ETV Bharat / state

ਵਿਆਹ ਸਮਾਗਮ ਦੌਰਾਨ ਚੱਲੀ ਗੋਲੀ, 1 ਵਿਅਕਤੀ ਗੰਭੀਰ ਜ਼ਖਮੀ

author img

By

Published : Dec 11, 2022, 7:44 PM IST

Updated : Dec 11, 2022, 10:45 PM IST

ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਸਥਿਤ ਨਰਾਇਣਗੜ੍ਹ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਚੱਲੀ ਗੋਲੀ ਨਾਲ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੁਕਤਸਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Bullet fired at Narayangarh Palace
Bullet fired at Narayangarh Palace

ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਵਿਆਹ ਸਮਾਗਮਾਂ ਦੌਰਾਨ ਲਗਾਈ ਗਈ ਹੈ। ਪਰ ਪੰਜਾਬ ਵਿੱਚ ਹਥਿਆਰਾਂ ਨਾਲ ਹੋਣ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਸਥਿਤ ਨਰਾਇਣਗੜ੍ਹ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਚੱਲੀ ਗੋਲੀ ਨਾਲ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੁਕਤਸਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਜ਼ਖਮੀ ਵਿਅਕਤੀ ਫਾਇਨੈਂਸ ਕੰਪਨੀ ਦਾ ਮਾਲਕ:- ਇਸ ਦੌਰਾਨ ਹੀ ਮੌਕੇ ਉੱਤੇ ਥਾਣਾ ਸਦਰ ਦੀ ਪੁਲਿਸ ਅਤੇ ਡੀ.ਐੱਸ.ਪੀ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਜਿਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਸੂਰੂ ਕਰ ਦਿੱਤੀ ਹੈ। ਦੱਸ ਦਈਏ ਕਿ ਜ਼ਖਮੀ ਵਿਅਕਤੀ ਜੋ ਕਿ ਬਾਰਾਤ ਨਾਲ ਵਿਆਹ ਸਮਾਗਮ 'ਚ ਸ਼ਾਮਲ ਹੋਣ ਆਇਆ ਸੀ, ਉਹ ਫਾਇਨੈਂਸ ਕੰਪਨੀ ਦਾ ਮਾਲਕ ਦੱਸਿਆ ਜਾਂਦਾ ਹੈ, ਜਿਸ ਦੀ ਪਛਾਣ ਗੁਟਾਲ ਸਿੰਘ ਸੰਧੂ ਵਜੋਂ ਹੋਈ ਹੈ।

ਮਾਨ ਸਰਕਾਰ ਦੇ ਗੰਨ ਕਲਚਰ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੇ ਆਦੇਸ਼ ਸਨ: ਪੰਜਾਬ ਸੀਐਮ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਗੰਨ ਕਲਚਰ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਗੱਲ ਕਹੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਜਾਰੀ ਕੀਤੇ ਸਾਰੇ ਅਸਲਾ ਲਾਇਸੈਂਸਾਂ ਦੀ ਅਗਲੇ 3 ਮਹੀਨਿਆਂ ਵਿੱਚ ਪੂਰੀ ਸਮੀਖਿਆ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਨਵੇਂ ਅਸਲਾ ਲਾਇਸੈਂਸ ਬਣਾਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਜਦੋਂ ਤੱਕ ਡੀਸੀ ਨਿੱਜੀ ਤੌਰ 'ਤੇ ਸੰਤੁਸ਼ਟ ਨਹੀਂ ਹੁੰਦੇ ਉਦੋਂ ਤੱਕ ਨਵਾਂ ਅਸਲ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਿਸ ਨੂੰ ਸੂਬੇ ਵਿੱਚ ਅਚਨਚੇਤ ਚੈਕਿੰਗ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਹਥਿਆਰ ਪ੍ਰਦਰਸ਼ਨੀ ਕਰਨ ਵਾਲਿਆਂ ਉੱਤੇ ਪਰਚੇ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮਾਨ ਸਰਕਾਰ ਨੇ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਜਿੱਥੇ ਕਲਾਕਾਰਾਂ ਦੇ ਨਾਲ-ਨਾਲ ਆਮ ਲੋਕਾਂ ਉੱਤੇ ਵੀ ਹਥਿਆਰ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਪਰਚੇ ਦਰਜ ਕੀਤੇ ਗਏ ਹਨ। ਸੋ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਦੇ ਇਸ ਫੈਸਲੇ ਨੂੰ ਅੱਗੇ ਕਿੰਨ੍ਹਾਂ ਬੂਰ ਪੈਂਦਾ ਹੈ ਅਤੇ ਨਵੀਂ ਪੀੜ੍ਹੀ ਉੱਤੇ ਇਸ ਫੈਸਲੇ ਦਾ ਕਿਸ ਤਰ੍ਹਾਂ ਦਾ ਅਸਰ ਦਿਖਾਈ ਦੇਵਾਂਗਾ।

ਇਹ ਵੀ ਪੜੋ:- ਕੋਟਕੂਪਰਾ ਗੋਲੀ ਕਾਂਡ ਦੀ ਜਾਂਚ, SIT ਨੇ ਪੁੱਛਗਿੱਛ ਲਈ ਭੇਜੇ ਸੁਖਬੀਰ ਬਾਦਲ ਨੂੰ ਸੰਮਨ

Last Updated :Dec 11, 2022, 10:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.