤਰੀ ਵਲੋਂ ਹੜ ਪ੍ਰਭਾਵਿਤ ਲਈ ਫੌਰੀ ਤੌਰ ਤੇ ਇਕ ਕਰੋੜ ਦੀ ਰਾਸ਼ੀ ਜਾਰੀ-ਕੈਬਨਿਟ ਮੰਤਰੀ ਸ਼੍ਰੀ ਅਰੋੜਾ
ਸੋਨਾਲਿਕਾ ਟਰੈਕਟਰ ਲਿਮਟਿਡ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਅਪਨਾਏ ਗਏ 08 ਪਿੰਡ
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੀਤਾ ਪਿੰਡ ਫੂਲ ਦਾ ਦੌਰਾ

ਕੈਬਨਿਟ ਮੰਤਰੀ ਉਦਯੋਗ ਤੇ ਵਣਜ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਰੋਪੜ ਦੇ ਪ੍ਰਭਾਵਿਤ ਪਿੰਡਾਂ ਨੂੰ ਫੌਰੀ ਤੌਰ ਤੇ ਸਹਾਇਤਾ ਰਾਸ਼ੀ ਦੇਣ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿਤੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ 43 ਲੱਖ ਰੁਪਏ ਤੋਂ ਵਧ ਰਾਸ਼ੀ ਨਾਲ ਪ੍ਰਭਾਵਿਤ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੀ ਮੁਹਈਆ ਕਰਵਾ ਦਿਤੀ ਗਈ ਹੈ। ਸੋਨਾਲਿਕਾ ਟਰੈਕਟਰਜ ਲਿਮ: ਸਮੂਹ ਦੁਆਰਾ ਵੀ ਜ਼ਿਲੇ ਦੇ ਸਭ ਤੋਂ ਵੱਧ ਪ੍ਰਭਾਵਿਤ 08 ਪਿੰਡਾਂ ਨੂੰ ਅਪਨਾ ਲਿਆ ਹੈ ਅਤੇ ਇੰਨਾਂ ਪਿੰਡਾਂ ਵਿਚ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣਗੇ।ਉਹ ਅੱਜ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਫੂਲ ਦਾ ਦੌਰਾ ਕਰਨ ਦੌਰਾਨ
ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਦੇ ਵਿਚ ਪ੍ਰਭਾਵਿਤ ਪਿੰਡ ਵਾਸੀਆਂ ਨਾਲ ਖੜੀ ਹੈ ਉਨ੍ਹਾਂ ਕਿਹਾ ਕਿ ਇੰਨਾਂ ਪਿੰਡਾਂ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਲਈ ਪ੍ਰਸ਼ਾਸਨ ਵਲੋਂ ਜੰਗੀ ਪੱਧਰ ਤੇ ਕੰਮ ਸ਼ੁਰੂ ਕੀਤੇ ਜਾ ਚੁਕੇ ਹਨ। ਉਨਾਂ ਨੇ ਕਿਹਾ ਕਿ ਬਹੁਤ ਜਲਦ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਆਮ ਪਿੰਡਾਂ ਦੀ ਤਰ੍ਹਾਂ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾ ਦਿਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੁਖ ਦੀ ਘੜੀ ਦੇ ਵਿਚ ਪੰਜਾਬ ਸਕਰਾਰ ਦੇ ਨਾਲ ਨਾਲ ਜਿਥੇ ਸਮਾਜ ਸੇਵੀ ਸੰਸਥਾਵਾਂ ਨੇ ਅਹਿਮ ਯੋਗਵਾਦਲ ਦਿਤਾ ਹੈ ਉਥੇ ਸੋਨਾਲਿਕਾ ਟਰੈਕਟਰਜ ਲਿਮ: ਨੇ ਵੀ 08 ਪਿੰਡਾਂ ਛੋਟਾ ਫੂਲ, ਬੜਾ ਫੂਲ, ਗੁਰਦਾਸਪੁਰਾ, ਖੈਰਾਬਾਦ, ਰਣਜੀਤਪੁਰਾ ਅਤੇ ਨੂਰਪੁਰਬੇਦੀ ਬਲਾਕ ਦੇ ਬਟਾਰਲਾ, ਖਡ ਬਠਲੋਰ ਤੇ ਰਾਜਗਿਰੀ ਨੂੰ ਅਪਨਾ ਲਿਆ ਹੈ। ਸੋਨੀਲਿਕਾ ਗਰੁੱਪ ਵਲੋਂ ਇੰਨਾਂ ਪਿੰਡਾਂ ਵਿਚਹੜ੍ਹਾਂ ਨਾਲ ਜ਼ੋ ਵੀ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਦੇ ਲਈ ਵਿਸ਼ੇਸ਼ ਤੌਰ ਤੇ ਮੁਹਿੰਮ ਚਲਾ ਕੇ ਕੰਮ ਕਰਵਾਏ ਜਾਣਗੇ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.