ETV Bharat / state

ਭਿਆਨਕ ਸੜਕ ਹਾਦਸੇ ਵਿੱਚ ਭੰਗੜਾ ਕਲਾਕਾਰ ਦੀ ਮੌਤ, ਚਾਰ ਜ਼ਖਮੀ

author img

By

Published : Nov 3, 2022, 7:04 AM IST

ਮੋਗਾ ਬਰਨਾਲਾ ਹਾਈਵੇ ਸਥਿਤ ਪਿੰਡ ਬੁੱਟਰ ਕੋਲ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਪਿੰਡ ਭਾਗੀਕੇ ਦੇ ਇਕ ਨੌਜਵਾਨ ਦੀ ਮੌਤ (Bhangra artist died in a road accident) ਹੋ ਗਈ ਅਤੇ ਚਾਰ ਜਣੇ ਹੋਰ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

Bhangra artist died in a road accident on Moga Barnala highway
ਭਿਆਨਕ ਸੜਕ ਹਾਦਸੇ ਵਿੱਚ ਭੰਗੜਾ ਕਲਾਕਾਰ ਦੀ ਮੌਤ

ਮੋਗਾ: ਮੋਗਾ ਬਰਨਾਲਾ ਹਾਈਵੇ ਸਥਿਤ ਪਿੰਡ ਬੁੱਟਰ ਕੋਲ ਕਾਰ ਅਤੇ ਟਰਾਲੇ ਦੀ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਬਾਦਸੇ ਦੌਰਾਨ ਪਿੰਡ ਭਾਗੀਕੇ ਦੇ ਇੱਕ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ (Bhangra artist died in a road accident) ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਜਖਮੀ ਨੌਜਵਾਨਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜੋ: Assembly bypolls: 6 ਸੂਬਿਆਂ ਵਿੱਚ 7 ਵਿਧਾਨ ਸਭਾ ਸੀਟਾਂ ਉੱਤੇ ਜ਼ਿਮਨੀ ਚੋਣ ਅੱਜ

Bhangra artist died in a road accident on Moga Barnala highway
ਭਿਆਨਕ ਸੜਕ ਹਾਦਸੇ ਵਿੱਚ ਭੰਗੜਾ ਕਲਾਕਾਰ ਦੀ ਮੌਤ


ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਦਾ ਭੰਗੜਾ ਕਲਾਕਾਰ ਕੁਲਦੀਪ ਸਿੰਘ ਆਪਣੇ ਸਾਥੀਆਂ ਨਾਲ ਜਲਾਲਾਬਾਦ ਤੋਂ ਇਨੋਵਾ ਕਾਰ 'ਤੇ ਸੱਭਿਆਚਾਰਕ ਪ੍ਰੋਗਰਾਮ ਲਗਾ ਕੇ ਪਿੰਡ ਆ ਰਹੇ ਸਨ ਕਿ ਪਿੰਡ ਬੁੱਟਰ ਕਲਾਂ ਕੋਲ ਟਰਾਲੇ ਨੂੰ ਓਵਰਟੇਕ ਕਰਨ ਲੱਗਿਆਂ ਹਾਦਸਾ ਵਾਪਰ (Bhangra artist died in a road accident) ਗਿਆ।

Bhangra artist died in a road accident on Moga Barnala highway
ਭਿਆਨਕ ਸੜਕ ਹਾਦਸੇ ਵਿੱਚ ਭੰਗੜਾ ਕਲਾਕਾਰ ਦੀ ਮੌਤ

ਇਸ ਭਿਆਨਕ ਹਾਦਸੇ ਵਿੱਚ ਕਾਰ ਦੇ ਪਰਖਚੇ ਉੱਡ ਗਏ। ਸਖ਼ਤ ਜ਼ਖਮੀ ਹੋਏ ਮਨਦੀਪ ਸਿੰਘ ਤੇ ਸਤਨਾਮ ਸਿੰਘ ਘੋਲੀਆ ਖੁਰਦ ਅਤੇ ਪਵਨ ਸਿੰਘ ਮਾਣੂਕੇ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਪਿੰਡ ਭਾਗੀਕੇ ਵਿੱਚ ਸੋਗ ਦੀ ਲਹਿਰ ਹੈ। ਥਾਣਾ ਬਧਨੀ ਕਲਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: Love Horoscope: ਵੀਕਐਂਡ ਲਵ ਲਾਈਫ, ਤੋਹਫੇ ਅਤੇ ਸਰਪ੍ਰਾਈਜ਼ ਡੇਟਸ ਨਾਲ ਰੋਮਾਂਟਿਕ ਰਹੇਗਾ

ETV Bharat Logo

Copyright © 2024 Ushodaya Enterprises Pvt. Ltd., All Rights Reserved.