ETV Bharat / state

ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਨੇ ਠੰਢ ਦੇ ਮੱਦੇਨਜ਼ਰ ਲੋਕਾਂ ਕੀਤੀ ਨੂੰ ਹਦਾਇਤ

author img

By

Published : Dec 18, 2020, 6:58 PM IST

ਸੂਬੇ ਵਿੱਚ ਠੰਢ ਲਗਾਤਾਰ ਵੱਧ ਰਹੀ ਹੈ, ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਪਠਾਨਕੋਟ ਸਿਵਲ ਹਸਪਤਾਲ ਦੇ ਐਸਐਮਓ ਨੇ ਲੋਕਾਂ ਨੂੰ ਖ਼ਾਸ ਤੌਰ 'ਤੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਰਹੀ ਠੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਹਰ ਨਾ ਨਿਕਲਣ।

ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਨੇ ਠੰਢ ਦੇ ਮੱਦੇਨਜ਼ਰ ਲੋਕਾਂ ਕੀਤੀ ਨੂੰ ਹਦਾਇਤ
ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਨੇ ਠੰਢ ਦੇ ਮੱਦੇਨਜ਼ਰ ਲੋਕਾਂ ਕੀਤੀ ਨੂੰ ਹਦਾਇਤ

ਪਠਾਨਕੋਟ: ਸੂਬੇ ਵਿੱਚ ਠੰਢ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਵੀ ਠੰਢ ਦੇ ਮੱਦੇਨਜ਼ਰ ਜ਼ਿਲ੍ਹਾ ਹਸਪਤਾਲਾਂ ਨੂੰ ਹਦਾਇਤਾਂ ਵੀ ਕੀਤੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਹਦਾਹਿਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਐਮਐਮਓ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਠੰਢ ਦੇ ਚਲਦੇ ਬਜ਼ੁਰਗ ਜ਼ਿਆਦਾਤਰ ਘਰਾਂ ਵਿੱਚ ਹੀ ਗਰਮ ਕੱਪੜੇ ਪਾ ਕੇ ਰਹਿਣ।

ਸਿਵਲ ਹਸਪਤਾਲ ਦੇ ਐਸਐਮਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਵੱਧ ਰਹੀ ਠੰਢ ਕਾਰਨ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ ਕਿਉਂਕਿ ਅਸਥਮਾ ਅਤੇ ਫਲੂ ਕੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਨੂੰ ਵੇਖਦੇ ਹੋਏ ਲੋਕਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ।

ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਨੇ ਠੰਢ ਦੇ ਮੱਦੇਨਜ਼ਰ ਲੋਕਾਂ ਕੀਤੀ ਨੂੰ ਹਦਾਇਤ

ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਬਜ਼ੁਰਗਾਂ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਜ਼ਿਆਦਾ ਤਕਲੀਫ਼ ਹੁੰਦੀ ਹੈ, ਉਥੇ ਜ਼ਿਆਦਾ ਠੰਢ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਘਾਤਕ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਡਾਇਬਿਟੀਜ਼, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਨਾਲ ਬਜ਼ੁਰਗਾਂ ਨੂੰ ਵੱਧ ਰਹੀ ਠੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। ਸਰੀਰ 'ਤੇ ਪੂਰੀ ਤਰ੍ਹਾਂ ਗਰਮ ਕੱਪੜੇ ਪਹਿਨ ਕੇ ਰੱਖਣ ਤਾਂ ਜੋ ਤਾਪਮਾਨ ਸਥਿਰ ਬਣਿਆ ਰਹੇ।

ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਬਜ਼ੁਰਗਾਂ ਨੂੰ ਸਵੇਰੇ ਬਾਹਰ ਨਹੀਂ ਨਿਕਲਣਾ ਚਾਹੀਦਾ। ਜੇਕਰ ਸੈਰ ਕਰਨ ਜਾਣਾ ਹੈ ਤਾਂ ਉਨ੍ਹਾਂ ਨੂੰ ਦਿਨ ਸਮੇਂ ਕਰਨੀ ਚਾਹੀਦੀ ਹੈ। ਇਸਤੋਂ ਇਲਾਵਾ ਜਦੋਂ ਵੀ ਬਜ਼ੁਰਗ ਘਰੋਂ ਬਾਹਰ ਨਿਕਲਣ ਤਾਂ ਗਰਮ ਕੱਪੜੇ ਪਾ ਕੇ ਹੀ ਨਿਕਲਣ ਤਾਂ ਕੀ ਇਸ ਵਧ ਰਹੀ ਠੰਢ ਤੋਂ ਬਚਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.