ETV Bharat / state

NIA ਨੇ ਫਿਲਪੀਨਜ਼ ਤੋਂ ਡਿਪੋਰਟ ਕੀਤੇ ਗਏ ਮੋਗਾ ਦੇ ਗੈਂਗਸਟਰ ਅੰਮ੍ਰਿਤਪਾਲ ਹੇਅਰ ਨੂੰ ਕੀਤਾ ਗ੍ਰਿਫ਼ਤਾਰ

author img

By

Published : May 19, 2023, 6:06 PM IST

ਮੋਗਾ ਦੇ ਰਹਿਣ ਵਾਲੇ ਗੈਂਗਸਟਰ ਨੂੰ ਫਿਲਪੀਨਜ਼ ਪੁਲਿਸ ਨੇ ਗ੍ਰਿਫ਼ਤਾਰ ਕਰਨ ਤੋਂ ਮਗਰੋਂ ਡਿਪੋਰਟ ਕਰਕੇ ਭਾਰਤ ਵਾਪਿਸ ਭੇਜ ਦਿੱਤਾ। ਇਸ ਤੋਂ ਬਾਅਦ ਏਅਰਪੋਟ ਉੱਤੇ ਪਹੁੰਚਦਿਆਂ ਹੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਐੱਨਆਈਏ ਨੇ ਗ੍ਰਿਫ਼ਤਾਰ ਕਰ ਲਿਆ।

NIA arrested Moga gangster Amritpal Hare, who was deported from the Philippines
NIA ਨੇ ਫਿਲਪੀਨਜ਼ ਤੋਂ ਡਿਪੋਰਟ ਕੀਤੇ ਗਏ ਮੋਗਾ ਦੇ ਗੈਂਗਸਟਰ ਅੰਮ੍ਰਿਤਪਾਲ ਹੇਅਰ ਨੂੰ ਕੀਤਾ ਗ੍ਰਿਫ਼ਤਾਰ

ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਗ੍ਰਿਫ਼ਤਾਰ

ਮੋਗਾ: NIA ਦੀ ਟੀਮ ਨੇ ਫਿਲੀਪੀਨਜ਼ ਤੋਂ ਡਿਪੋਰਟ ਕੀਤੇ ਗਏ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਮੋਗਾ ਦੇ ਐਸਐਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਫਿਲਪੀਨਜ਼ ਪੁਲਿਸ ਨੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਸ਼ੁੱਕਰਵਾਰ ਨੂੰ ਫਿਲਪੀਨਜ਼ ਤੋਂ ਗ੍ਰਿਫਤਾਰ ਕਰਕੇ ਭਾਰਤ ਡਿਪੋਰਟ ਕਰ ਦਿੱਤਾ ਸੀ ਅਤੇ ਐਨਆਈਏ ਨੇ ਅੱਜ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਹੇਅਰ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਬਾਘਾਪੁਰਾਣਾ ਦੇ ਪਿੰਡ ਚੰਦਨਵਾ ਦਾ ਵਸਨੀਕ ਹੈ।

ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 5 ਮਾਮਲੇ ਦਰਜ: ਅੰਮ੍ਰਿਤਪਾਲ ਸਿੰਘ ਹੇਅਰ ਕਈ ਸਾਲਾਂ ਤੋਂ ਫਿਲੀਪੀਨਜ਼ ਵਿੱਚ ਰਹਿ ਰਿਹਾ ਸੀ। ਐਸਐਸਪੀ ਜੇ ਇਲਚੇਲੀਅਨ ਮੁਤਾਬਿਕ ਫੜਿਆ ਗਿਆ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਅੱਤਵਾਦੀ ਅਰਸ਼ ਡੱਲਾ ਦਾ ਖਾਸ ਹੈ। ਫਿਲੀਪੀਨਜ਼ ਵਿੱਚ ਬੈਠ ਕੇ ਉਹ ਅਰਸ਼ ਡੱਲਾ ਦੇ ਇਸ਼ਾਰੇ 'ਤੇ ਹੀ ਪੰਜਾਬ ਵਿੱਚ ਫਿਰੋਤੀਆਂ ਮੰਗਦਾ ਸੀ। ਅੰਮ੍ਰਿਤਪਾਲ ਸਿੰਘ ਹੇਅਰ ਵਿਰੁੱਧ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 5 ਮਾਮਲੇ ਦਰਜ ਹਨ।

ਗੈਂਗਸਟਰ ਖ਼ਿਲਾਫ਼ ਓਪਨ ਡੇਟਿਡ ਵਾਰੰਟ ਅਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ: ਇਨ੍ਹਾਂ ਵਿੱਚੋਂ ਦੋ ਮਾਮਲੇ ਮੋਗਾ ਵਿੱਚ, ਫਿਰੋਜ਼ਪੁਰ ਵਿੱਚ 1, ਰੋਪੜ ਵਿੱਚ 1 ਅਤੇ ਜਗਰਾਉਂ ਵਿੱਚ 1 ਕੇਸ ਦਰਜ ਕੀਤਾ ਗਿਆ ਹੈ। NIA ਦੀ ਟੀਮ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕਰ ਰਹੀ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਪੁੱਛਗਿੱਛ ਲਈ ਮੋਗਾ ਲੈ ਕੇ ਆਵੇਗੀ। ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਪਹਿਲਾਂ ਹੀ ਉਸਦੇ ਖਿਲਾਫ ਓਪਨ ਡੇਟਿਡ ਵਾਰੰਟ ਜਾਰੀ ਕਰ ਚੁੱਕੀ ਹੈ ਅਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਚੁੱਕੀ ਹੈ। ਹੁਣ ਐਨਆਈਏ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਉਸ ਤੋਂ ਬਾਅਦ ਮੋਗਾ ਪੁਲਿਸ ਵੀ ਉਸ ਨੂੰ ਲੈ ਕੇ ਆਵੇਗੀ।

  1. ਜਥੇਦਾਰ ਰਘਬੀਰ ਸਿੰਘ ਨੇ ਪੰਜਾਬ ਦੇ ਮਾਹੌਲ ਨੂੰ ਲੈਕੇ ਜਤਾਈ ਚਿੰਤਾ, ਕਿਹਾ-ਸਾਜ਼ਿਸ਼ ਤਹਿਤ ਧਾਰਮਿਕ ਸਥਾਨਾਂ ਨੂੰ ਕੀਤਾ ਜਾ ਰਿਹਾ ਟਾਰਗੇਟ
  2. ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ 11 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ
  3. ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਦੇ ਬਿਜਲੀ ਬੋਰਡ ਦਫਤਰ 'ਚ ਮਾਰਿਆ ਛਾਪਾ

ਵਿਦੇਸ਼ ਵਿੱਚ ਲੁਕਿਆ ਹੋਣ ਕਰਕੇ ਬਚਦਾ ਰਿਹਾ ਗੈਂਗਸਟਰ: ਪੁਲਿਸ ਦਾ ਕਹਿਣਾ ਹੈ ਕਿ ਇਹ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਸੰਪਰਕ ਵਿੱਚ ਹੋਣ ਕਰਕੇ ਅਤਿ-ਲੋੜੀਂਦਾ ਸੀ ਪਰ ਵਿਦੇਸ਼ ਵਿੱਚ ਲੁਕਿਆ ਹੋਣ ਕਰਕੇ ਪੁਲਿਸ ਦੇ ਹੱਥੋਂ ਇਹ ਲਗਾਤਾਰ ਬਚ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਸੂਬੇ ਅੰਦਰ ਰਾਕੇਟ ਲਾਂਚਰ ਅਤੇ ਹੋਰ ਅਸ਼ਾਂਤੀ ਫੈਲਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਨਆਈਏ ਤੋਂ ਬਾਅਦ ਮੋਗਾ ਪੁਲਿਸ ਗੈਂਗਸਟਰ ਨੂੰ ਲੈਕੇ ਆਵੇਗੀ ਅਤੇ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.