ETV Bharat / state

ਡਿਪੂ ਹੋਲਡਰ ਸਰਕਾਰੀ ਕਣਕ 'ਚ ਲਗਾ ਰਿਹਾ ਸੀ ਚੂਨਾ, ਪਿਆ ਸਿਆਪਾ, ਵੀਡੀਓ ਵਾਇਰਲ

author img

By

Published : Jun 29, 2022, 8:36 PM IST

ਹਲਕਾ ਸਨੌਰ ਦੇ ਪੈਂਦੇ ਪਿੰਡ ਬੋਲੜਕਲਾਂ ਦੇ ਵਿੱਚ ਇਕ ਸਰਕਾਰੀ ਡਿੱਪੂ ਹੋਲਡਰ ਵੱਲੋ ਭੋਲੇ-ਭਾਲੇ ਲੋਕਾਂ ਨੂੰ ਚੂਨਾਂ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਪਿੰਡ ਵਾਸੀਆਂ ਨੇ ਵਾਇਰਲ ਕੀਤੀ ਹੈ।

ਡਿਪੂ ਹੋਲਡਰ ਸਰਕਾਰੀ ਕਣਕ 'ਚ ਲਗਾ ਰਿਹਾ ਸੀ ਚੂਨਾ, ਪਿਆ ਸਿਆਪਾ, ਵੀਡੀਓ ਵਾਇਰਲ
ਡਿਪੂ ਹੋਲਡਰ ਸਰਕਾਰੀ ਕਣਕ 'ਚ ਲਗਾ ਰਿਹਾ ਸੀ ਚੂਨਾ, ਪਿਆ ਸਿਆਪਾ, ਵੀਡੀਓ ਵਾਇਰਲ

ਪਟਿਆਲਾ: ਪਟਿਆਲਾ ਦੇ ਹਲਕਾ ਸਨੌਰ ਦੇ ਪੈਂਦੇ ਪਿੰਡ ਬੋਲੜਕਲਾਂ ਦੇ ਵਿੱਚ ਇਕ ਸਰਕਾਰੀ ਡਿੱਪੂ ਹੋਲਡਰ ਵੱਲੋ ਭੋਲੇ-ਭਾਲੇ ਲੋਕਾਂ ਨੂੰ ਚੂਨਾਂ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਪਿੰਡ ਵਾਸੀਆਂ ਨੇ ਵਾਇਰਲ ਕੀਤੀ ਹੈ।

ਦੱਸ ਦੇਈਏ ਕਿ ਡਿਪੂ ਹੋਲਡਰ ਸਰਕਾਰੀ ਆਈ ਕਣਕ ਨੂੰ ਲੋਕਾਂ ਦੇ ਵਿੱਚ ਵੰਡ ਰਿਹਾ ਸੀ, ਲੇਕਿਨ ਇੱਕ ਵੱਡਾ ਘੁਟਾਲਾ ਕਰਕੇ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਕੀਤੀ, ਇੱਕ ਵਿਅਕਤੀ ਦੀ ਕਣਕ ਦੇ ਵਿੱਚੋਂ ਤਕਰੀਬਨ 3 ਤੋਂ 4 ਕਿਲੋ ਕਣਕ ਦਾ ਘੁਟਾਲਾ ਹੋਇਆ ਸੀ।

ਡਿਪੂ ਹੋਲਡਰ ਸਰਕਾਰੀ ਕਣਕ 'ਚ ਲਗਾ ਰਿਹਾ ਸੀ ਚੂਨਾ, ਪਿਆ ਸਿਆਪਾ, ਵੀਡੀਓ ਵਾਇਰਲ

ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਡੇ ਉੱਪਰੋ ਦੀ ਕਣਕ ਪੂਰੀ ਆਉਂਦੀ ਹੈ, ਲੇਕਿਨ ਇਸ ਡਿਪੂ ਹੋਲਡਰ ਵੱਲੋ ਸਾਨੂੰ 15 ਤੋਂ 20 ਕਿਲੋ ਕਣਕ ਦਿੱਤੀ ਜਾਂਦੀ ਹੈ, ਪਿਛਲੇ 15 ਸਾਲ ਤੋਂ ਇਹੀ ਹਾਲ ਚੱਲ ਰਿਹਾ ਹੈ। ਇਸ ਪਿੰਡ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਕਾਰਵਾਈ ਨਹੀਂ ਕਰਦਾ।ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅਸੀਂ ਪਿਛਲੇ ਸਮੇਂ ਦੀਆਂ ਸਰਕਾਰਾਂ ਤੋਂ ਦੁਖੀ ਸੀ ਇਸ ਕਰਕੇ ਅਤੇ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਹੈ ਲੇਕਿਨ ਉਨ੍ਹਾਂ ਦੇ ਰਾਜ ਵਿਚ ਵੀ ਇਹੀ ਹਾਲ ਚਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਡਾ ਬਣਦਾ ਹੱਕ ਪੂਰਾ ਦਿੱਤਾ ਜਾਵੇ।

ਉਥੇ ਹੀ ਡਿਪੂ ਹੋਲਡਰ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਮੇਰੀ ਗਲਤੀ ਹੈ ਕਿਉਂਕਿ ਕਣਕ ਨੂੰ ਤੋਲਣ ਵਾਲੇ ਵੱਟੇ ਬਦਲ ਗਏ ਸੀ ਤਕਰੀਬਨ 150 ਦੇ ਕਰੀਬ ਕਣਕ ਦੇ ਕੱਟ-ਵੱਢ ਸੁੱਕੇ ਹਾਂ ਅਸੀਂ ਇਸ ਘਟਨਾ ਤੋਂ ਬਾਅਦ ਮੈਂ ਰਿਜਾਈਨ ਕਰ ਦਿੱਤਾ ਹੈ ਮੈਂ ਕੰਮ ਛੱਡ ਦਿੱਤਾ ਹੈ ਹੁਣ ਅੱਗੇ ਤੋਂ ਸਰਕਾਰੀ ਅਫ਼ਸਰਾਂ ਦੀ ਅਗਵਾਈ ਹੇਠ ਲੋਕਾਂ ਨੂੰ ਕਣਕ ਵੰਡੀ ਜਾਵੇਗੀ ਸਵਾਲ ਇਹ ਵੀ ਖੜ੍ਹੇ ਹੁੰਦੇ ਹਨ ਕਿ ਕਿਸ ਤਰ੍ਹਾਂ ਬਿਨਾਂ ਸਰਕਾਰੀ ਅਫ਼ਸਰ ਦੀ ਅਗਵਾਈ ਹੇਠ ਡਿਪੂ ਹੋਲਡਰ ਕਣਕ ਵੰਡ ਰਿਹਾ ਸੀ।

ਇਹ ਵੀ ਪੜੋ:- ਨੌਜਵਾਨ ਨੇ ਛੱਡਿਆ ਫਸਲੀ ਚੱਕਰ, ਸਬਜ਼ੀਆਂ ਤੇ ਫੁੱਲਾਂ ਦੀ ਖੇਤੀ ਨਾਲ ਕਮਾ ਰਿਹਾ ਦੁੱਗਣਾ ਮੁਨਾਫ਼ਾ

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.