ETV Bharat / state

ਰੋਜ਼ੀ ਰੋਟੀ ਕਮਾਉਣ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

author img

By

Published : Jul 13, 2022, 8:16 AM IST

ਮੋਗਾ ਦੇ ਪਿੰਡ ਬਹਿਰਾਮਕੇ ਦੇ ਰਹਿਣ ਵਾਲੇ ਨੌਜਵਾਨ ਦੀ ਆਸਟ੍ਰੇਲੀਆ ਚ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਤਿੰਨ ਸਾਲ ਪਹਿਲਾਂ ਪੜਾਈ ਅਤੇ ਰੋਜ਼ੀ ਰੋਟੀ ਕਮਾਉਣ ਦੇ ਲਈ ਸਿਡਨੀ ਆਸਟ੍ਰੇਲੀਆ ਗਿਆ ਸੀ।

ਰੋਜ਼ੀ ਰੋਟੀ ਕਮਾਉਣ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਰੋਜ਼ੀ ਰੋਟੀ ਕਮਾਉਣ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਮੋਗਾ: ਪੰਜਾਬ ਦੇ ਜਿਆਦਾਤਰ ਨੌਜਵਾਨਾਂ ਦੀ ਸੁਪਨਾ ਵਿਦੇਸ਼ ਜਾਣ ਦਾ ਹੈ ਤਾਂ ਜੋ ਉਹ ਆਪਣੇ ਘਰ ਦੀ ਆਰਥਿਕ ਹਲਾਤ ਨੂੰ ਸੁਧਾਰ ਸਕੇ ਅਤੇ ਆਪਣੇ ਮਾਪਿਆਂ ਦੇ ਹਰ ਇੱਕ ਸੁਪਨੇ ਨੂੰ ਪੂਰਾ ਕਰ ਸਕਣ, ਪਰ ਇਹ ਸੁਪਨੇ ਕੁਝ ਨੌਜਵਾਨਾਂ ਦੇ ਹੀ ਪੂਰੇ ਹੋ ਪਾਂਦੇ ਹਨ। ਅਜਿਹਾ ਹੀ ਇੱਕ ਨੌਜਵਾਨ ਮੋਗਾ ਤੋਂ ਆਸਟ੍ਰੇਲੀਆ ਗਿਆ ਸੀ ਪਰ ਉੱਥੇ ਉਸਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਪਰਿਵਾਰ ਚ ਸੋਗ ਦੀ ਲਹਿਰ ਛਾ ਗਈ ਹੈ।

ਨੌਜਵਾਨ ਤਿੰਨ ਸਾਲ ਪਹਿਲਾਂ ਗਿਆ ਸੀ ਆਸਟ੍ਰੇਲੀਆ : ਦੱਸ ਦਈਏ ਕਿ ਨੌਜਵਾਨ ਲਵਪ੍ਰੀਤ ਪਿੰਡ ਬਹਿਰਾਮਕੇ ਦਾ ਰਹਿਣ ਵਾਲਾ ਸੀ ਜੋ ਕਿ ਤਿੰਨ ਸਾਲ ਪਹਿਲਾਂ ਸਿਡਨੀ ਆਸਟ੍ਰੇਲੀਆ ਚ ਪੜਾਈ ਕਰਨ ਅਤੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ। ਜਿੱਥੋਂ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਸਦਮੇ ਚ ਹੈ। ਮਿਲੀ ਜਾਣਕਾਰੀ ਮੁਤਾਬਿਕ 23 ਸਾਲਾਂ ਨੌਜਵਾਨ ਲਵਪ੍ਰੀਤ ਆਪਣੀ ਦੋ ਭੈਣਾਂ ਦਾ ਇੱਕਲੌਤਾ ਭਰਾ ਸੀ।

ਇਕਲੌਤਾ ਪੁੱਤਰ ਸੀ ਲਵਪ੍ਰੀਤ: ਮ੍ਰਿਤਕ ਨੌਜਵਾਨ ਦੀ ਇੱਕ ਭੈਣ ਤੇ ਪਿਤਾ ਲਵਪ੍ਰੀਤ ਦੇ ਕੋਲ ਆਸਟ੍ਰੇਲੀਆ ਚ ਰਹਿੰਦੇ ਸੀ ਅਤੇ ਇੱਕ ਭੈਣ ਤੇ ਮਾਤਾ ਜੀ ਕਨੇਡਾ ਚ ਰਹਿ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਲਵਪ੍ਰੀਤ ਦੀ ਮੌਤ ’ਤੇ ਡੂੰਘਾ ਦੁੱਖ ਜਾਹਰ ਕੀਤਾ ਹੈ।

ਇਹ ਵੀ ਪੜੋ: ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਰੋਕਣ ਲਈ ਖੇਤੀਬਾੜੀ ਵਿਭਾਗ ਨੇ ਟੀਮਾਂ ਦਾ ਕੀਤਾ ਗਠਨ

ETV Bharat Logo

Copyright © 2024 Ushodaya Enterprises Pvt. Ltd., All Rights Reserved.