ETV Bharat / state

ਕੈਨੇਡਾ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਸਹੁਰਿਆਂ ‘ਤੇ ਲੱਗੇ ਦਬਾਅ ਦੇ ਇਲਜ਼ਾਮ

author img

By

Published : Jul 23, 2022, 10:47 AM IST

ਮੋਗਾ ਦੇ ਪਿੰਡ ਖਾਈ ਤੋਂ ਸਟੱਡੀ ਵੀਜਾ ‘ਤੇ ਕੈਨੇਡਾ ਗਈ ਜਸਪ੍ਰੀਤ ਕੌਰ ਨੇ ਬੀਤੀ ਰਾਤ 3 ਵਜੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਕੈਨੇਡਾ ਪੁਲਿਸ ਨੇ ਜਸਪ੍ਰੀਤ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੈਨੇਡਾ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ
ਕੈਨੇਡਾ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਮੋਗਾ: ਜ਼ਿਲ੍ਹੇ ਦੇ ਪਿੰਡ ਖਾਈ ਤੋਂ ਸਟੱਡੀ ਵੀਜਾ ‘ਤੇ ਕੈਨੇਡਾ ਗਈ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਜਸਪ੍ਰੀਤ ਕੌਰ ਬਰੈਂਪਟਨ ਵਿੱਚ ਰਹਿ ਰਹੀ ਸੀ। ਕੈਨੇਡਾ ਪੁਲਿਸ ਨੇ ਜਸਪ੍ਰੀਤ ਕੌਰ ਦੀ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: 1992 ਚ ਅਗਵਾ ਹੋਏ ਸੁਰਜੀਤ ਸਿੰਘ ਦੇ ਮਾਮਲੇ 'ਚ 3 ਪੁਲਿਸ ਅਧਿਕਾਰੀਆਂ ਨੂੰ ਸਜ਼ਾ, ਪਰਿਵਾਰ ਨਹੀਂ ਸੰਤੁਸ਼ਟ

ਕੈਨੇਡਾ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ
ਕੈਨੇਡਾ ’ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਸਹੁਰਾ ਪਰਿਵਾਰ ’ਤੇ ਲੱਗੇ ਇਲਜ਼ਾਮ: ਦੱਸ ਦਈਏ ਕਿ ਜਸਪ੍ਰੀਤ ਕੌਰ ਦੀ ਖੁਦਕੁਸ਼ੀ ਕਰਨ ਦਾ ਇਲਜ਼ਾਮ ਸਹੁਰਾ ਪਰਿਵਾਰ ’ਤੇ ਲੱਗ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਸਹੁਰਾ ਪਰਿਵਾਰ ਨੇ ਦਬਾਅ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਹੈ। ਜਸਪ੍ਰੀਤ 3 ਸਾਲ ਪਹਿਲਾਂ ਆਈਲੈਟਸ ਕਰ ਕੇ ਕੈਨੇਡਾ ਗਈ ਸੀ ਅਤੇ ਇਸ ਦੌਰਾਨ ਉਸਨੇ ਪਿੰਡ ਸੋਹੀਆਂ ਵਾਸੀ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਵੀ 3 ਵਾਰ ਸਪੋਂਸਰ ਭੇਜਿਆ, ਪਰ ਗੁਰਮੀਤ ਸਿੰਘ ਨੂੰ ਵੀਜਾ ਨਹੀਂ ਮਿਲ ਸਕਿਆ। ਗੁਰਮੀਤ ਸਿੰਘ ਨੂੰ ਵੀਜਾ ਨਾ ਮਿਲਣ ਕਾਰਣ ਉਸਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ ‘ਤੇ ਦਬਾਅ ਬਣਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਤੋਂ ਤੰਗ ਹੋ ਕੇ ਜਸਪ੍ਰੀਤ ਨੇ ਖੁਦਕੁਸ਼ੀ ਕਰ ਲਈ ।



ਪਿਛਲੇ ਕੁਛ ਸਮੇਂ ਦੌਰਾਨ ਕੈਨੇਡਾ ਵਿੱਚ ਪੜਾਈ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਕੀਤੇ ਜਾਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਤੇ ਆਤਮ ਹੱਤਿਆ ਵਰਗਾ ਘਾਤਕ ਕਦਮ ਚੁੱਕਣ ਵਾਲੇ ਵਿਦਿਆਰਥੀਆਂ ਵਿਚੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਿਕ ਆਤਮ ਹੱਤਿਆ ਕਰਨ ਵਾਲਿਆਂ ਦੀ ਉਮਰ 29 ਸਾਲ ਤੋਂ ਹੇਠਾਂ ਹੁੰਦੀ ਹੈ ਇਸ ਕਾਰਣ ਹੀ ਪੰਜਾਬ ਵਿੱਚ ਮਾਪੇ ਕੈਨੇਡਾ ਪੜਾਈ ਲਈ ਆਉਣ ਵਾਲੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ।

ਇਹ ਵੀ ਪੜੋ: ਸੜਕ ’ਤੇ ਆਇਆ ਟਾਈਗਰ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.