ETV Bharat / state

ਮੋਗਾ ਦੇ ਪਿੰਡ ਬੁਗੀਪੁਰਾ 'ਚ ਸਿੰਥੈਟਿਕ ਡਰੱਗ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਹੋ ਰਹੀ ਸ਼ਰੇਆਮ ਵਿਕਰੀ, ਮਾਵਾ ਨੇ ਰੋ-ਰੋ ਸੁਣਾਇਆ ਦੁੱਖੜਾ

author img

By

Published : Jun 17, 2023, 6:19 PM IST

Updated : Jun 18, 2023, 9:33 AM IST

ਮੋਗਾ ਦੇ ਪਿੰਡ ਬੁੱਗੀਪੂਰਾ ਨਸ਼ਿਆਂ ਦੀ ਵਿਕਰੀ ਤੋਂ ਅੱਕੇ ਲੋਕਾਂ ਨੇ ਹੁਣ ਮੋਰਚਾ ਸਾਂਭ ਲਿਆ ਹੈ ਅਤੇ ਨਸ਼ੇ ਉੱਤੇ ਠੱਲ ਪਾਉਣ ਦੇ ਲਈ ਕਮੇਟੀ ਬਣਾਈ ਗਈ ਹੈ ਜੋ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰੇਗੀ। ਨਸ਼ਾ ਤਸਕਰਾਂ ਖਿਲਾਫ ਉਨਾਂ ਦੇ ਘਰਾਂ ਅੱਗੇ ਮਾਰਚ ਕੱਢਿਆ।

In Bugipura village of Moga, the sale of synthetic drug white and other drugs was opened
Moga News : ਪਿੰਡ ਬੁਗੀਪੁਰਾ 'ਚ ਵਿਕ ਰਿਹਾ ਸ਼ਰੇਆਮ ਨਸ਼ਾ ਲੈ ਰਿਹਾ ਨੌਜਵਾਨਾਂ ਦੀ ਜਾਨ, ਪਿੰਡ ਵਾਸੀਆਂ ਨੇ ਤਸਕਰਾਂ ਖ਼ਿਲਾਫ਼ ਰੈਲੀ ਕੱਢ ਕੇ ਜਤਾਇਆ ਰੋਸ

ਨਸ਼ੇ ਖਿਲਾਫ ਲੋਕ ਹੋਏ ਇੱਕਜੁੱਟ

ਮੋਗਾ: ਪੰਜਾਬ ਭਰ ਵਿੱਚ ਨਸ਼ੇ ਦੇ ਕਾਰਨ ਕਈ ਪਰਿਵਾਰ ਉੱਜੜ ਗਏ ਅਤੇ ਕਈਆਂ ਮਾਵਾਂ ਦੀਆਂ ਕੁੱਖਾਂ ਉਜੜ ਗਈਆਂ ਹਨ। ਬੇਸ਼ੱਕ ਸਰਕਾਰਾਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੁਦ ਵੀ ਨਸ਼ਿਆਂ ਦੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸੇ ਨੂੰ ਦੇਖਦੇ ਹੋਏ ਹੁਣ ਪਿੰਡਾਂ ਦੇ ਲੋਕਾਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਪਿੰਡ ਵਿਚ ਨਸ਼ੇ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੇ ਰੋਸ ਵੱਜੋਂ ਮੋਗਾ ਦੇ ਪਿੰਡ ਬੁੱਗੀਪੁਰ ਵਿਖੇ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਨਸ਼ਿਆਂ ਤੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਰੋਕਥਾਮ ਦੇ ਲਈ ਰੈਲੀ ਕੱਢੀ ਗਈ। ਇਸ ਦੌਰਾਨ ਲੋਕਾਂ ਨੇ ਨਸ਼ਾ ਤਸਕਰਾਂ ਦੇ ਘਰਾਂ ਅੱਗੋਂ ਤਖਤੀਆਂ ਲੈਕੇ ਮਾਰਚ ਕੱਢਿਆ।

ਰੋਂਦੀਆਂ ਹੋਈਆਂ ਮਾਵਾਂ ਨੇ ਕੀਤੀ ਅਪੀਲ: ਲੋਕਾਂ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਵਿੱਚ ਹਰ ਕੋਈ ਇੱਕ ਹੀ ਵਾਅਦਾ ਕਰਦਾ ਹੈ ਕਿ ਉਹ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ। ਪੰਜਾਬ 'ਚ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੋਜਵਾਨਾਂ ਦੀ ਮੌਤ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਮੋਗਾ ਦੇ ਪਿੰਡ ਬੁੱਗੀਪੁਰਾ ਵਿੱਚ 200 ਦੇ ਕਰੀਬ ਨੌਜਵਾਨ ਚਿੱਟਾ ਅਤੇ ਮੈਡੀਕਲ ਨਸ਼ੇ ਦੇ ਆਦੀ ਹਨ ਅਤੇ ਕੁਝ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਅੱਜ ਇਸ ਪਿੰਡ ਦੀ ਪੰਚਾਇਤ ਨੇ ਅਹਿਮ ਫੈਸਲਾ ਲਿਆ ਹੈ ਕਿ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਵੀ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾਵੇਗਾ ਅਤੇ ਪਿੰਡ ਵਿੱਚ ਨਸ਼ਾ ਤਸਕਰਾਂ ਦਾ ਬਾਈਕਾਟ ਕੀਤਾ ਜਾਵੇਗਾ। ਅੱਜ ਪਿੰਡ ਦੀਆਂ ਔਰਤਾਂ,ਬਜ਼ੁਰਗਾਂ ਅਤੇ ਨੋਜ਼ਵਾਨਾਂ ਵੱਲੋਂ ਪਿੰਡ ਵਿੱਚ ਇਕ ਰੈਲੀ ਕੱਢੀ ਗਈ, ਜਿਸ ਵਿੱਚ ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਨਾਅਰੇਬਾਜ਼ੀ ਕੀਤੀ। ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਨਸ਼ਾ ਤਸਕਰਾਂ ਦੇ ਨਾਂ ਨਾਲ ਇੱਕ ਐਫੀਡੇਵਟ 'ਤੇ ਦਸਤਖਤ ਕਰਕੇ ਪੰਚਾਇਤ ਨੂੰ ਸੌਂਪ ਦਿੱਤੇ। ਅੱਜ ਦੇ ਇਸ ਰੋਸ਼ ਮਾਰਚ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਏ ਜਿਨ੍ਹਾਂ ਦੇ ਪੁੱਤਰ ਦੀਆ ਨਸ਼ੇ ਨਾਲ ਮੋਤਾ ਹੋਈਆਂ ਨੇ।

ਰੋਂਦੀਆਂ ਹੋਈਆਂ ਮਾਵਾਂ ਨੇ ਕੀਤੀ ਅਪੀਲ: ਇਸ ਪਿੰਡ ਵਿੱਚ ਪਿਛਲੇ ਦਿਨਾਂ ਤੋਂ 2/3 ਨੋਜਵਾਨਾ ਦੀ ਮੌਤ ਹੋ ਚੁੱਕੀ ਹੈ।ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸਾਡੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪਿੰਡ ਦੀ ਪੰਚਾਇਤ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪਿੰਡ ਦੇ ਕਈ ਪਰਿਵਾਰ ਜੋ ਨਸ਼ੇ ਦੇ ਆਦੀ ਹਨ, ਉਨ੍ਹਾਂ ਤੋਂ ਐਫੀਡੇਟ ਸਾਈਨ ਕਰਕੇ ਲਿਆ ਜਾਵੇਗਾ, ਜਿਸ ਐਫੀਡੇਟ ਵਿੱਚ ਉਹ ਆਪਣੇ ਨਾਮ ਲਿਖ ਕੇ ਪੰਚਾਇਤ ਨੂੰ ਦਸਤਖਤ ਕਰਵਾਉਣਗੇ। ਪੰਚਾਇਤ ਵਲੋਂ ਉਸ ਐਫੀਡੇਟਨੂੰ ਕਾਰਵਾਈ ਲਈ ਪ੍ਰਸ਼ਾਸਨ ਕੋਲ ਭੇਜ ਦਿੱਤਾ ਜਾਵੇਗਾ।

ਸਾਡੇ ਪਿੰਡ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ ਅਤੇ ਇਸ ਕਾਰਨ ਪਰਿਵਾਰ ਵਾਲੇ ਬਹੁਤ ਪ੍ਰੇਸ਼ਾਨ ਹਨ।ਕਿਸੇ ਦਾ ਪਿਉ, ਕਿਸੇ ਦਾ ਜਵਾਨ ਪੁੱਤ ਨਸ਼ੇ ਦੀ ਲਪੇਟ ਵਿੱਚ ਆ ਕੇ ਮਰ ਗਿਆ ਹੈ।ਜਿਸ ਕਰ ਕੇ ਸਾਡੇ ਪਿੰਡ ਦੇ ਨੌਜਵਾਨ ਅਤੇ ਔਰਤਾਂ ਨੇ ਅੱਗੇ ਆ ਕੇ ਹੁਣ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਫੈਸਲਾ ਕੀਤਾ ਹੈ। ਫਮ ਅੱਜ ਇੱਕ ਰੈਲੀ ਕੱਢੀ ਗਈ ਤਾਂ ਜੋ ਨਸ਼ਾ ਵੇਚਣ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਹੁਣ ਉਹ ਪਿੰਡ ਵਿੱਚ ਨਸ਼ਾ ਨਹੀਂ ਵਿਕਣ ਦੇਣਗੇ।ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਪਿੰਡ ਦੀ ਹਰ ਗਲੀ ਵਿੱਚ ਗਏ ਅਤੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਈ ਕਿ ਉਹ ਸਾਰੇ ਪਿੰਡ ਨੂੰ ਨਸ਼ਾ ਮੁਕਤ ਕਰਨਗੇ।

Last Updated : Jun 18, 2023, 9:33 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.