ETV Bharat / state

ਵਾਤਾਵਰਣ ਪ੍ਰੇਮੀਆਂ ਨੇ ਲਗਾਏ 200 ਪੌਦੇ

author img

By

Published : Jul 22, 2021, 8:41 PM IST

ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਅਤੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ, ਸਰਕਾਰੀ ਸੈਕੰਡਰੀ ਸਕੂਲ ਕੁਲਰੀਆਂ ਵਿਖੇ 200 ਸੌ ਫੁੱਲਦਾਰ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।

ਵਾਤਾਵਰਣ ਪ੍ਰੇਮੀਆਂ ਨੇ ਲਗਾਏ 200 ਪੌਦੇ
ਵਾਤਾਵਰਣ ਪ੍ਰੇਮੀਆਂ ਨੇ ਲਗਾਏ 200 ਪੌਦੇ

ਮਾਨਸਾ: ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਅਤੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ, ਕਿਸਾਨਾਂ ਨੂੰ ਸਮਰਪਿਤ ਯੂਥ ਅਕਾਲੀ ਦਲ ਸੰਯੁਕਤ ਦੁਆਰਾ ਚਲਾਈ ਗਈ ਹਰਿਆਵਲ ਲਹਿਰ ਦੇ ਤਹਿਤ ਪਿੰਡਾਂ ਦੇ ਸਰਕਾਰੀ ਸਕੂਲਾਂ ਅਤੇ ਸਾਂਝੀਆਂ ਥਾਵਾਂ ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਸਰਕਾਰੀ ਸੈਕੰਡਰੀ ਸਕੂਲ ਕੁਲਰੀਆਂ ਵਿਖੇ 200 ਸੌ ਫੁੱਲਦਾਰ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।

ਵਾਤਾਵਰਣ ਪ੍ਰੇਮੀਆਂ ਨੇ ਲਗਾਏ 200 ਪੌਦੇ
ਵਾਤਾਵਰਣ ਪ੍ਰੇਮੀਆਂ ਨੇ ਲਗਾਏ 200 ਪੌਦੇ
ਨੌਜਵਾਨ ਆਗੂ ਮਨਮਿੰਦਰ ਸਿੰਘ ਕੂਲਰੀਆਂ ਨੇ ਕਿਹਾ, ਕਿ ਰੁੱਖ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹੈ, ਹਰ ਵਿਅਕਤੀ ਨੂੰ ਪੌਦੇ ਲਗਾਉਣੇ ਚਾਹੀਦੇ ਹਨ, ਕਿਉਂਕਿ ਜਿੱਥੇ ਦਿਨੋ ਦਿਨ ਵਾਤਾਵਰਨ ਗੰਧਲਾ ਹੋ ਰਿਹਾ ਹੈ, ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ, ਅਤੇ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣਾ ਚਾਹੀਦਾ ਹੈ, ਉਥੇ ਹੀ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਵੱਡੀ ਕਮੀ ਆਈ ਸੀ। ਜਿਸ ਕਾਰਨ ਆਕਸੀਜਨ ਦੀ ਘਾਟ ਕਾਰਨ ਹਜ਼ਾਰਾਂ ਹੀ ਲੋਕਾਂ ਨੇ ਆਪਣੀ ਜਾਨ ਗਵਾ ਲਈ ਇਸ ਲਈ ਹਰ ਵਿਅਕਤੀ ਦਾ ਮੁੱਢਲਾ ਫ਼ਰਜ਼ ਹੈ, ਉਹ ਪੌਦੇ ਲਗਾਵੇ 'ਤੇ ਪੌਦਿਆਂ ਦੀ ਸਾਂਭ ਸੰਭਾਲ ਕਰੇ।ਇਸ ਮੌਕੇ ਐਡਵੋਕੇਟ ਗਗਨਦੀਪ ਸਿੰਘ ਡਾ ਜਤਿੰਦਰ ਸਿੰਘ ਬਿਸ਼ਨਪੁਰਾ ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ ਕੁਲਵੀਰ ਸਿੰਘ ਮਕੋਰੜ ਸਾਹਿਬ ਮਨਦੀਪ ਸਿੰਘ ਬਿੱਟੂ ਅਵਤਾਰ ਸਿੰਘ ਬਿਕਰਮਜੀਤ ਸਿੰਘ ਵਿੱਕੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੇ ਇੰਚਾਰਜ ਪ੍ਰਿੰਸੀਪਲ ਦਰਸ਼ਨ ਸਿੰਘ ਲੈਕਚਰਾਰ ਮਨਦੀਪ ਸਿੰਘ ਅਧਿਆਪਕ ਅਜੇ ਕੁਮਾਰ ਲੀਲਾ ਰਾਮ ਜਗਦੀਪ ਸਿੰਘ ਕੁਲਜੀਤ ਪਾਠਕ ਨਿਰਭੈ ਸਿੰਘ ਗੁਰਮੇਲ ਸਿੰਘ ਅਤੇ ਮਾਲੀ ਜੋਗਿੰਦਰ ਸਿੰਘ ਵੀ ਮੌਜੂਦ ਸਨ। ਇਹ ਵੀ ਪੜ੍ਹੋ:- ਕਿਸਾਨਾਂ ਦੇ ਵਿਰੋਧ ਨੇ ਨਵਜੋਤ ਸਿੰਘ ਸਿੱਧੂ ਦਾ ਬਦਲਿਆ ਰਾਹ
ETV Bharat Logo

Copyright © 2024 Ushodaya Enterprises Pvt. Ltd., All Rights Reserved.