ETV Bharat / state

ਬੀਐੱਸਐੱਫ ਉੱਤੇ ਕਾਂਗਰਸ ਆਗੂ ਕੁਲਬੀਰ ਜ਼ੀਰਾ ਦੀ ਗੰਭੀਰ ਟਿੱਪਣੀ, ਕਿਹਾ- ਬੀਐੱਸਐੱਫ ਦੇ ਸਾਥ ਨਾਲ ਹੀ ਪੰਜਾਬ 'ਚ ਪਹੁੰਚ ਰਹੇ ਹਥਿਆਰ ਅਤੇ ਹੈਰੋਇਨ - serious comment on BSF

author img

By ETV Bharat Punjabi Team

Published : May 20, 2024, 11:10 AM IST

ਅੰਮ੍ਰਿਤਸਰ ਵਿੱਚ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਐੱਸਐੱਫ ਉੱਤੇ ਗੰਭੀਰ ਟਿੱਪਣੀ ਕੀਤੀ ਹੈ। ਜ਼ੀਰਾ ਨੇ ਆਖਿਆ ਕਿ ਸਰਹੱਦ ਪਾਰ ਤੋਂ ਜੋ ਵੀ ਹੈਰੋਇਨ ਅਤੇ ਹਥਿਆਰ ਪੰਜਾਬ ਵਿੱਚ ਆ ਰਹੇ ਹਨ ਉਸ ਲਈ ਪੀਐੱਮ ਅਤੇ ਬੀਐੱਸਐੱਫ ਜ਼ਿੰਮੇਵਾਰ ਹਨ।

CONGRESS CANDIDATE KULBIR ZIRA
ਬੀਐੱਸਐੱਫ ਉੱਤੇ ਕਾਂਗਰਸ ਆਗੂ ਕੁਲਬੀਰ ਜ਼ੀਰਾ ਦੀ ਗੰਭੀਰ ਟਿੱਪਣੀ (ਈਟੀਵੀ ਭਾਰਤ ਪੰਜਾਬ ਟੀਮ)

ਕੁਲਬੀਰ ਜ਼ੀਰਾ, ਕਾਂਗਰਸ ਉਮੀਦਵਾਰ (ਈਟੀਵੀ ਭਾਰਤ ਪੰਜਾਬ ਟੀਮ)

ਅੰਮ੍ਰਿਤਸਰ: ਬਾਰਡਰ ਸੁਰੱਖਿਆ ਫੋਰਸ ਦੇ ਉੱਤੇ ਗੰਭੀਰ ਟਿੱਪਣੀ ਕਰਨ ਤੋਂ ਬਾਅਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਸਵਾਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਵਿੱਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਚੋਣ ਪ੍ਰਚਾਰ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਇੱਕ ਜਗ੍ਹਾ ਸਟਰੀ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਨਸ਼ੇ ਦੀ ਭਰਮਾਰ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਆਉਣ ਵਾਲਾ ਅਸਲਾ ਅਤੇ ਚਿੱਟਾ ਬੀਐਸਐਫ ਭਾਵ ਬਾਰਡਰ ਸੁਰੱਖਿਆ ਫੋਰਸ ਟਪਾਉਂਦੀ ਹੈ।

ਬੀਐੱਸਐੱਫ ਦਾ ਦਾਇਰਾ ਵਧਾਇਆ: ਕੁਲਬੀਰ ਸਿੰਘ ਜੀਰਾ ਦੇ ਉਕਤ ਬਿਆਨ ਤੋਂ ਬਾਅਦ ਜਦੋਂ ਮੀਡੀਆ ਵੱਲੋਂ ਉਹਨਾਂ ਨੂੰ ਇਸ ਬਿਆਨ ਦੇ ਸਿੱਧੇ ਅਰਥ ਦੱਸਣ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੇਰਾ ਕਹਿਣਾ ਹੈ ਕਿ ਤਾਰਾਂ ਦੇ ਪਾਰ ਤੋਂ ਆਉਣ ਵਾਲੇ ਨਸ਼ੇ ਅਤੇ ਨਜਾਇਜ਼ ਹਥਿਆਰਾਂ ਦੇ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦਾ ਦਾਇਰਾ ਵਧਾਇਆ ਗਿਆ ਹੈ ਤਾਂ ਉਸਦੇ ਲਈ ਕੇਂਦਰ ਨੂੰ ਅਧਿਕਾਰੀਆਂ ਦੀ ਜਿੰਮੇਵਾਰੀ ਵੀ ਤੈਅ ਕਰਨੀ ਚਾਹੀਦੀ ਹੈ।


ਉਮੀਦਵਾਰਾਂ ਦੇ ਡੋਪ ਟੈਸਟ: ਇਸ ਦੇ ਨਾਲ ਹੀ ਉਹਨਾਂ ਵੱਲੋਂ ਬੀਤੇ ਦਿਨ ਚੋਣ ਕਮਿਸ਼ਨ ਨੂੰ ਦਿੱਤੀ ਗਈ ਚਿੱਠੀ ਬਾਰੇ ਜ਼ਿਕਰ ਕਰਨ ਦੇ ਉੱਤੇ ਉਹਨਾਂ ਕਿਹਾ ਕਿ ਮੇਰੇ ਵੱਲੋਂ ਚੋਣ ਕਮਿਸ਼ਨ ਨੂੰ ਚਿੱਠੀ ਦੇ ਕੇ ਇਹ ਮੰਗ ਕੀਤੀ ਗਈ ਸੀ ਕਿ ਲੋਕ ਸਭਾ ਉਮੀਦਵਾਰਾਂ ਦੇ ਡੋਪ ਟੈਸਟ ਕੀਤੇ ਜਾਣ ਅਤੇ ਜੇਕਰ ਕੋਈ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਸਦਾ ਇਲਾਜ ਕਰਵਾਇਆ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਰ ਉਮੀਦਵਾਰ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵਾਰ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਆਪਣੀਆਂ ਕੀਤੀਆਂ ਦੀ ਭਰਪਾਈ ਕਰਨੀ ਪਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.