ETV Bharat / state

ਨੌਜਵਾਨ ਦੀ ਆਸਟ੍ਰੇਲੀਆ ਸੜਕ ਹਾਦਸੇ 'ਚ ਮੌਤ, 14 ਸਾਲਾਂ ਬਾਅਦ ਫ਼ਰਵਰੀਂ 'ਚ ਆਉਣਾ ਸੀ ਪਿੰਡ

author img

By

Published : Dec 12, 2022, 6:48 AM IST

Updated : Dec 12, 2022, 7:35 AM IST

road accident in Australia, Sukhdeep Singh died in Australia
ਨੌਜਵਾਨ ਸੁਖਦੀਪ ਦੀ ਆਸਟ੍ਰੇਲੀਆ ਸੜਕ ਹਾਦਸੇ 'ਚ ਮੌਤ

ਮੋਗਾ ਵਾਸੀ ਨੌਜਵਾਨ ਸੁਖਦੀਪ ਸਿੰਘ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ। ਫ਼ਰਵਰੀ ਵਿੱਚ ਪਿੰਡ ਬਣਾਏ ਨਵੇਂ ਘਰ ਦੀ ਓਪੋਨਿੰਗ ਕਰਨੀ ਸੀ। ਮ੍ਰਿਤਕ ਦੀ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੋਇਆ।

ਨੌਜਵਾਨ ਦੀ ਆਸਟ੍ਰੇਲੀਆ ਸੜਕ ਹਾਦਸੇ 'ਚ ਮੌਤ, 14 ਸਾਲਾਂ ਬਾਅਦ ਫ਼ਰਵਰੀਂ 'ਚ ਆਉਣਾ ਸੀ ਪਿੰਡ

ਮੋਗਾ: ਜ਼ਿਲ੍ਹੇ ਦੇ ਪਿੰਡ ਤਤਾਰੀਏ ਵਾਲੇ ਦਾ ਨੌਜਵਾਨ ਸੁਖਦੀਪ ਸਿੰਘ ਪੜਾਈ ਕਰਨ ਲਈ ਆਸਟ੍ਰੇਲੀਆ ਗਿਆ ਹੋਇਆ ਸੀ। ਉੱਥੇ ਜਾ ਕੇ ਪੱਕਾ ਹੋਣ ਤੋਂ ਬਾਅਦ, ਉਹ 14 ਸਾਲਾਂ ਤੋਂ ਘਰ ਨਹੀ ਆਇਆ ਸੀ। ਬੀਤੇ ਦਿਨੀ ਆਸਟ੍ਰੇਲੀਆ ਵਿੱਚ ਉਸ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਸੜਕ ਹਾਦਸਾ ਵਾਪਰ ਗਿਆ। ਸੁਖਦੀਪ ਦੀ ਹਾਦਸੇ ਵਿੱਚ ਮੌਤ ਹੋ ਗਈ। ਮਾਂ-ਪਿਓ ਸਣੇ ਜਿਗਰ ਨਾਲ ਲਾ ਕੇ ਪਾਲੇ ਪੋਤੇ ਦੀ ਮੌਤ ਦੀ ਖ਼ਬਰ ਸੁਣ ਕੇ ਦਾਦੀ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ।



ਫ਼ਰਵਰੀ 'ਚ ਕਰਨੀ ਸੀ ਨਵੇਂ ਘਰ ਦੀ ਓਪਨਿੰਗ: ਸੁਖਦੀਪ ਸਿੰਘ ਨੇ ਲੰਮੇ ਸਮੇਂ ਬਾਅਦ ਆਪਣੇ ਘਰ ਪਰਤਣਾ ਸੀ ਅਤੇ ਫ਼ਰਵਰੀ ਵਿੱਚ ਪਿੰਡ 'ਚ ਬਣਾਏ ਨਵੇਂ ਘਰ ਦੀ ਓਪਨਿੰਗ ਕਰਨੀ ਸੀ। ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮੰਨਜ਼ੂਰ ਸੀ। ਰੋਂਦੀ ਦਾਦੀ ਆਪਣੇ ਪੋਤੇ ਨੂੰ ਅਵਾਜ਼ਾ ਦੇ ਰਹੀ ਹੈ ਕਿ ਤੂੰ ਮੈਨੂੰ ਕਈ ਸਾਲਾਂ ਤੋਂ ਨਹੀਂ ਮਿਲਿਆ,ਇਕ ਵਾਰ ਤਾਂ ਮਿਲ ਜਾਂਦਾ। ਪਰਿਵਾਰ ਸੁਖਦੀਪ ਦੀਆਂ ਅੰਤਿਮ ਰਸਮਾਂ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਜਿਸ ਲਈ ਉਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਹੈ।

14 ਸਾਲਾਂ ਤੋਂ ਨਹੀਂ ਪਰਤਿਆ ਸੀ ਪਿੰਡ: ਸੁਖਦੀਪ ਦੀ ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਚੌਦਾਂ ਸਾਲਾਂ ਤੋਂ ਮੇਰਾ ਪੁੱਤ ਵਿਦੇਸ਼ ਵਿੱਚ ਕਮਾਈ ਕਰ ਰਿਹਾ ਸੀ ਜਿਸ ਨੇ ਦੁਬਾਰਾ ਪਿੰਡ ਦਾ ਮੂੰਹ ਨਹੀ ਦੇਖਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀਜ਼ਾ ਮਿਲ ਗਿਆ ਸੀ ਤੇ ਮੈ ਤਿੰਨ ਮਹੀਨੇ ਉਸ ਕੋਲ ਰਹਿ ਕੇ ਆਈ ਸੀ। ਉਨ੍ਹਾਂ ਕਿਹਾ ਸਾਡੇ ਪੁੱਤ ਨੇ ਵਿਦੇਸ ਵਿੱਚ ਮੱਲਾ ਮਾਰੀਆ ਸਨ। ਬਹੁਤ ਜਲਦੀ ਪੱਕਾ ਹੋ ਕੇ ਘਰ ਦੀ ਗੁਰਬਤ ਕੱਢਣ ਲਈ ਉਥੇ ਆਪਣੇ ਕੰਮ ਵਿੱਚ ਡੱਟਿਆ ਰਿਹਾ। ਮਾਂ ਨੇ ਕਿਹਾ ਕਿ ਹੁਣ ਅਸੀ ਪਿੰਡ ਆਪਣੇ ਪੁੱਤਰ ਅਤੇ ਪੋਤਿਆ ਲਈ ਨਵਾਂ ਘਰ ਬਣਾਇਆ ਸੀ ਜਿਸ ਦੀ ਫ਼ਰਵਰੀ ਵਿੱਚ ਓਪਨਿੰਗ ਸੀ, ਪਰ ਉਸ ਤੋਂ ਪਹਿਲਾਂ ਹੀ ਵੱਡਾ ਭਾਣਾ ਵਰਤ ਗਿਆ।

ਉਨ੍ਹਾਂ ਕਿਹਾ ਜੇਕਰ ਸਰਕਾਰਾਂ ਕਿਸੇ ਕੰਮ ਦੀਆਂ ਹੋਣ ਤਾਂ ਸਾਨੂੰ ਆਪਣੇ ਪੁੱਤ ਵਿਦੇਸ਼ਾਂ ਵਿੱਚ ਕਿਉ ਭੇਜਣੇ ਪੈਣ। ਇੱਥੇ ਬੇਰੁਜ਼ਗਾਰੀ ਤੇ ਨਸ਼ਿਆਂ ਨੇ ਲੋਕਾਂ ਨੂੰ ਲੈ ਲਿਆ। ਉਧਰ ਜੇ ਵਿਦੇਸ਼ ਗਏ ਤਾਂ ਰੱਬ ਨੇ ਵਡਾ ਹਾਦਸਾ ਵਰਤਾ ਦਿਤਾ।

"ਪੁੱਤ ਨਹੀਂ ਆਇਆ, ਉਸਦੀ ਫੋਟੋ ਹੀ ਰਹਿ ਗਈ ਵੇਖਣ ਨੂੰ": ਪਿਤਾ ਸਵਰਨ ਸਿੰਘ ਨੇ ਦਸਿਆ ਕਿ ਉਸ ਦਾ ਪੁੱਤ ਚੌਦਾ ਸਾਲਾਂ ਤੋ ਅਸਟ੍ਰੇਲੀਆ ਵਿੱਚ ਰਹਿੰਦਾ ਸੀ। ਪਰਿਵਾਰ ਨਾਲ ਗੱਡੀ ਉੱਤੇ ਜਾ ਰਿਹਾ ਸੀ, ਤਾਂ ਗੱਡੀ ਬੇਕਾਬੂ ਹੋ ਕੇ ਕਈ ਪਲਟੀਆਂ ਖਾ ਗਈ ਜਿਸ ਨਾਲ ਸੁਖਦੀਪ ਦੀ ਮੌਕੇ ਉੱਤੇ ਮੌਤ ਹੋ ਗਈ, ਪਰ ਬਾਕੀ ਮੈਂਬਰ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਚੌਦਾ ਸਾਲਾ ਬਾਅਦ ਸੁਖਦੀਪ ਨਹੀ ਉਸ ਦੀ ਫੋਟੋ ਹੀ ਦੇਖਣ ਲਈ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਸੀ ਹੁਣ ਵੀਜ਼ੇ ਅਪਲਾਈ ਕੀਤੇ ਹਨ, ਤਾਂ ਜੋ ਆਪਣੇ ਲਾਡਲੇ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੀਏ। ਉਨ੍ਹਾਂ ਸਰਕਾਰ ਨੂੰ ਵੀ ਕਿਹਾ ਕਿ ਜੇਕਰ ਸਾਡੇ ਪੰਜਾਬ ਵਿੱਚ ਰੁਜ਼ਗਾਰ ਮਿਲੇ, ਤਾਂ ਕੋਈ ਵੀ ਮਾਂ-ਬਾਪ ਆਪਣੇ ਬੱਚਿਆ ਨੂੰ ਦੂਰ ਨਾ ਭੇਜੇ।




ਇਹ ਵੀ ਪੜ੍ਹੋ: ਵਿਆਹ ਸਮਾਗਮ ਦੌਰਾਨ ਚੱਲੀ ਗੋਲੀ, 1 ਵਿਅਕਤੀ ਗੰਭੀਰ ਜ਼ਖਮੀ

Last Updated :Dec 12, 2022, 7:35 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.