ETV Bharat / state

Farmers Crops Ruined: ਬੇ-ਮੌਸਮੀ ਮੀਂਹ ਕਾਰਨ ਫਸਲਾਂ ਤਬਾਹ, ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ

author img

By

Published : Mar 25, 2023, 7:22 AM IST

Farmers Crops Ruined
Farmers Crops Ruined

ਵੀਰਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋ ਫਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਪੰਜਾਬ ਵਿੱਚ ਬੇ-ਮੌਸਮੀ ਮੀਂਹ ਕਾਰਨ ਕਿਸਾਨਾਂ ਦੀ ਫਸਲਾਂ ਤਬਾਹ



ਮੋਗਾ: ਪੰਜਾਬ ਵਿੱਚ ਪਏ ਬੇ-ਮੌਸਮੀ ਮੀਂਹ ਤੇ ਗੜਿਆਂ ਨੇ ਕਿਸਾਨਾਂ ਦੇ ਸਾਹ ਸੁੱਕਾ ਦਿੱਤੇ ਹਨ। ਉੱਥੇ ਹੀ ਵੀਰਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਜਿਸ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋ ਫਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਕਿਸਾਨਾਂ ਦੀਆਂ ਫਸਲਾਂ ਧਰਤੀ ਉੱਤੇ ਡਿੱਗੀਆਂ:- ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੀੜਤ ਕਿਸਾਨ ਬਲੌਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 2 ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਧਰਤੀ ਉੱਤੇ ਡਿੱਗ ਗਈਆਂ ਹਨ, ਜੋ ਕਿ ਹੁਣ ਦੁਬਾਰਾ ਉੱਠਣ ਜੋਗੀਆਂ ਨਹੀਂ ਹਨ।

ਕਿਸਾਨ ਨੇ ਫਸਲ ਦਾ ਨੁਕਸਾਨ ਦਿਖਾਇਆ:- ਇਸ ਦੌਰਾਨ ਹੀ ਪੀੜਤ ਕਿਸਾਨ ਬਲੌਰ ਸਿੰਘ ਨੇ ਆਪਣੀ ਡਿੱਗੀ ਫਸਲ ਦੇ ਬੂਟੇ ਦਿਖਾਉਂਦੇ ਹੋਏ ਕਿਹਾ ਕਿ ਜਿਹੜੀ ਕਣਕ ਦੀ ਫਸਲ ਦਾ ਬੂਟਾ ਡਿੱਗ ਪਿਆ, ਉਹ ਹੁਣ ਦੁਬਾਰਾ ਉੱਠ ਨਹੀਂ ਸਕਦਾ। ਇਸ ਤੋਂ ਇਲਾਵਾ ਜਿਹੜਾ ਕਣਕ ਦਾ ਬੂਟਾ ਟੁੱਟ ਗਿਆ, ਉਹ ਉਸੇ ਸਮੇਂ ਹੀ ਸੁੱਕ ਜਾਂਦੇ ਹਨ ਤੇ ਉਸ ਨਾਲ ਕਣਕ ਦਾ ਝਾੜ ਵੀ ਘੱਟ ਹੋ ਜਾਣਾ ਹੈ।

ਪੰਜਾਬ ਸਰਕਾਰ ਕੋਲੋ ਮੁਆਵਜ਼ੇ ਦੀ ਮੰਗ:- ਪੀੜਤ ਕਿਸਾਨ ਬਲੌਰ ਸਿੰਘ ਨੇ ਕਿਹਾ ਕਣਕ ਦੀ ਫਸਲ ਦਾ ਬੂਟਾ ਜੋ ਕਿ ਵਿਚਕਾਰੋਂ ਟੁੱਟ ਜਾਂਦਾ ਹੈ, ਉਸ ਵਿੱਚ ਕਣਕ ਦੇ ਦਾਣੇ ਜਿੰਨੇ ਹੁੰਦੇ ਹਨ, ਉਨ੍ਹੇ ਹੀ ਰਹਿ ਜਾਂਦੇ ਹਨ। ਜਿਸ ਤੋਂ ਬਾਅਦ ਚੂਹੇ ਕਣਕ ਉੱਤੇ ਆਪਣਾ ਵਾਰ ਕਰਦੇ ਹਨ। ਇਸ ਤੋਂ ਇਲਾਵਾ ਕਣਕ ਦੇ ਨਾੜ ਦੀ ਤੂੜੀ ਵੀ ਖ਼ਰਾਬ ਹੁੰਦੀ ਹੈ। ਇਸ ਲਈ ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਫ਼ਸਲ ਦੀ ਗਰਦੋਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਕਿਸਾਨਾਂ ਨੂੰ ਥੋੜੀ ਰਾਹਤ ਮਿਲੇ ਸਕੇ।

ਇਹ ਵੀ ਪੜੋ:- CM Bhagwant Mann: ਮੀਂਹ ਨੇ ਝੰਭ ਸੁੱਟੀ ਫਸਲ, ਸੀਐੱਮ ਭਗਵੰਤ ਮਾਨ ਦੇ ਐਲਾਨ ਨਾਲ ਮਿਲਿਆ ਕਿਸਾਨਾਂ ਨੂੰ ਹੌਸਲਾ, ਪੜ੍ਹੋ ਕੀ ਕਿਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.