ETV Bharat / state

ਪਟਿਆਲਾ 'ਚ ਨਵੇਂ ਬਸ ਸਟੈਂਡ ਦਾ ਉਦਘਾਟਨ, ਸੀਐਮ ਮਾਨ ਨੇ ਕਿਹਾ- ਮੇਰੀ ਆਲੋਚਨਾ ਦਾ ਜਵਾਬ ਜਲੰਧਰ ਦੇ ਵੋਟਰਾਂ ਨੇ ਦਿੱਤਾ

author img

By

Published : May 16, 2023, 12:40 PM IST

Updated : May 16, 2023, 2:27 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੰਗਲਵਾਰ ਨੂੰ ਪਟਿਆਲਾ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੀਤਾ। ਪੁਰਾਣਾ ਬੱਸ ਅੱਡਾ ਵੀ ਚੱਲਦਾ ਰਹੇਗਾ। ਇਸ ਉਦਘਾਟਨੀ ਪ੍ਰੋਗਰਾਮ ਵਿੱਚ ਸੰਬੋਧਨ ਕਰਦੇ ਹੋ ਸੀਐਮ ਮਾਨ ਨੇ ਕਿਹਾ ਕਿ ਮੇਰੀ ਆਲੋਚਨਾ ਦਾ ਜਵਾਬ ਵਿਰੋਧੀਆਂ ਨੂੰ ਜਲੰਧਰ ਦੇ ਵੋਟਰਾਂ ਨੇ ਦਿੱਤਾ ਹੈ।

CM Bhagwant Mann
CM Bhagwant Mann

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨਵੇਂ ਬਣੇ ਬੱਸ ਸਟੈਂਡ ਦਾ ਉਦਘਾਟਨ ਕਰਨ ਲਈ ਪਟਿਆਲਾ ਪਹੁੰਚੇ ਹਨ। ਉਨ੍ਹਾਂ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਰ ਵਿਧਾਇਕ ਤੇ ਆਗੂ ਮੌਜੂਦ ਹਨ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲੰਬੇ ਸਮੇਂ ਬਾਅਦ ਵਿਕਾਸ ਕਾਰਜ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ ਹੈ। ਅੱਜ ਲੱਗਦਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੀ ਪ੍ਰਚਾਰ ਕੀਤਾ ਜਾ ਰਿਹਾ ਸੀ।

  • ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਪੂਰੀ…

    ਬੇਹੱਦ ਆਧੁਨਿਕ ਤੇ ਪੰਜਾਬ ਦਾ ਸਭ ਤੋਂ ਖੂਬਸੂਰਤ ਬੱਸ ਸਟੈਂਡ ਲੋਕ ਸਮਰਪਿਤ…ਪਟਿਆਲਾ ਤੋਂ Live… https://t.co/MY9yMFnulz

    — Bhagwant Mann (@BhagwantMann) May 16, 2023 " class="align-text-top noRightClick twitterSection" data=" ">

ਸਮੱਸਿਆਵਾਂ ਪੁੱਛ ਕੇ ਉਨ੍ਹਾਂ ਦਾ ਹੱਲ ਕਰ ਰਹੀ ਸਰਕਾਰ: ਸੀਐਮ ਮਾਨ ਨੇ ਕਿਹਾ ਕਿ ਅੱਜ ਇੱਕ ਨਾ ਇੱਕ ਨਵੀਂ ਸਕੀਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਸਰਕਾਰ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਪੁੱਛ ਕੇ ਉਨ੍ਹਾਂ ਦਾ ਹੱਲ ਕਰ ਰਹੀ ਹੈ। ਲੋਕ ਕਹਿ ਰਹੇ ਹਨ ਕਿ 20 ਸਾਲਾਂ ਬਾਅਦ ਜੀਰੀ ਦੀ ਪਨੀਰੀ ਨਹਿਰ ਨੂੰ ਪਾਣੀ ਨਾਲ ਲਾਇਆ ਜਾ ਰਿਹਾ ਹੈ। ਸਾਫ ਨੀਅਤ ਕਾਰਨ ਹੀ ਸਭ ਕੁਝ ਹੋ ਰਿਹਾ ਹੈ। ਉਦਘਾਟਨ ਤੋਂ ਬਾਅਦ ਸੀਐਮ ਮਾਨ ਦਾ ਟਵੀਟ ਵੀ ਸਾਹਮਣੇ ਆਇਆ ਹੈ।

ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਰਹੀ ਸ਼ਹਿਰ ਦਾ ਬੱਸ ਅੱਡਾ, ਲਗਭਗ ₹61 ਕਰੋੜ ਦੀ ਲਾਗਤ ਨਾਲ ਬਣੇ ਅਤਿ ਆਧੁਨਿਕ ਤੇ ਖੂਬਸੂਰਤ ਬੱਸ ਅੱਡੇ ਦਾ ਉਦਘਾਟਨ ਕੀਤਾ। ਪੁਰਾਣੇ ਬੱਸ ਅੱਡੇ ਨੂੰ ਵੀ ਸਿਟੀ ਬੱਸਾਂ ਲਈ ਚਾਲੂ ਰੱਖਾਂਗੇ। ਲੋਕਾਂ ਦੀ ਖੱਜਲ ਖੁਆਰੀ ਖ਼ਤਮ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹਮੇਸ਼ਾ ਸਾਡੀ ਸਰਕਾਰ ਦੀ ਤਰਜ਼ੀਹ ਹੈ। - ਸੀਐਮ ਭਗਵੰਤ ਮਾਨ

ਵਿਰੋਧੀਆਂ ਉੱਤੇ ਕੱਸਿਆ ਤੰਜ: ਸੀਐਮ ਮਾਨ ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਮਨੀ ਚੋਣ ਵਿੱਚ ਮਿਲੀ ਜਿੱਤ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਇੱਕ ਬਟਨ ਦਬ ਕੇ, ਕਈ ਮੂੰਹ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਵੋਟਾਂ ਫ੍ਰੀ ਬਿਜਲੀ ਨੂੰ ਪਈਆਂ ਹਨ। ਕਿਸਾਨ, ਮਜ਼ਦੂਰਾਂ ਤੇ ਗਰੀਬਾਂ ਨੂੰ ਵੋਟ ਪਈ ਹੈ। ਕਾਂਗਰਸ, ਭਾਜਪਾ ਤੇ ਅਕਾਲੀਆਂ ਨੂੰ ਹੰਕਾਰ ਹੈ।

  • ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਰਹੀ ਸ਼ਹਿਰ ਦਾ ਬੱਸ ਅੱਡਾ...ਲਗਭਗ ₹61 ਕਰੋੜ ਦੀ ਲਾਗਤ ਨਾਲ ਬਣੇ ਅਤਿ ਆਧੁਨਿਕ ਤੇ ਖੂਬਸੂਰਤ ਬੱਸ ਅੱਡੇ ਦਾ ਉਦਘਾਟਨ ਕੀਤਾ…ਪੁਰਾਣੇ ਬੱਸ ਅੱਡੇ ਨੂੰ ਵੀ ਸਿਟੀ ਬੱਸਾਂ ਲਈ ਚਾਲੂ ਰੱਖਾਂਗੇ…
    ਲੋਕਾਂ ਦੀ ਖੱਜਲ ਖੁਆਰੀ ਖ਼ਤਮ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹਮੇਸ਼ਾ ਸਾਡੀ ਸਰਕਾਰ ਦੀ ਤਰਜ਼ੀਹ ਹੈ... pic.twitter.com/7wy0Jz1Az0

    — Bhagwant Mann (@BhagwantMann) May 16, 2023 " class="align-text-top noRightClick twitterSection" data=" ">


ਅਸੀਂ ਜਾਤ-ਪਾਤੀ ਦੇ ਨਾਂਅ ਤੋਂ ਵੋਟ ਨਹੀਂ ਮੰਗੀ: ਮਾਨ ਨੇ ਕਿਹਾ ਕਿ ਜਲੰਧਰ 'ਚ ਬਿਜਲੀ ਦੇ ਬਿੱਲ, ਸਕੂਲ, ਮੁਹੱਲਾ ਕਲੀਨਿਕ, ਸੜਕ, ਪੂਲ, ਕਾਰੋਬਾਰ ਵਧਾਉਣ ਅਤੇ ਕਿਸਾਨਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਵੋਟਾਂ ਮਿਲੀਆਂ। ਜਿਨ੍ਹਾਂ ਪਾਰਟੀਆਂ ਨੂੰ ਵੋਟਾਂ ਨਹੀਂ ਮਿਲੀਆਂ ਉਨ੍ਹਾਂ ਨੇ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗੀਆਂ ਹਨ, ਜਦਕਿ 'ਆਪ' ਨੂੰ ਪੰਜਾਬ ਅਤੇ ਵਿਕਾਸ ਲਈ ਵੋਟ ਪਾਉਣ ਲਈ ਕਿਹਾ। ਮਾਨ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਮਿਲੇ ਮੰਗ ਪੱਤਰ ਨਾਲ ਸਬੰਧਤ ਕੰਮ ਜਲਦੀ ਮੁਕੰਮਲ ਕਰ ਲਏ ਜਾਣਗੇ। ਮਾਨ ਨੇ ਇਹ ਵੀ ਕਿਹਾ ਕਿ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋਈ ਹੈ। ਇਸ ਦੇ ਨਾਲ ਹੀ ਪਾਰਟੀ ਦੀਆਂ ਕਈ ਹੋਰ ਸਕੀਮਾਂ ਅਤੇ ਉਨ੍ਹਾਂ ਦੇ ਲਾਭ ਵੀ ਗਿਣੇ ਗਏ।

45 ਕਾਊਂਟਰਾਂ ਤੋਂ 1500 ਬੱਸਾਂ ਚੱਲਣਗੀਆਂ: ਸੀਐਮ ਮਾਨ ਨੇ ਦੱਸਿਆ ਕਿ ਇਸ ਬੱਸ ਸਟੈਂਡ ਵਿੱਚ 45 ਕਾਊਂਟਰ ਹਨ ਅਤੇ ਇੱਥੋਂ 1500 ਬੱਸਾਂ ਰਵਾਨਾ ਹੋਣਗੀਆਂ। ਅਪਾਹਜਾਂ ਲਈ ਚਾਰ ਲਿਫਟਾਂ, ਰੈਂਪ ਅਤੇ ਪੌੜੀਆਂ ਹਨ। ਇਸ ਬੱਸ ਅੱਡੇ 'ਤੇ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ। ਇਸ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣਗੀਆਂ। ਮਾਨ ਨੇ ਕਿਹਾ ਕਿ ਪੁਰਾਣਾ ਬੱਸ ਸਟੈਂਡ ਵੀ ਬਣਿਆ ਰਹੇਗਾ ਅਤੇ ਹੁਣ ਨਵਾਂ ਵੀ ਚਾਲੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਕਰੀਬ 60 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ 8.25 ਏਕੜ ਜ਼ਮੀਨ ਹੈ। ਬੱਸ ਸਟੈਂਡ ਦੇ ਚਾਲੂ ਹੋਣ 'ਤੇ ਆਉਣ ਵਾਲੀਆਂ ਕਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ।

  1. Amritsar Girl Kidnapped: ਅੰਮ੍ਰਿਤਸਰ 'ਚ 7 ਸਾਲ ਦੀ ਬੱਚੀ ਅਗਵਾ, ਟਿਊਸ਼ਨ ਪੜ੍ਹਨ ਗਈ ਘਰ ਨਹੀਂ ਪਰਤੀ
  2. ਸ਼ਹਿਨਾਜ਼ ਗਿੱਲ ਨੇ ਗਰਮੀ 'ਚ ਵਧਾਇਆ ਤਾਪਮਾਨ, ਬੀਚ ਤੋਂ ਸਾਂਝੀਆਂ ਕੀਤੀਆਂ ਬੇਹੱਦ ਖੂਬਸੂਰਤ ਫੋਟੋਆਂ
  3. Bomb Threat: ਦਿੱਲੀ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ


ਬੱਸ ਡਰਾਈਵਰਾਂ ਅਤੇ ਕੰਡਕਟਰਾਂ ਲਈ ਆਰਾਮ ਘਰ: ਸੀਐਮ ਮਾਨ ਨੇ ਦੱਸਿਆ ਕਿ ਬੱਸ ਸਟੈਂਡ 'ਤੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਲਈ ਵਿਸ਼ੇਸ਼ ਆਰਾਮ ਸਥਾਨ ਬਣਾਇਆ ਗਿਆ ਹੈ। ਕਿਉਂਕਿ ਜ਼ਿਆਦਾ ਸੜਕ ਹਾਦਸੇ ਆਰਾਮ ਦੀ ਘਾਟ ਕਾਰਨ ਵਾਪਰਦੇ ਹਨ। ਇਸ ਕਾਰਨ ਉਨ੍ਹਾਂ ਦੇ ਆਰਾਮ ਸਥਾਨ ਅਤੇ ਭੋਜਨ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਬੱਸ ਸਟੈਂਡ ਬਣਾਉਣ ਦੀ ਵੀ ਗੱਲ ਕੀਤੀ ਗਈ।

Last Updated :May 16, 2023, 2:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.