ETV Bharat / state

'ਕਿਸਾਨੀ ਧਰਨੇ ਨੇੜੇ ਪਲਟਿਆ ਟਰੱਕ ਟਰੱਕ, ਕਿਸਾਨਾਂ ਨੇ ਦੱਸਿਆ ਕੇਂਦਰ ਦੀ ਚਾਲ'

author img

By

Published : Jul 5, 2021, 3:57 PM IST

ਦੇਰ ਰਾਤ ਕਿਸਾਨੀ ਦੇ ਧਰਨੇ ਨੇੜੇ ਇੱਕ ਰੇਤ ਨਾਲ ਭਰਿਆ ਟਰੱਕ ਪਲਟ ਗਿਆ, ਹਾਲਾਂਕਿ ਇਸ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਿਸਾਨਾਂ ਵੱਲੋਂ ਇਸ ਨੂੰ ਕੇਂਦਰ ਸਰਕਾਰ ਦੀ ਸਾਜਿਸ਼ ਦੱਸੀ ਜਾ ਰਹੀ ਹੈ।

ਕਿਸਾਨੀ ਧਰਨੇ ਨੇੜੇ ਟਰੱਕ ਪਲਟਣ ਨੂੰ ਕਿਸਾਨਾਂ ਨੇ ਦੱਸਿਆ ਕੇਂਦਰ ਦੀ ਚਾਲ
ਕਿਸਾਨੀ ਧਰਨੇ ਨੇੜੇ ਟਰੱਕ ਪਲਟਣ ਨੂੰ ਕਿਸਾਨਾਂ ਨੇ ਦੱਸਿਆ ਕੇਂਦਰ ਦੀ ਚਾਲ

ਪਠਾਨਕੋਟ: 3 ਖੇਤੀ ਕਾਨੂੰਨਾਂ ਨੂੰ ਖਾਰਜ ਕਰਵਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਈ ਅਜਿਹੀਆਂ ਘਟਨਾ ਵਾਪਰੀਆਂ ਹਨ। ਜਿਸ ਨਾਲ ਇਸ ਸੰਘਰਸ਼ ਨੂੰ ਤਾਰਵਿਡੋ ਕਰਨ ਦੀ ਕੋਸ਼ਿਸ਼ ਕੀਤੀ ਗਈਆਂ ਹਨ, ਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਖ਼ਿਲਾਫ਼ ਅਜੇ ਵੀ ਪੂਰੀ ਤਰ੍ਹਾਂ ਡਟੇ ਹੋਏ ਨਜ਼ਰ ਆ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਤਾਰਵਿਡੋ ਕਰਨ ਦਾ ਇੱਕ ਅਜਿਹਾ ਮਾਮਲਾ ਪਠਾਨਕੋਟ ਦੇ ਲਦਪਾਲਵਾਂ ਟੋਲ ਪਲਾਜ਼ਾ ਤੋਂ ਸਾਹਮਣੇ ਆਇਆ ਹੈ।

ਕਿਸਾਨੀ ਧਰਨੇ ਨੇੜੇ ਟਰੱਕ ਪਲਟਣ ਨੂੰ ਕਿਸਾਨਾਂ ਨੇ ਦੱਸਿਆ ਕੇਂਦਰ ਦੀ ਚਾਲ

ਜਿੱਥੇ ਬੀਤੀ ਰਾਤ ਕਿਸਾਨੀ ਸੰਘਰਸ਼ ਮੋਰਚੇ ਤੋਂ ਮਹਿਜ 2 ਫੁੱਟ ਦੀ ਦੂਰੀ ‘ਤੇ ਰੇਤ ਨਾਲ ਭਰਿਆ ਟਰੱਕ ਪਲਟ ਗਿਆ। ਗ਼ਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਜਾ ਮਾਲੀ ਨੁਕਸਾਨ ਨਹੀਂ ਹੋਇਆ, ਪਰ ਕਿਸਾਨੀ ਮੋਰਚੇ ਨੇੜੇ ਵਾਪਰੇ ਇਸ ਹਾਦਸੇ ਨੂੰ ਲੈਕੇ ਕਿਸਾਨਾਂ ਵੱਲੋਂ ਵਡੀ ਸਾਜਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਸ ਸਬੰਧੀ ਜਦ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਭਾਜਪਾ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਅਜਿਹੇ ਹੱਥ ਕੰਡੇ ਅਪਣਾ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿੰਤਾਵਨੀ ਦਿੰਦੇ ਕਿਹਾ, ਕਿ ਕੇਂਦਰ ਸਰਕਾਰ ਜੋ ਮਰਜ਼ੀ ਕਰ ਲਵੇ ਉਹ ਸਾਡਾ ਅੰਦੋਲਨ ਖ਼ਤਮ ਨਹੀਂ ਕਰਵਾ ਸਕਦੀ। ਕਿਸਾਨਾਂ ਨੇ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ, ਤਾਂ ਜੋ ਸਚਾਈ ਸਾਰਿਆ ਦੇ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ:ਝੋਨੇ ਦੀ ਲਵਾਈ ਲਈ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦੇ ਨਿਰਦੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.