ETV Bharat / state

ਸਿੱਖ ਨੌਜਵਾਨ ਨੇ ਕੇਸਾਂ ਦੀ ਬੇਅਦਬੀ ਕਰਨ ਦਾ ਲਗਾਇਆ ਆਪਣੇ ਗੁਆਂਢੀਆਂ ’ਤੇ ਦੋਸ਼

author img

By

Published : Mar 24, 2022, 1:07 PM IST

Updated : Mar 24, 2022, 1:13 PM IST

ਮਾਨਸਾ ਵਿਖੇ ਇੱਕ ਸਿੱਖ ਕਾਰੋਬਾਰੀ ਨੌਜਵਾਨ ਨੇ ਆਪਣੇ ਗੁਆਂਢੀਆਂ ’ਤੇ ਕੇਸਾਂ ਦੀ ਬੇਅਦਬੀ ਕਰਨ ਦਾ ਦੋਸ਼ ਲਗਾਇਆ (sikh youth alleges neighbors of disrespect ) ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਆਮ ਝਗੜਾ ਹੈ ਤੇ ਨੌਜਵਾਨ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਕੇਸਾਂ ਦੀ ਬੇਅਦਬੀ
ਕੇਸਾਂ ਦੀ ਬੇਅਦਬੀ

ਮਾਨਸਾ: ਜ਼ਿਲ੍ਹੇ ਵਿੱਚ ਇਕ ਸਿੱਖ ਨੌਜਵਾਨ ਵੱਲੋਂ ਆਪਣੇ ਗੁਆਂਢੀਆਂ ਉੱਪਰ ਦੋਸ਼ ਲਗਾਏ ਗਏ (sikh youth alleges neighbors of disrespect )ਹਨ ਕਿ ਉਸ ਦੀ ਨਾਜਾਇਜ਼ ਤੌਰ ਤੇ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਵਿਚ ਉਸ ਦੀ ਦਸਤਾਰ ਵੀ ਲਾ ਕੇ ਨਾਲ ਲੈ ਗਏ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਜੋ ਕਿ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ (incident captured in cctv camera)ਹੋਈ ਹੈ।

ਕੇਸਾਂ ਦੀ ਬੇਅਦਬੀ

ਉੱਧਰ ਵਿਰੋਧੀ ਪੱਖ ਦੇ ਲੋਕਾਂ ਨੇ ਇਸ ਮਾਮਲੇ ਦੇ ਵਿੱਚ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ (disrespect of hair in mansa)।ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਧਾਰਮਿਕ ਭਾਵਨਾਵਾਂ ਦੀ ਕੋਈ ਗੱਲ ਨਹੀਂ ਹੈ ਜਦੋਂ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ।

ਮਾਨਸਾ ਸ਼ਹਿਰ ਦੇ ਇਕ ਸਿੱਖ ਨੌਜਵਾਨ ਮਨਦੀਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪੜੋਸੀਆਂ ਵੱਲੋਂ ਜਦੋਂ ਉਹ ਆਪਣੇ ਪੁਰਾਣੇ ਪਲਾਂਟ ਦੇ ਵਿੱਚੋਂ ਸਾਮਾਨ ਲੈਣ ਦੇ ਲਈ ਆਇਆ ਸੀ ਤਾਂ ਉਥੇ ਮੌਜੂਦ ਕੁਝ ਪੁਰਾਣੇ ਪੜੋਸੀਆਂ ਵੱਲੋਂ ਉਸਦੀ ਨਾਜਾਇਜ਼ ਤੌਰ ਤੇ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਜਦੋਂ ਕਿ ਉਸ ਦੀ ਦਸਤਾਰ ਵੀ ਲਾ ਕੇ ਨਾਲ ਲੈ ਗਏ ਹਨ ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਦੇ ਅਧਿਕਾਰੀ ਵੀ ਉਨ੍ਹਾਂ ਦਾ ਪੱਖ ਪੂਰ ਰਹੇ ਹਨ ਪਹਿਲਾਂ ਪੁਲਸ ਨੇ 295 ਏ ਲਗਾਈ ਗਈ ਪਰ ਬਾਅਦ ਵਿੱਚ ਇਸ ਧਾਰਾ ਨੂੰ ਹਟਾ ਦਿੱਤਾ ਗਿਆ ਹੈ ਉਨ੍ਹਾਂ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਦੂਸਰੇ ਪੱਖ ਦੇ ਵਿਅਕਤੀ ਰਾਹੁਲ ਕੁਮਾਰ ਨੇ ਦੱਸਿਆ ਕਿ ਇਸ ਨੂੰ ਜਾਣ ਬੁੱਝ ਕੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਜਦੋਂ ਕਿ ਨਾ ਤਾਂ ਕੇਸਾਂ ਦੀ ਬੇਅਦਬੀ ਹੋਈ ਹੈ ਨਾ ਹੀ ਦਸਤਾਰ ਲਾਹੀ ਗਈ ਹੈ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਪਾਰਕਿੰਗ ਨੂੰ ਲੈ ਕੇ ਉਸਦੇ ਪਿਤਾ ਅਤੇ ਛੋਟੇ ਭਰਾ ਦੇ ਨਾਲ ਝਗੜਾ ਹੋਇਆ ਹੈ ਜਦੋਂ ਕਿ ਉਹ ਇਕ ਸਰਕਾਰੀ ਮੁਲਾਜ਼ਮ ਹੈ ਅਤੇ ਉਸ ਦਾ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਨਾਮ ਰੱਖਿਆ ਜਾ ਰਿਹਾ ਹੈ।

ਦੂਜੇ ਪਾਸੇ ਡੀ ਐੱਸ ਪੀ ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਧਾਰਾ ਦੋ ਸੌ ਪਚੱਨਵੇ ਲਗਾਈ ਗਈ ਸੀ ਪਰ ਪੁਲੀਸ ਨੂੰ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀ ਕੋਈ ਗੱਲ ਨਹੀਂ ਜਿਸ ਦੇ ਚੱਲਦਿਆਂ ਦੋ ਸੌ ਪਚੱਨਵੇ ਏ ਹਟਾ ਦਿੱਤੀ ਗਈ ਹੈ ਅਤੇ ਪੁਲੀਸ ਦਾ ਰਾਜ਼ੀਨਾਮਾ ਕਰਵਾਉਣ ਦੇ ਵਿੱਚ ਵੀ ਕੋਈ ਰੋਲ ਨਹੀਂ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਪੁਲੀਸ ਵੱਲੋਂ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਰਾਜ ਸਭਾ ਵਿੱਚ ਭੇਜੇ ਮੈਂਬਰਾਂ ਨੂੰ ਲੈ ਕੇ ਮਾਨ ਸਰਕਾਰ ਖ਼ਿਲਾਫ਼ ਧਰਨਾ

Last Updated : Mar 24, 2022, 1:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.