ETV Bharat / state

ਸ਼ਹੀਦ ਫੌਜੀ ਗੁਰਜਿੰਦਰ ਸਿੰਘ ਦੇ ਪਰਿਵਾਰ ਦੀ ਨਹੀਂ ਫੜ੍ਹੀ ਪੰਜਾਬ ਸਰਕਾਰ ਨੇ ਬਾਂਹ, ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕੀਤੀ ਮਦਦ ਦੀ ਅਪੀਲ

author img

By ETV Bharat Punjabi Team

Published : Jan 1, 2024, 4:55 PM IST

Appeal from the martyrs family to the Punjab government: ਸ਼ਹੀਦਾਂ ਨੂੰ ਸਭ ਤੋਂ ਪਹਿਲਾਂ ਸਨਮਾਨ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੇ ਦਾਅਵੇ ਮਾਨਸਾ ਦੇ ਪਿੰਡ ਬੁਰਜਹਰੀ ਵਿੱਚ ਸੱਚ ਹੁੰਦੇ ਨਹੀਂ ਜਾਪਦੇ। ਇਸ ਪਿੰਡ ਦਾ ਫੌਜੀ ਜਵਾਨ ਗੁਰਜਿੰਦਰ ਸਿੰਘ 4 ਸਾਲ ਪਹਿਲਾਂ ਸ਼ਹੀਦ ਹੋਇਆ ਪਰ ਉਸ ਦੇ ਪਰਿਵਾਰ ਨੂੰ ਹੁਣ ਤੱਕ ਨਾ ਤਾਂ ਆਰਥਿਕ ਮਦਦ ਦਿੱਤੀ ਗਈ ਅਤੇ ਨਾ ਹੀ ਪਰਿਵਾਰ ਦੇ ਕਿਸੇ ਜੀਅ ਨੂੰ ਨੌਕਰੀ ਦਿੱਤੀ ਗਈ ਹੈ।

family of martyred army soldier Gurjinder Singh
ਸ਼ਹੀਦ ਫੌਜੀ ਗੁਰਜਿੰਦਰ ਸਿੰਘ ਦੇ ਪਰਿਵਾਰ ਦੀ ਨਹੀਂ ਪੜ੍ਹੀ ਪੰਜਾਬ ਸਰਕਾਰ ਨੇ ਬਾਂਹ

ਸ਼ਹੀਦ ਦੇ ਪਰਿਵਾਰ ਦੀ ਪੰਜਾਬ ਸਰਕਾਰ ਨੂੰ ਅਪੀਲ

ਮਾਨਸਾ: ਜ਼ਿਲ੍ਹਾ ਮਾਨਸਾ ਦੇ ਪਿੰਡ ਬੁਰਜਹਰੀ ਦੇ ਫੌਜੀ ਗੁਰਜਿੰਦਰ ਸਿੰਘ ਦੀ 8 ਜੂਨ 2023 ਨੂੰ ਡਿਊਟੀ ਦੇ ਦੌਰਾਨ ਮੌਤ ਹੋ ਗਈ ਸੀ। ਬੇਸ਼ੱਕ ਭਾਰਤੀ ਫੌਜ ਵੱਲੋਂ ਪਰਿਵਾਰ ਨੂੰ ਲਾਭ ਦੇ ਦਿੱਤੇ ਗਏ ਪਰ ਪੰਜਾਬ ਸਰਕਾਰ ਵੱਲੋਂ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਕੋਈ ਬਣਦਾ ਬੈਨੀਫਿਟ ਨਾ ਦਿੱਤੇ ਜਾਣ ਕਾਰਨ ਅੱਜ ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਦੇ ਲਈ ਸਰਕਾਰੀ ਨੌਕਰੀ ਅਤੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।


ਸਰਕਾਰੀ ਨੌਕਰੀ ਦੇਣ ਦੀ ਮੰਗ: ਸ਼ਹੀਦ ਦੇ ਪਰਿਵਾਰ ਮੁਤਾਬਿਕ 14 ਦਸੰਬਰ 2019 ਨੂੰ, 29 ਪੰਜਾਬ ਯੂਨਿਟ ਵਿੱਚ ਭਰਤੀ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜਹਰੀ ਦੇ ਜਵਾਨ ਗੁਰਜਿੰਦਰ ਸਿੰਘ ਦੀ 8 ਜੂਨ 2023 ਨੂੰ ਡਿਊਟੀ ਦੇ ਦੌਰਾਨ ਅਸਾਮ ਵਿੱਚ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਗੁਰਜਿੰਦਰ ਸਿੰਘ ਦੇ ਪਰਿਵਾਰ ਨੂੰ ਬਣਦੇ ਭੱਤੇ ਅਤੇ ਸਨਮਾਨ ਦੇ ਦਿੱਤਾ ਗਿਆ ਸੀ। ਸ਼ਹੀਦ ਫੌਜੀ ਗੁਰਜਿੰਦਰ ਸਿੰਘ ਦੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਜਿੰਦਰ ਸਿੰਘ ਨੂੰ ਸ਼ਹੀਦਾ ਦਰਜਾ ਅਤੇ ਪਰਿਵਾਰ ਨੂੰ ਆਰਥਿਕ ਲਾਭ ਦਿੱਤੇ ਜਾਣ। ਪਿੰਡ ਵਾਸੀਆਂ ਨੇ ਸ਼ਹੀਦ ਗੁਰਜਿੰਦਰ ਸਿੰਘ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ।

ਦਿੱਤਾ ਜਾਵੇ ਸ਼ਹੀਦ ਦਾ ਦਰਜਾ: ਪਿੰਡ ਵਾਸੀਆਂ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਤਾਂ ਗੁਰਜਿੰਦਰ ਸਿੰਘ ਨੂੰ ਬਣਦਾ ਸਤਿਕਾਰ ਅਤੇ ਆਰਥਿਕ ਲਾਭ ਦੇ ਦਿੱਤਾ ਗਿਆ ਪਰ ਪੰਜਾਬ ਸਰਕਾਰ ਜਿਸ ਤਰ੍ਹਾਂ ਸੂਬੇ ਦੇ ਬਾਕੀ ਸ਼ਹੀਦਾਂ ਨੂੰ ਆਪਣਾ ਸਰਮਾਇਆ ਸਮਝਦਿਆਂ ਲਾਭ ਦੇ ਰਹੀ ਹੈ ਉਸ ਤਰ੍ਹਾਂ ਦਾ ਕੋਈ ਲਾਭ ਗੁਰਜਿੰਦਰ ਸਿੰਘ ਦੇ ਪਰਿਵਾਰ ਨੂੰ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਗੁਰਜਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮੌਕੇ ਗੁਰਜਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ 14 ਦਸੰਬਰ 2019 ਭਾਰਤੀ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ 4 ਸਾਲ ਮਗਰੋਂ ਉਸ ਦੀ ਜਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ ਪਰ ਉਸ ਤੋਂ ਬਾਅਦ ਨਾ ਤਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਅਤੇ ਨਾ ਹੀ ਉਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਮਦਦ ਦਿੱਤੀ ਗਈ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਪੁੱਤਰ ਨੂੰ ਵੀ ਦੂਸਰੇ ਫੌਜੀਆਂ ਦੇ ਵਾਂਗ ਸ਼ਹੀਦਾਂ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.