ETV Bharat / state

Rakhdi Tied To Sidhu Moosewala: ਮਾਨਸਾ 'ਚ ਲੜਕੀਆਂ ਨੇ ਸਿੱਧੂ ਮੂਸੇਵਾਲਾ ਦੇ ਸਮਾਰਕ ਨੂੰ ਬੰਨ੍ਹੀਆਂ ਰੱਖੜੀਆਂ

author img

By ETV Bharat Punjabi Team

Published : Aug 30, 2023, 10:37 PM IST

ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚ ਕੇ ਮਹਿਲਾਵਾਂ ਅਤੇ ਲੜਕੀਆਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬੁੱਤ ਲਾਗੇ ਰੱਖੜੀਆਂ ਬੰਨ੍ਹੀਆਂ ਹਨ।

In Mansa, women and girls tied ropes on the statue of Sidhu Musewala
Rakhdi Tied To Sidhu Moosewala : ਮਾਨਸਾ 'ਚ ਲੜਕੀਆਂ ਨੇ ਸਿੱਧੂ ਮੂਸੇਵਾਲਾ ਦੇ ਸਮਾਰਕ ਨੂੰ ਬੰਨ੍ਹੀਆਂ ਰੱਖੜੀਆਂ

ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਬੁੱਤ ਉੱਤੇ ਰੱਖੜੀ ਬੰਨ੍ਹਣ ਆਈਆਂ ਲੜਕੀਆਂ।

ਮਾਨਸਾ : ਰੱਖੜੀ ਦੇ ਦਿਨ ਅੱਜ ਮੂਸਾ ਪਿੰਡ ਵਿਖੇ ਪੰਜਾਬ ਦੇ ਕੋਨੇ-ਕੋਨੇ ਵਿਚੋਂ ਧੀਆਂ ਨੇ ਸਿੱਧੂ ਮੂਸੇਵਾਲਾ ਦੇ ਬੁੱਤ ਉੱਤੇ ਪਹੁੰਚ ਕੇ ਰੱਖੜੀਆਂ ਬੰਨ੍ਹੀਆਂ ਹਨ।ਉਥੇ ਹੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਵੀ ਹੋਈਆਂ ਹਨ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕੀਤੀ ਹੈ।

ਸਿੱਧੂ ਨੂੰ ਮੰਨਿਆ ਆਪਣਾ ਭਰਾ : ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਨੂੰ ਬੇਸ਼ੱਕ 14 ਮਹੀਨਿਆਂ ਦਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿੰਡ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਸਦੇ ਪ੍ਰਸ਼ੰਸਕ ਪਹੁੰਚ ਰਹੇ ਹਨ। ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਅੱਜ ਰੱਖੜੀ ਦੇ ਦਿਨ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਪੰਜਾਬ ਦੇ ਕੋਨੇ ਕੋਨੇ ਵਿਚੋਂ ਧੀਆਂ ਅਤੇ ਮਹਿਲਾਵਾਂ ਨੇ ਸਿੱਧੂ ਮੂਸੇਵਾਲਾ ਦੇ ਸਮਾਰਕ ਉੱਤੇ ਪਹੁੰਚ ਕੇ ਉਸਦੇ ਗੁੱਟ ਉੱਤੇ ਰੱਖੜੀ ਸਜਾਈ ਹੈ। ਰੱਖੜੀ ਬੰਨਣ ਦੇ ਲਈ ਪਹੁੰਚੀਆਂ ਧੀਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਰ ਭੈਣ ਦਾ ਭਰਾ ਸੀ ਅਤੇ ਅੱਜ ਰੱਖੜੀ ਦਾ ਦਿਨ ਹੈ ਅਤੇ ਰੱਖੜੀ ਦੇ ਦਿਨ ਵੀ ਅੱਜ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਣ ਵਾਲੀਆਂ ਲੜਕੀਆਂ ਉਸਦੇ ਰੱਖੜੀ ਸਜਾਉਣ ਦੇ ਲਈ ਪਹੁੰਚ ਰਹੀਆਂ ਹਨ।

ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਅਜਿਹੇ ਗਾਇਕ ਸੀ, ਜਿਸਨੇ ਬਹੁਤ ਛੋਟੀ ਉਮਰ ਦੇ ਵਿੱਚ ਵੱਡਾ ਨਾਮ ਕਮਾਇਆ ਸੀ। ਉਸਨੇ ਹਰ ਧੀ ਨੂੰ ਆਪਣੀ ਭੈਣ ਸਮਝਿਆ ਸੀ ਅਤੇ ਆਪਣੇ ਗੀਤਾਂ ਦੇ ਵਿੱਚ ਵੀ ਧੀਆਂ ਨੂੰ ਪੂਰਾ ਸਤਿਕਾਰ ਦਿੱਤਾ ਸੀ। ਇਸ ਲਈ ਪੰਜਾਬ ਦੀ ਹਰ ਧੀ ਅੱਜ ਸਿੱਧੂ ਮੂਸੇ ਵਾਲੇ ਨੂੰ ਆਪਣਾ ਭਰਾ ਮੰਨਦੀ ਹੈ ਅਤੇ ਉਸਦੇ ਰੱਖੜੀ ਸਜਾਉਣ ਦੇ ਲਈ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਹਨ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਵੀ ਇਨਸਾਫ਼ ਦੇ ਲਈ ਸਰਕਾਰ ਤੋਂ ਮੰਗ ਕਰ ਰਹੇ ਹਨ ਅਤੇ ਅਸੀਂ ਵੀ ਅੱਜ ਰੱਖੜੀ ਦੇ ਦਿਨ ਸਰਕਾਰ ਤੋਂ ਮੰਗ ਕਰਦੀਆਂ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸਦੇ ਮਾਤਾ ਪਿਤਾ ਨੂੰ ਇਨਸਾਫ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.