ETV Bharat / state

ਜਾਣੋ ਇਹ ਸਧਾਰਨ ਕਿਸਾਨ ਕਿਉਂ ਬਣਿਆ ਕਿਸਾਨ ਮੇਲੇ ’ਚ ਖਿੱਚ ਦਾ ਕੇਂਦਰ ?

author img

By

Published : Apr 5, 2022, 3:23 PM IST

ਕਿਸਾਨ ਨੇ ਕਣਕ ਦੀਆਂ ਤਿੰਨ ਬੱਲੀਆਂ ਤੋਂ ਤਿਆਰ ਕੀਤਾ ਬੀਜ
ਕਿਸਾਨ ਨੇ ਕਣਕ ਦੀਆਂ ਤਿੰਨ ਬੱਲੀਆਂ ਤੋਂ ਤਿਆਰ ਕੀਤਾ ਬੀਜ

ਮਾਨਸਾ ਵਿੱਚ ਕਿਸਾਨ ਮੇਲੇ ਦੌਰਾਨ (District level Kisan Mela organized at Mansa) ਮਾਨਸਾ ਦਾ ਇੱਕ ਸਾਧਾਰਨ ਕਿਸਾਨ ਖ਼ੁਦ ਵੱਲੋਂ ਤਿਆਰ ਕੀਤਾ ਗਿਆ ਬੀਜ ਪ੍ਰਦਰਸ਼ਨੀ ਦੇ ਤੌਰ ’ਤੇ ਲੈ ਕੇ ਆਇਆ ਜੋ ਕਿ ਪੂਰੇ ਕਿਸਾਨ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਰਿਹਾ। ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਕਣਕ ਦੀ ਫਸਲ ਵਿੱਚੋਂ ਤਿੰਨ ਅਜਿਹੀਆਂ ਬੱਲੀਆਂ ਦੇਖੀਆਂ ਗਈਆਂ ਜੋ ਕਿ ਨਿਵੇਕਲੀਆਂ ਸਨ ਜਿੰਨ੍ਹਾਂ ਨੂੰ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਅਤੇ ਇਸ ਦਾ ਬੀਜ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਨੇ ਦੱਸਿਆ ਕਿ ਇਸ ਕਣਕ ਦਾ ਝਾੜ 80 ਮਣ ਪ੍ਰਤੀ ਏਕੜ ਦੇ ਵਿੱਚੋਂ ਨਿੱਕਲਦਾ ਹੈ।

ਮਾਨਸਾ: ਕਿਸਾਨਾਂ ਵੱਲੋਂ ਬੀਜਾਂ ਨੂੰ ਲੈਕੇ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਮਾਨਸਾ ਵਿੱਚ ਕਿਸਾਨ ਮੇਲੇ ਦੌਰਾਨ ਮਾਨਸਾ ਦਾ ਇੱਕ ਸਾਧਾਰਨ ਕਿਸਾਨ ਖ਼ੁਦ ਵੱਲੋਂ ਤਿਆਰ ਕੀਤਾ ਗਿਆ ਬੀਜ ਪ੍ਰਦਰਸ਼ਨੀ ਦੇ ਤੌਰ ’ਤੇ ਲੈ ਕੇ ਆਇਆ ਜੋ ਕਿ ਪੂਰੇ ਕਿਸਾਨ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਸ ਵੱਲੋਂ ਤਿਆਰ ਕੀਤਾ ਗਿਆ ਬੀਜ ਅੱਜ ਵੱਖ ਵੱਖ ਪਿੰਡਾਂ ਦੇ ਕਿਸਾਨ ਲੈਣ ਦੇ ਲਈ ਆਉਂਦੇ ਹਨ।

ਕਿਸਾਨ ਨੇ ਕਣਕ ਦੀਆਂ ਤਿੰਨ ਬੱਲੀਆਂ ਤੋਂ ਤਿਆਰ ਕੀਤਾ ਬੀਜ

ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਾਨੰਦੀ ਦੇ ਕਿਸਾਨ ਗਮਦੂਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਕਣਕ ਦੀ ਫਸਲ ਵਿੱਚੋਂ ਤਿੰਨ ਅਜਿਹੀਆਂ ਬੱਲੀਆਂ ਦੇਖੀਆਂ ਗਈਆਂ ਜੋ ਕਿ ਨਿਵੇਕਲੀਆਂ ਸਨ ਜਿੰਨ੍ਹਾਂ ਨੂੰ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਅਤੇ ਇਸ ਦਾ ਬੀਜ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਨੇ ਦੱਸਿਆ ਕਿ ਅੱਜ ਉਨ੍ਹਾਂ ਖੁਦ ਢਾਈ ਏਕੜ ਜ਼ਮੀਨ ਇਸ ਨਵੇਂ ਬੀਜ ਦੀ ਕਣਕ ਬੀਜੀ ਹੈ ਜਦੋਂ ਕਿ ਇਸ ਕਣਕ ਦਾ ਝਾੜ 80 ਮਣ ਪ੍ਰਤੀ ਏਕੜ ਦੇ ਵਿੱਚੋਂ ਨਿਕਲਦਾ ਹੈ।

ਕਿਸਾਨ ਗਮਦੂਰ ਸਿੰਘ ਨੇ ਦੱਸਿਆ ਕਿ ਉਸ ਦਾ ਤਿਆਰ ਕੀਤਾ ਬੀਜ ਵੱਖ ਵੱਖ ਪਿੰਡਾਂ ਦੇ ਕਿਸਾਨ ਲੈਣ ਦੇ ਲਈ ਆਉਂਦੇ ਹਨ ਅਤੇ ਹੁਣ ਇਸ ਵਾਰ ਉਸ ਨੇ ਦਸ ਪਿੰਡਾਂ ਵਿੱਚ ਇਸ ਬੀਜ ਦੀ ਵੰਡ ਕੀਤੀ ਸੀ ਜੋ ਕਿ ਕਿਸਾਨਾਂ ਵੱਲੋਂ ਬੀਜਿਆ ਗਿਆ ਹੈ। ਕਿਸਾਨ ਨੇ ਦੱਸਿਆ ਕਿ ਉਹ ਕਿਸਾਨ ਮੇਲੇ ਵਿੱਚ ਇਸ ਬੀਜ ਨੂੰ ਲੈ ਕੇ ਆਏ ਹਨ ਤਾਂ ਕਿ ਹੋਰ ਕਿਸਾਨਾਂ ਨੂੰ ਦਿਖਾਇਆ ਜਾਵੇ। ਇਸ ਸਬੰਧੀ ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਦੱਸਿਆ ਹੈ ਅਤੇ ਮੇਲੇ ਵਿੱਚ ਜੋ ਕਿਸਾਨ ਮੇਲੇ ਪ੍ਰਤੀ ਜਾਣਕਾਰੀ ਲੈਣ ਦੇ ਲਈ ਆਏ ਸਨ ਉਨ੍ਹਾਂ ਵੱਲੋਂ ਵੀ ਇਸ ਬੀਜ ਦੀ ਪ੍ਰਸੰਸਾ ਕੀਤੀ ਗਈ ਹੈ।

ਇਹ ਵੀ ਪੜ੍ਹੋ: SYL ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਤੋਂ ਵੱਡੀ ਖ਼ਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.