ETV Bharat / state

ਮਾਨਸਾ ਵਿੱਚ ਲਗਾਤਾਰ ਮੀਂਹ ਨਾਲ ਜਲ ਥਲ ਹੋਇਆ ਸ਼ਹਿਰ

author img

By

Published : Jan 8, 2022, 3:00 PM IST

ਮਾਨਸਾ ਵਿੱਚ ਲਗਾਤਾਰ ਮੀਂਹ ਨਾਲ ਜਲ ਥਲ ਹੋਇਆ ਸ਼ਹਿਰ
ਮਾਨਸਾ ਵਿੱਚ ਲਗਾਤਾਰ ਮੀਂਹ ਨਾਲ ਜਲ ਥਲ ਹੋਇਆ ਸ਼ਹਿਰ

ਦੇਰ ਰਾਤ ਤੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਨੇ ਜਿੱਥੇ ਸ਼ਹਿਰਾਂ ਦੇ ਵਿੱਚ ਜਲ ਥਲ ਕਰ ਦਿੱਤਾ ਹੈ, ਉਥੇ ਹੀ ਇਸ ਬਾਰਿਸ਼ ਦੇ ਆਉਣ ਨਾਲ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਹੈ।

ਮਾਨਸਾ: ਦੇਰ ਰਾਤ ਤੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਨੇ ਜਿੱਥੇ ਸ਼ਹਿਰਾਂ ਦੇ ਵਿੱਚ ਜਲ ਥਲ ਕਰ ਦਿੱਤਾ ਹੈ, ਉਥੇ ਹੀ ਇਸ ਬਾਰਿਸ਼ ਦੇ ਆਉਣ ਨਾਲ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਸੀ, ਜੋ ਕੁਦਰਤ ਨੇ ਪੂਰੀ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਕਣਕ ਦਾ ਝਾੜ ਵੀ ਵਧੇਗਾ।

ਮਾਨਸਾ ਖੇਤਰ ਦੇ ਵਿੱਚ ਦੇਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਨਾਲ ਜਿੱਥੇ ਸ਼ਹਿਰਾਂ ਦੇ ਵਿੱਚ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ, ਮਾਨਸਾ ਸ਼ਹਿਰ ਦੇ ਮੇਨ ਬਾਜ਼ਾਰ, ਬੱਸ ਸਟੈਂਡ, ਚੌਂਕ ਤਿੰਨ ਕੋਨੀ, ਅੰਡਰਬ੍ਰਿਜ, ਵਨ ਵੇ ਟਰੈਫਿ਼ਕ ਰੋਡ, ਰਾਮ ਬਾਗ ਰੋਡ, ਚੁਗਲੀ ਘਰ ਹਸਪਤਾਲ ਰੋਡ, ਗਊਸ਼ਾਲਾ ਰੋਡ, ਸਿਨੇਮਾ, ਮਾਰਕੀਟ ਆਦਿ ਬਾਜ਼ਾਰ ਪਾਣੀ ਦੇ ਨਾਲ ਭਰੇ ਹੋਏ ਹਨ, ਜਿਸ ਦੇ ਨਾਲ ਲੋਕਾਂ ਨੂੰ ਪਾਣੀ ਦੇ ਵਿਚ ਲੰਘਣਾ ਮੁਸ਼ਕਿਲ ਹੋ ਰਿਹਾ ਹੈ।

ਉਥੇ ਦੋ ਵੀਲਰ ਵਹੀਕਲ ਵੀ ਇਸ ਵਿੱਚ ਫਸਣ ਕਾਰਨ ਖ਼ਰਾਬ ਹੋ ਰਹੇ ਹਨ, ਜਿਸ ਕਾਰਨ ਲੋਕਾਂ ਨੇ ਸਰਕਾਰ ਦੇ ਵਿਕਾਸ ਕਰਨ ਦੇ ਦਾਅਵਿਆਂ 'ਤੇ ਸਵਾਲੀਆਂ ਨਿਸ਼ਾਨ ਉਠਾਏ ਜਾ ਰਹੇ ਹਨ।

ਮਾਨਸਾ ਵਿੱਚ ਲਗਾਤਾਰ ਮੀਂਹ ਨਾਲ ਜਲ ਥਲ ਹੋਇਆ ਸ਼ਹਿਰ

ਸ਼ਹਿਰ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਥੋੜ੍ਹੀ ਜਿਹੀ ਬਾਰਿਸ਼ ਦੇ ਨਾਲ ਮਾਨਸਾ ਸ਼ਹਿਰ ਦੇ ਜੋ ਹਾਲਾਤ ਹੋਏ ਹਨ, ਇਸ ਤੋਂ ਸ਼ਹਿਰ ਵਾਸੀ ਭਲੀ ਭਾਂਤੀ ਜਾਣੂੰ ਹਨ, ਕਿਉਂਕਿ ਸ਼ਹਿਰ ਦੇ ਵਿੱਚ ਕਿਸੇ ਵੀ ਸਾਈਡ ਲੰਘਣ ਦੇ ਲਈ ਰਸਤਾ ਨਹੀਂ ਹੈ, ਜਿਸ ਕਾਰਨ ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਧਰ ਇਸ ਬਾਰਿਸ਼ ਨੂੰ ਲੈ ਕੇ ਕਿਸਾਨਾਂ ਦੇ ਚਿਹਰੇ 'ਤੇ ਖੁਸ਼ੀ ਪਾਈ ਜਾ ਰਹੀ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਦੇ ਨਾਲ ਜਿੱਥੇ ਉਨ੍ਹਾਂ ਦੀ ਕਣਕ ਦੀ ਫ਼ਸਲ ਅਤੇ ਸਬਜ਼ੀਆਂ ਨੂੰ ਫ਼ਾਇਦਾ ਮਿਲੇਗਾ, ਉਥੇ ਹੀ ਕਿਸਾਨਾਂ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਸੀ, ਪਰ ਇਨ੍ਹੀਂ ਦਿਨੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਨਹਿਰਾਂ ਅਤੇ ਕੱਸੀਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਪਾਣੀ ਦੀ ਬਣਦੀ ਹੈ, ਪਰ ਕੁਦਰਤ ਵੱਲੋਂ ਪਾਣੀ ਦੀ ਘਾਟ ਪੂਰੀ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਸ ਬਾਰਿਸ਼ ਦੇ ਨਾਲ ਜਿੱਥੇ ਕਿਸਾਨਾਂ ਦੀ ਕਣਕ ਦਾ ਝਾੜ ਵਧੇਗਾ, ਉੱਥੇ ਹੀ ਕਿਸਾਨਾਂ ਨੂੰ ਇਸ ਦਾ ਲਾਭ ਵੀ ਮਿਲੇਗਾ। ਉਥੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਫ਼ਸਲ ਦੇ ਲਈ ਨੁਕਸਾਨਦਾਇਕ ਹੋਵੇਗਾ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ

ETV Bharat Logo

Copyright © 2024 Ushodaya Enterprises Pvt. Ltd., All Rights Reserved.