ETV Bharat / state

ਮਾਨਸਾ ਰਜਬਾਹੇ ’ਚ ਪਾੜ ਪੈਣ ਨਾਲ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਿਆ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

author img

By

Published : May 18, 2023, 7:35 PM IST

ਦੇਰ ਰਾਤ ਚੱਲੀ ਤੇਜ਼ ਹਵਾਵਾਂ ਤੇ ਝੱਖੜ ਦੇ ਨਾਲ ਜਿੱਥੇ ਪੰਜਾਬ ਭਰ ਦੇ ਵਿੱਚ ਨੁਕਸਾਨ ਹੋਇਆ ਗਰੀਬ ਪਰਿਵਾਰਾਂ ਦੇ ਮਕਾਨ ਡਿੱਗ ਸੜਕੀ ਆਵਾਜਾਈ ਵੀ ਠੱਪ ਰਹੀ ਰਜਬਾਹਾ ਟੁੱਟਣ ਦੇ ਕਾਰਨ ਸੈਂਕੜੇ ਏਕੜ ਫਸਲ ਮੱਕੀ ਅਤੇ ਮੂੰਗੀ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਕਿਸਾਨ ਰਜਬਾਹੇ ਦੀ ਦਰਾਰ ਨੂੰ ਭਰਨ ਵਿੱਚ ਲੱਗੇ ਹੋਏ ਹਨ।

Hundreds of acres of land filled with water due to rupture in Mansa Rajbahe, farmers demanded compensation
ਮਾਨਸਾ ਰਜਬਾਹੇ ’ਚ ਪਾੜ ਪੈਣ ਨਾਲ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਿਆ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਮਾਨਸਾ ਰਜਬਾਹੇ ’ਚ ਪਾੜ ਪੈਣ ਨਾਲ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਿਆ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਮਾਨਸਾ : ਪੰਜਾਬ ਭਰ ਵਿਚ ਦੇਰ ਰਾਤ ਚੱਲੀਆਂ ਤੇਜ਼ ਹਵਾਵਾਂ ਤੇ ਝੱਖੜ ਦੇ ਨਾਲ ਜਿੱਥੇ ਪੰਜਾਬ ਭਰ ਦੇ ਵਿੱਚ ਆਮ ਜਨ ਜੀਵਨ ਨੂੰ ਨੁਕਸਾਨ ਹੋਇਆ। ਗਰੀਬ ਪਰਿਵਾਰਾਂ ਦੇ ਮਕਾਨ ਡਿੱਗ ਗਏ ਘਰਾਂ ਵਿਚ ਅਤੇ ਰਾਹਾਂ ਵਿਚ ਖੇਤਾਂ ਵਿਚ ਦਰਖ਼ਤ ਤੱਕ ਢਹਿ ਢੇਰੀ ਹੋ ਗਏ। ਇਸ ਦਾ ਹੀ ਨੁਕਸਾਨ ਝੱਲਣਾ ਪਿਆ ਮਾਨਸਾ ਦੇ ਰਜਬਾਹੇ ਨੂੰ ਜਿਥੇ ਦਰੱਖਤ ਪੁੱਟਣ ਤੋਂ ਬਾਅਦ ਸਭ ਢਹਿ ਗਿਆ ਜਿਸ ਕਾਰਨ ਸੜਕੀ ਆਵਾਜਾਈ ਵੀ ਠੱਪ ਰਹੀ, ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਬੀਬੜੀਆ ਦੇ ਵਿੱਚ ਰਜਬਾਹਾ ਟੁੱਟਣ ਦੇ ਕਾਰਨ ਸੈਂਕੜੇ ਏਕੜ ਫਸਲ ਮੱਕੀ ਅਤੇ ਮੂੰਗੀ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਕਿਸਾਨ ਰਜਬਾਹੇ ਦੀ ਦਰਾਰ ਨੂੰ ਭਰਨ ਵਿੱਚ ਲੱਗੇ ਹੋਏ ਹਨ।

ਹਨੇਰੀ ਝੱਖੜ ਨੇ ਕੀਤਾ ਲੋਕਾਂ ਦਾ ਭਾਰੀ ਨੁਕਸਾਨ : ਇਥੇ ਦੱਸਣਯੋਗ ਹੈ ਕਿ ਬੀਤੀ ਰਾਤ ਪੰਜਾਬ ਭਰ ਵਿੱਚ ਚੱਲੀ ਤੇਜ਼ ਹਨੇਰੀ ਅਤੇ ਝੱਖੜ ਦੇ ਕਾਰਨ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਰਜਬਾਹੇ ਚੋਂ ਦਰਾਰ ਪੈਣ ਕਾਰਨ ਕਿਸਾਨਾਂ ਦੀ ਮੱਕੀ ਅਤੇ ਮੂੰਗੀ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਕਿਸਾਨਾਂ ਨੇ ਦੱਸਿਆ ਕਿ ਦੇਰ ਰਾਤ ਚੱਲੀ ਤੇਜ ਹਨੇਰੀ ਤੇ ਝੱਖੜ ਦੇ ਕਾਰਨ ਡਿੱਗੇ ਦਰਖਤਾਂ ਨੇ ਰਜਵਾਹੇ ਵਿੱਚ ਪਾਣੀ ਦਾ ਵਹਾਅ ਬੰਦ ਕਰ ਦਿੱਤਾ। ਜਿਸ ਕਾਰਨ ਰਜਬਾਹਾ ਕੁੱਟ ਕੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਕਿਸਾਨਾਂ ਨੇ ਮੂੰਗੀ ਅਤੇ ਮੱਕੀ ਦੀ ਫਸਲ ਦੀ ਬਿਜਾਈ ਕੀਤੀ ਸੀ।

  1. Bathinda news: ਬਠਿੰਡਾ ਵਿੱਚ ਰੇਲ ਸੇਵਾ ਪ੍ਰਭਾਵਿਤ, ਪਾਣੀ 'ਚ ਡੁੱਬਿਆ ਰੇਲਵੇ ਟ੍ਰੈਕ
  2. ਸੀਐਮ ਮਾਨ ਨੇ ਪੀਪੀਬੀਆਈ ਦੇ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਅਪਡੇਟਿਡ ਤੇ ਡਿਜੀਟਲ ਹੋਵੇਗੀ ਪੰਜਾਬ ਪੁਲਿਸ

ਮੁਆਵਜ਼ਾ ਦੇਣ ਦੀ ਕੀਤੀ ਮੰਗ : ਕਿਸਾਨਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਕਿਸਾਨ ਇਸ ਦਰਾਰ ਨੂੰ ਭਰਨ ਦੇ ਵਿਚ ਲੱਗੇ ਹੋਏ ਹਨ ਅਤੇ ਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ ਅਧਿਕਾਰੀ ਪਹੁੰਚੇ ਹਨ। ਅਧਿਕਾਰੀਆਂ ਕੋਲ ਵੀ ਕੋਈ ਪ੍ਰਬੰਧ ਨਹੀਂ ਸੀ ਕਿ ਰਜਬਾਹੇ ਦੀ ਦਰਾਰ ਨੂੰ ਜਲਦ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਰਜਬਾਹਾ ਟੁੱਟਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ ਅਤੇ ਵਿਭਾਗ ਤੁਰੰਤ ਇਸ ਰਜਵਾਹੇ ਦੇ ਵਿਚ ਪਈ ਦਰਾੜ ਨੂੰ ਬੰਦ ਕਰੇ।

ਜਲਦੀ ਹੀ ਰਜਬਾਹੇ ਦੀ ਦਰਾਰ ਨੂੰ ਭਰ ਦਿੱਤਾ ਜਾਵੇਗਾ: ਉਥੇ ਹੀ ਇਸ ਮੌਕੇ ਨਹਿਰੀ ਵਿਭਾਗ ਦੇ ਜਿਹੀ ਪਰਦੀਪ ਗਰਗ ਨੇ ਦੱਸਿਆ ਕਿ ਰਜਬਾਹਾ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ ਗਏ ਹਨ ਅਤੇ ਮਿੱਟੀ ਦੇ ਗੱਟੇ ਭਰ ਕੇ ਰਜਬਾਹੇ ਦੀ ਦਰਾਰ ਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਪਾਣੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਰਜਬਾਹੇ ਦੀ ਦਰਾਰ ਨੂੰ ਭਰ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.