ETV Bharat / state

ਨਰਮੇ ਦਾ ਮੁਆਵਜ਼ਾ ਜਾਰੀ ਹੋ ਗਿਆ ਤਾਂ ਡੀਸੀ ਕਿਉਂ ਕਰ ਰਿਹੈ ਮਨ੍ਹਾ: ਕਿਸਾਨ

author img

By

Published : Mar 21, 2022, 5:19 PM IST

ਨਰਮੇ ਦੀ ਫਸਲ ਦੇ ਮੁਆਵਜ਼ੇ (cotton crop compensation) ਨੂੰ ਲੈ ਕੇ ਮਾਨਸਾ ਵਿਖੇ ਕਿਸਾਨ ਯੂਨੀਅਨ ਵੱਲੋਂ ਧਰਨਾ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜੇਕਰ 101 ਕਰੋੜ ਰੁਪਏ ਦਾ ਮੁਆਵਜ਼ਾ (101 crore compensation) ਜਾਰੀ ਹੋ ਗਿਆ ਤਾਂ ਡਿਪਟੀ ਕਮਿਸ਼ਨਰ ਕਿਉਂ ਮਨ੍ਹਾਂ ਕਰ ਰਿਹਾ ਹੈ। (why dc refuses if compensation of cotton crop is released)।

ਮੁਆਵਜ਼ਾ ਜਾਰੀ ਹੋ ਗਿਆ ਤਾਂ ਡੀਸੀ ਕਿਉਂ ਮਨ੍ਹਾ ਕਰ ਰਿਹੈ:
ਮੁਆਵਜ਼ਾ ਜਾਰੀ ਹੋ ਗਿਆ ਤਾਂ ਡੀਸੀ ਕਿਉਂ ਮਨ੍ਹਾ ਕਰ ਰਿਹੈ:

ਮਾਨਸਾ: ਮਾਲਵਾ ਖੇਤਰ ਦੇ ਵਿੱਚ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ (cotton crop compensation) ਲਈ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਮਾਨਸਾ ਦੇ ਵਿਚ ਮਿੰਨੀ ਸੈਕਟਰੀਏਟ ਦਾ ਘਿਰਾਓ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਜਾਰੀ (gherao of mini secretary is continued)ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਨੂੰ ਨਰਮਾ ਖ਼ਰਾਬੇ ਦਾ ਮੁਆਵਜ਼ਾ ਨਹੀਂ ਮਿਲ ਜਾਂਦਾ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।

ਝੂਠ ਬੋਲ ਰਹੀ ਹੈ ਆਪ ਸਰਕਾਰ-ਕਿਸਾਨ

ਕਿਸਾਨ ਆਗੂ ਜਗਦੇਵ ਸਿੰਘ ਭੈਣੀਬਾਘਾ ਅਤੇ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਖਰਾਬ ਹੋਈ ਨਰਮੇ ਦੀ ਫ਼ਸਲ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਪਿਛਲੇ 14 ਮਾਰਚ ਤੋਂ ਜ਼ਿਲ੍ਹਾ ਕਚਹਿਰੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਮਿੰਨੀ ਸੈਕਟਰੀਏਟ ਦਾ ਘਿਰਾਓ ਕੀਤਾ ਹੋਇਆ ਹੈ ਪਰ ਅਧਿਕਾਰੀ ਅਜੇ ਤਕ ਇਹ ਨਹੀਂ ਦੱਸ ਰਹੇ ਕਿ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ।

ਕਿਸਾਨਾਂ ਦਾ ਕਹਿਣਾ ਹੈ ਕਿ ਆਪ ਦੀ ਸਰਕਾਰ ਵੀ ਝੂਠ ਬੋਲ ਰਹੀ (aap is telling lie) ਹੈ ਕਿ ਮੁਆਵਜ਼ਾ ਜਾਰੀ ਕਰ ਦਿੱਤਾ ਹੈ ਜੇਕਰ ਮੁਆਵਜ਼ਾ ਜਾਰੀ ਕੀਤਾ ਗਿਆ ਹੈ ਤਾਂ ਫਿਰ ਹੁਣ ਤੱਕ ਕਿਸਾਨਾਂ ਮਜ਼ਦੂਰਾਂ ਨੂੰ ਕਿਉਂ ਨਹੀਂ ਮਿਲਿਆ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਮੁਆਵਜ਼ਾ ਕਿਸਾਨਾਂ ਮਜ਼ਦੂਰਾਂ ਕੋਲ ਨਾ ਪੂੰਝਦਾ ਹੋਲੀ ਦਿਨਾਂ ਦੇ ਵਿੱਚ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਸਾਬਕਾ ਸੀਐਮ ਚੰਨੀ ਦੀ ਮੌਜੂਦਾ ਸੀਐਮ ਮਾਨ ਨਾਲ ਮੁਲਾਕਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.