ETV Bharat / state

'ਮੈਂ ਕਿਸੇ ਪਰਚੇ ਤੋਂ ਨਹੀਂ ਡਰਦਾ ਤੇ ਨਾ ਕਿਸੇ ਗ੍ਰਿਫ਼ਤਾਰੀ ਤੋਂ'

author img

By

Published : Feb 22, 2021, 7:59 PM IST

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਬਰਨਾਲਾ ਵਿਖੇ ਮਹਾਂ ਰੈਲੀ ਲਈ ਪਹੁੰਚੇ ਅੱਜ ਮਾਨਸਾ ਵਿੱਚ ਰੁਲਦੂ ਸਿੰਘ ਮਾਨਸਾ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰੁਲਦੂ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ।

ਫ਼ੋਟੋ
ਫ਼ੋਟੋ

ਮਾਨਸਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਬਰਨਾਲਾ ਵਿਖੇ ਮਹਾਂ ਰੈਲੀ ਲਈ ਪਹੁੰਚੇ ਅੱਜ ਮਾਨਸਾ ਵਿੱਚ ਰੁਲਦੂ ਸਿੰਘ ਮਾਨਸਾ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰੁਲਦੂ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਰੁਲਦੂ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਚਾਲਾਂ ਚੱਲ ਰਹੀ ਹੈ ਅਤੇ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਜੋ ਮਹਾਂ ਰੈਲੀ ਕੀਤੀਆਂ ਜਾ ਰਹੀਆਂ ਹਨ ਉਹ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਹਨ।

ਵੇਖੋ ਵੀਡੀਓ

ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਝੰਡੇ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਇੱਕ ਝੰਡੇ ਲਈ ਹਾਲੇ ਕੋਈ ਵਿਚਾਰ ਨਹੀਂ ਕੀਤਾ ਗਿਆ ਪਰ ਇਸ ਵਾਰ ਇਸ ਗੱਲ ਨੂੰ ਵੀ ਮੀਟਿੰਗ ਵਿੱਚ ਰੱਖਿਆ ਜਾਵੇਗਾ ਤਾਂ ਜੋ ਇੱਕ ਝੰਡੇ ਨਾਲ ਅੰਦੋਲਨ ਦੀ ਪਹਿਚਾਣ ਹੋ ਸਕੇ।

ਖੇਤੀ ਮੰਤਰੀ ਤੋਮਰ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਦੱਸਿਆ ਕਿ ਸਰਕਾਰਾਂ ਆਪਣੇ ਚੋਣ ਪ੍ਰਚਾਰ ਲਈ ਇਕੱਠ ਕਰ ਸਕਦੀਆਂ ਹਨ ਫਿਰ ਕਿਸਾਨ ਇਕੱਠ ਕਿਉਂ ਨਹੀਂ ਕਰ ਸਕਦੇ ਜੇਕਰ ਇਕੱਠ ਨਾਲ ਕੋਈ ਮਸਲਾ ਹੱਲ ਨਹੀਂ ਹੁੰਦੇ ਤਾਂ ਇਸ ਵਾਰ ਚੋਣਾਂ ਦੌਰਾਨ ਬੀਜੇਪੀ ਸਰਕਾਰ ਜੋ ਇਕੱਠ ਕਰੇਗੀ ਫਿਰ ਉਨ੍ਹਾਂ ਨੂੰ ਪੁੱਛਾਂਗੇ।

ਦਿੱਲੀ ਹਿੰਸਾ ਵਿੱਚ ਜਿਹੜੀ ਉਨ੍ਹਾਂ ਦੀ ਫੋਟੋ ਵਾਇਰਲ ਹੋ ਰਹੀ ਉਸ ਉੱਤੇ ਉਨ੍ਹਾਂ ਕਿਹਾ ਕਿ ਉਹ ਉੱਥੇ ਨਹੀਂ ਗਏ ਸੀ। ਉਨ੍ਹਾਂ ਕਿਹਾ ਕਿ ਜਿਹੜਾ ਰਾਹ ਸਰਕਾਰ ਨੇ ਉਨ੍ਹਾਂ ਨੂੰ ਦਿੱਤਾ ਸੀ ਉਹ ਉਸੇ ਰਾਹ ਉੱਤੇ ਗਏ ਸੀ। ਉਨ੍ਹਾਂ ਕਿਹਾ ਕੇਂਦਰ ਸਰਕਾਰ ਆਗੂਆਂ 'ਤੇ ਵੀ ਪਰਚੇ ਦਰਜ ਕਰ ਰਹੀ ਹੈ ਪਰ ਮੈਂ ਕਿਸੇ ਪਰਚੇ ਤੋਂ ਨਹੀਂ ਡਰਦਾ ਅਤੇ ਨਾ ਹੀ ਕਿਸੇ ਗਿ੍ਫ਼ਤਾਰੀ ਤੋਂ ਡਰਦਾ ਹਾਂ ਕਿਉਂਕਿ ਪੰਜਾਬ ਅੰਦਰ ਹੋ ਰਹੀਆਂ ਮਹਾਂ ਰੈਲੀ ਵਿਚ ਮੈਂ ਜਾ ਕੇ ਆਇਆ ਹਾਂ ਅਤੇ ਕੱਲ੍ਹ ਹਰਿਆਣਾ ਦੇ ਵਿੱਚ ਵੀ ਜਾਣਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.