ETV Bharat / state

Punjab weather: ਸਰਕਾਰੀ ਹਸਪਤਾਲ ਹੋਇਆ ਪਾਣੀ-ਪਾਣੀ,ਮਰੀਜ਼ਾਂ ਅਤੇ ਡਾਕਟਰਾਂ ਦੀ ਵਧੀ ਮੁਸ਼ਕਿਲ

author img

By ETV Bharat Punjabi Team

Published : Aug 23, 2023, 11:59 AM IST

ਪਹਾੜਾਂ ਵਿੱਚ ਹੋਏ ਭਾਰੀ ਮੀਂਹ ਤੋਂ ਬਾਅਦ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਪਹਿਲੀ ਮੰਜ਼ਿਲ ਉੱਤੇ ਮੌਜੂਦ ਮਰੀਜ਼ਾ ਦਾ ਵਾਰਡ ਸ਼ਿਫਟ ਕੀਤਾ ਅਤੇ ਉਨ੍ਹਾਂ ਨੂੰ ਉੱਪਰਲੇ ਵਾਰਡਾਂ ਵਿੱਚ ਭੇਜਿਆ।

Rainwater entered Pathankot's government hospital
ਸਰਕਾਰੀ ਹਸਪਤਾਲ ਹੋਇਆ ਪਾਣੀ-ਪਾਣੀ,ਮਰੀਜ਼ਾਂ ਅਤੇ ਡਾਕਟਰਾਂ ਦੀ ਵਧੀ ਮੁਸ਼ਕਿਲ

ਸਰਕਾਰੀ ਹਸਪਤਾਲ ਹੋਇਆ ਪਾਣੀ-ਪਾਣੀ

ਪਠਾਨਕੋਟ: ਪਹਾੜਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਰਸਾਤ ਕਾਰਣ ਜਿੱਥੇ ਪੂਰੇ ਪੰਜਾਬ ਵਿੱਚ ਕਈ ਥਾਵਾਂ 'ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ, ਉੱਥੇ ਹੀ ਬੀਤੀ ਰਾਤ ਹੋਈ ਜ਼ਬਰਦਸਤ ਬਰਸਾਤ ਕਾਰਣ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ। ਮੀਂਹ ਕਾਰਣ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਪਾਣੀ ਵੜ ਗਿਆ।

ਸਰਕਾਰੀ ਹਸਪਤਾਲ ਹੋਇਆ ਪਾਣੀ-ਪਾਣੀ: ਸਿਵਲ ਹਸਪਤਾਲ ਦੇ ਵਾਰਡਾਂ ਵਿੱਚ ਪਾਣੀ ਵੜਨ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਨੂੰ ਪਹਿਲੀ ਮੰਜ਼ਿਲ ਉੱਤੇ ਸ਼ਿਫਟ ਕੀਤਾ। ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਹਸਪਤਾਲ ਵਿੱਚ ਸਫਾਈ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ, ਨਾ ਸਿਰਫ ਸਰਕਾਰੀ ਹਸਪਤਾਲ 'ਚ ਪਾਣੀ ਨਜ਼ਰ ਆ ਰਿਹਾ ਸਗੋਂ ਸਿਵਿਲ ਹਸਪਤਾਲ ਦੇ ਸਾਹਮਣੇ ਤੋਂ ਲੰਘਦੀ ਸੜਕ 'ਤੇ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਮਰੀਜ਼ਾਂ ਨੂੰ ਪਹਿਲੀ ਮੰਜ਼ਿਲ ਤੋਂ ਦੂਜੀ ਉੱਤੇ ਕੀਤਾ ਗਿਆ ਸ਼ਿਫਟ: ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਹਸਪਤਾਲ ਵਿੱਚ ਅਚਾਨਕ ਪਾਣੀ ਭਰ ਗਿਆ, ਜਿਸ ਕਾਰਨ ਕਾਫੀ ਦਿੱਕਤ ਆਈ। ਮਰੀਜ਼ਾਂ ਨੇ ਸਮੱਸਿਆ ਦੇ ਹੱਲ ਲਈ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਐੱਸਐੱਮਓ ਨੇ ਦੱਸਿਆ ਕਿ ਰਾਤ ਦੇ ਸਮੇਂ ਹੋਈ ਭਾਰੀ ਬਰਸਾਤ ਕਾਰਣ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਪਾਣੀ ਆ ਗਿਆ। ਜਿਸ ਕਾਰਨ ਮਰੀਜ਼ਾਂ ਨੂੰ ਪਹਿਲੀ ਮੰਜ਼ਿਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਫਿਲਹਾਲ ਖਤਰੇ ਵਾਲੀ ਕੋਈ ਗਲ ਨਹੀਂ ਹੈ ਅਤੇ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਈ ਹੈ। ਦੱਸ ਦਈਏ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਣ ਕੇਵਲ ਪਠਾਨਕੋਟ ਹੀ ਨਹੀਂ ਸੂਬੇ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਲੋਕ ਜਿੱਥੇ ਕਈ ਥਾਈਂ ਮਦਦ ਨਾ ਪਹੁੰਚਣ ਦਾ ਇਲਜ਼ਾਮ ਲਗਾ ਕੇ ਸਰਕਾਰ ਖ਼ਿਲਾਫ਼ ਭੜਾਸ ਕੱਢ ਰਹੇ ਨੇ ਉੱਥੇ ਹੀ ਸਰਕਾਰੀ ਨੁਮਾਇੰਦੇ ਗਰਾਊਂਡ ਜ਼ੀਰੋ ਉੱਤੇ ਪਹੁੰਚ ਕੇ ਲੋਕਾਂ ਦੀ ਮਦਦ ਦੇ ਦਾਅਵੇ ਕਰਦੇ ਨਹੀਂ ਥੱਕ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.