ETV Bharat / state

ਨਿੱਜੀ ਬੱਸ ਚਾਲਕਾਂ ਦੀ ਗੁੰਡਾਗਰਦੀ, ਨੌਜਵਾਨ ਨੂੰ ਕੁੱਟ-ਕੁੱਟ ਕੇ ਕੀਤਾ ਬੇਹੋਸ਼, ਵੀਡੀਓ ਵਾਇਰਲ

author img

By

Published : Apr 20, 2023, 8:47 PM IST

ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਨਿੱਜੀ ਬੱਸ ਚਾਲਕਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਬੇਹੋਸ਼ ਕਰ ਦਿੱਤਾ। ਜਿਸ ਦੀ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

Youth thrashed by private bus drivers outside Ludhianas bus stand
Youth thrashed by private bus drivers outside Ludhianas bus stand

ਨਿੱਜੀ ਬੱਸ ਚਾਲਕਾਂ ਦੀ ਗੁੰਡਾਗਰਦੀ, ਨੌਜਵਾਨ ਨੂੰ ਕੁੱਟ-ਕੁੱਟ ਕੇ ਕੀਤਾ ਬੇਹੋਸ਼, ਵੀਡੀਓ ਵਾਇਰਲ

ਲੁਧਿਆਣਾ: ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਇਕ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਇਕ ਨੌਜਵਾਨ ਦੀ ਇਸ ਕਦਰ ਕੁੱਟਮਾਰ ਕੀਤੀ ਗਈ ਕਿ ਉਹ ਆਪਣਾ ਹੋਸ਼ ਵੀ ਖੋਹ ਬੈਠਾ। ਜਿਸ ਤੋਂ ਬਾਅਦ ਲੋਕ ਪਹਿਲਾਂ ਉਸ ਦੀ ਵੀਡੀਓ ਬਣਾਉਦੇ ਰਹੇ ਅਤੇ ਜਦੋਂ ਰੋਲਾ ਪਿਆ ਤਾਂ ਉਸ ਨੂੰ ਬੈਟਰੀ ਵਾਲੇ ਰਿਕਸ਼ੇ ਉੱਤੇ ਬਿਠਾ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਛੱਡਿਆ ਗਿਆ। ਇਸ ਦੌਰਾਨ ਹੀ ਨੌਜਵਾਨ ਦੀ ਕੁੱਟਮਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ।

ਸਥਾਨਕ ਲੋਕਾਂ ਨੇ ਦਿੱਤੀ ਘਟਨਾ ਦੀ ਜਾਣਕਾਰੀ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਸਾਰੀ ਘਟਨਾ ਬੱਸ ਸਟੈਂਡ ਦੇ ਬਿਲਕੁਲ ਬਾਹਰ ਹੋਈ, ਜਿੱਥੇ ਜਿਆਦਾਤਰ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ। ਸਥਾਨਕ ਲੋਕਾਂ ਦੇ ਮੁਤਾਬਕ ਨੌਜਵਾਨ ਦੀ ਕੁੱਟਮਾਰ ਬੱਸ ਚਾਲਕਾਂ ਵੱਲੋਂ ਕੀਤੀ ਗਈ ਹੈ ਜੋ ਕਿ ਬੱਸ ਵਿੱਚ ਜਾ ਰਹੇ ਸਨ। ਇਸ ਦੌਰਾਨ ਹੀ ਅਚਾਨਕ ਬੱਸ ਵਿੱਚੋਂ ਉੱਤਰ ਕੇ ਨੌਜਵਾਨਾਂ ਨੇ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਇਸ ਕਦਰ ਕੁੱਟਮਾਰ ਕੀਤੀ ਕਿ ਉਹ ਆਪਣਾ ਹੋਸ਼ ਖੋ ਬੈਠਾ। ਉਨ੍ਹਾਂ ਕਿਹਾ ਕਿ ਨੌਜਵਾਨ ਜਿਉਂਦਾ ਹੈ ਜਾਂ ਨਹੀਂ ਇਸ ਦਾ ਵੀ ਨਹੀਂ ਪਤਾ ਲੱਗ ਰਿਹਾ। ਪਰ ਮੌਕੇ ਦੀ ਵੀਡੀਓ ਜ਼ਰੂਰ ਸਾਹਮਣੇ ਆਈ ਹੈ, ਜਿਸ ਵਿੱਚ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ।


ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲਿਆ:- ਇਸ ਦੌਰਾਨ ਹੀ ਮੌਕੇ ਉੱਤੇ ਨੇੜਲੀ ਪੁਲਿਸ ਚੌਕੀ ਦੇ ਇੰਚਾਰਜ ਮਨਦੀਪ ਕੌਰ ਆਪਣੀ ਟੀਮ ਦੇ ਨਾਲ ਜਿਸਨੇ ਬਾਅਦ ਦੇ ਵਿੱਚ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਇਲਾਜ ਲਈ ਭੇਜਿਆ ਗਿਆ ਹੈ, ਉਸ ਦੀ ਹਾਲਤ ਦਾ ਵੀ ਬਾਅਦ ਵਿੱਚ ਪਤਾ ਲੱਗੇਗਾ। ਪਰ ਉਨ੍ਹਾਂ ਕਿਹਾ ਕਿ ਅਸੀਂ ਮੌਕੇ ਤੋਂ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜਿਸ ਕਿਸੇ ਦੀ ਵੀ ਗ਼ਲਤੀ ਹੋਵੇਗੀ, ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:- ਸੜਕ ਹਾਦਸੇ ਵਿੱਚ ਮਾਰੇ ਗਏ ਬੱਚੇ ਦੇ ਘਰ ਅਫਸੋਸ ਪ੍ਰਗਟਾਉਣ ਪੁੱਜੇ ਬਿਕਰਮ ਮਜੀਠੀਆ, ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ 'ਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.