ETV Bharat / state

ਸ੍ਰੀ ਦਰਬਾਰ ਸਾਹਿਬ ਜਾ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਰਾਹਗੀਰਾਂ ਨੇ ਨਹੀਂ ਕੀਤੀ ਮਦਦ

author img

By

Published : Jul 2, 2023, 1:03 PM IST

4 persons have been injured after a horse trailer collided with a car in the main square of Baghapurana town of Moga
Moga News : ਸ੍ਰੀ ਦਰਬਾਰ ਸਾਹਿਬ ਜਾ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ,ਰਾਹ ਜਾਂਦੇ ਲੋਕਾਂ 'ਚ ਕਿਸੇ ਨੇ ਨਹੀਂ ਲਈ ਸਾਰ

ਮੋਗਾ ਤੋਂ ਅੰਮ੍ਰਿਤਸਰ ਜਾ ਰਿਹਾ ਪਰਿਵਾਰ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਾਅਸਰ ਘੋੜਾ ਟਰਾਲਾ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਤੇ ਇਸ ਦੌਰਾਨ 4 ਵਿਅਕਤੀ ਜ਼ਖਮੀ ਹੋ ਗਏ ਹਨ। ਪਰਿਵਾਰ ਨੇ ਕਿਹਾ ਕਿ ਸਾਡੀ ਮਦਦ ਲਈ ਕੋਈ ਅੱਗੇ ਨਹੀਂ ਆਇਆ ਤੇ ਉਹ ਖੁਦ ਹੀ ਹਸਪਤਾਲ ਪਹੁੰਚੇ ਹਨ।

ਮੋਗਾ ਤੋਂ ਅੰਮ੍ਰਿਤਸਰ ਜਾ ਰਿਹਾ ਪਰਿਵਾਰ ਹਾਦਸੇ ਦਾ ਸ਼ਿਕਾਰ

ਮੋਗਾ: ਬਾਘਾਪੁਰਾਣਾ ਦੇ ਮੇਨ ਚੌਂਕ ਵਿੱਚ ਘੋੜਾ ਟਰਾਲਾ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਨਾਲ 4 ਵਿਅਕਤੀ ਜ਼ਖ਼ਮੀ ਹੋ ਗਏ ਜੋ ਕਿ ਹੁਣ ਸਥਾਨਕ ਹਸਪਤਾਲ ਇਲਾਜ ਅਧੀਨ ਹਨ। ਮਿਲੀ ਜਾਣਕਾਰੀ ਮੁਤਾਬਿਕ ਮੋਗਾ ਦਾ ਰਹਿਣ ਵਾਲਾ ਇੱਕ ਪਰਿਵਾਰ ਜਦੋਂ ਸ੍ਰੀ ਦਰਬਾਰ ਸਾਹਿਬ ਜਾਣ ਲਈ ਨਿਕਲਿਆ ਸੀ ਕਿ ਅਚਾਨਕ ਹੀ ਸਵੇਰੇ ਕਰੀਬ 4 ਵਜੇ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਸਾਂਝੀ ਕਰਦਿਆਂ ਬਲਵੀਰ ਸਿੰਘ ਵਾਸੀ ਨੱਥੋਕੇ ਨੇ ਦੱਸਿਆ ਕਿ ਮੇਨ ਚੌਂਕ ਪਾਸ ਕਰਕੇ ਮੁੱਦਕੀ ਰੋਡ ਵੱਲ ਜਾਣ ਲੱਗੇ ਤਾਂ ਕੋਟਕਪੂਰਾ ਵਾਲੇ ਪਾਸਿਓਂ ਤੇਜ਼ ਰਫ਼ਤਾਰ ਨਾਲ ਆ ਰਹੇ ਘੋੜਾ ਟਰਾਲੇ ਨੇ ਕਾਰ ਨੂੰ ਟੱਕਰ ਮਾਰੀ ਦਿੱਤੀ। ਜਿਸ ਨਾਲ ਕਾਰ 'ਚ ਸਵਾਰ ਬਲਵੀਰ ਸਿੰਘ, ਉਸਦੀ ਪਤਨੀ, ਲੜਕਾ ਅਤੇ ਲੜਕੀ ਜ਼ਖ਼ਮੀ ਹੋ ਗਏ।

ਕੋਈ ਰਾਹਗੀਰ ਮਦਦ ਲਈ ਅੱਗੇ ਨਾ ਆਇਆ : ਟੱਕਰ ਹੋਣ ਨਾਲ ਮੇਨ ਚੌਂਕ ਵਿੱਚ ਬਣੀ ਪੁਲਿਸ ਦੀ ਚੈੱਕ ਪੋਸਟ ਦਾ ਵੀ ਭਾਰੀ ਨੁਕਸਾਨ ਹੋਇਆ ਉਸਦਾ ਦਰਵਾਜ਼ਾ, ਕੁਰਸੀਆਂ ਅਤੇ ਹੋਰ ਸਮਾਨ ਟੁੱਟ ਗਿਆ। ਓਥੇ ਹੀ ਐਕਸੀਡੈਂਟ ਵਿਚ ਜਖਮੀ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਨੂੰ ਪਤਾ ਹੀ ਨੀ ਲਗਾ ਕਿ ਕਦੋਂ ਤੇ ਕਿਵੇਂ ਟੱਕਰ ਹੋਈ ਹੈ। ਹਾਦਸੇ ਤੋਂ ਬਾਅਦ ਕਿਸੇ ਰਾਹਗੀਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਪਰ ਥੋੜੀ ਦੇਰ ਬਾਅਦ ਓਥੋਂ ਜਾ ਰਹੀਆਂ ਕਾਗਜ ਚੁੱਕਣ ਵਾਲੀਆਂ ਔਰਤਾਂ ਨੇ ਚੁਕਿਆ ਮੇਰੇ ਦੋਨੋ ਬੱਚੇ ਜਦ ਟੱਕਰ ਹੋਈ ਬੇਹੋਸ਼ ਹੋਗੇ ਸੀ ਤੇ ਸਾਨੂੰ ਕੋਈ ਵੀ ਚੁੱਕਣ ਵਾਲਾ ਨਹੀਂ ਸੀ। ਇੰਨਾ ਹੀ ਉਹ ਖੁਦ ਹੀ ਪਰਿਵਾਰ ਨਾਲ ਇਲਾਜ ਲਈ ਹਸਪਤਾਲ ਗਏ। ਪੀੜਤ ਮਹਿਲਾ ਨੇ ਦੱਸਿਆ ਕਿ ਉਹਨਾਂ ਦੇ ਕੋਲੋਂ ਦੋ ਗੱਡੀਆਂ ਲੰਘੀਆਂ ਉਹਨਾਂ ਨੇ ਵੀ ਸਾਰ ਨਹੀਂ ਲਈ ਇਹ ਇਨਸਾਨੀਅਤ ਉੱਤੇ ਸਵਾਲ ਹੈ।

ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ : ਉਥੇ ਹੀ ਹਾਦਸੇ ਵਿੱਚ ਜ਼ਖਮੀ ਹੋਏ ਕਾਰ ਚਾਲਕ ਨੇ ਦੱਸਿਆ ਕਿ ਛੋਟੇ ਛੋਟੇ ਬੱਚੇ ਉਹਨਾਂ ਦੇ ਨਾਲ ਸਨ ਉਹ ਬਹੁਤ ਮੁਸ਼ਕਿਲ ਨਾਲ ਬਚੇ। ਪੀੜਤਾਂ ਨੇ ਮੰਗ ਕੀਤੀ ਹੈ ਕਿ ਟਰਾਲੇ ਵਾਲੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉੰਨਾ ਦੀ ਗੱਡੀ ਦਾ ਹੋਇਆ ਨੁਕਸਾਨ ਭਰਿਆ ਜਾਵੇ। ਜ਼ਿਕਰਯੋਗ ਹੈ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਹਿਸਾਬ ਨਾਲ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.