ETV Bharat / state

ਸੀਐੱਮ ਦੀ ਯੋਗਸ਼ਾਲਾ ਤਹਿਤ ਪੰਜਾਬ ਦੇ ਸਕੂਲਾਂ ਕਾਲਜਾਂ 'ਚ ਯੋਗ ਕੈਂਪ, ਸਿੱਖਿਆ ਦੇ ਨਾਲ ਸਿਹਤ ਦੇ ਪ੍ਰਸਾਰ ਦਾ ਸੁਨੇਹਾ

author img

By

Published : Jun 20, 2023, 1:03 PM IST

21 ਜੂਨ ਨੂੰ ਵਿਸ਼ਵ ਭਰ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੋਗਸ਼ਾਲਾ ਜਲੰਧਰ ਵਿਖੇ ਕਰਵਾਈ ਗਈ। ਇਸ ਕੜੀ ਦੇ ਤਹਿਤ ਹੀ ਲੁਧਿਆਣਾ ਦੇ ਗੁਜਰਾਂਵਾਲਾ ਵਿੱਚ ਵੀ ਅਚਾਰਿਆ ਸੰਜੀਵ ਵੱਲੋਂ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ।

Yoga camp organized in the college of Ludhiana
ਸੀਐੱਮ ਦੀ ਯੋਗਸ਼ਾਲਾ ਤਹਿਤ ਪੰਜਾਬ ਦੇ ਸਕੂਲਾਂ ਕਾਲਜਾਂ 'ਚ ਯੋਗ ਕੈਂਪ, ਸਿੱਖਿਆ ਦੇ ਨਾਲ ਸਿਹਤ ਦੇ ਪ੍ਰਸਾਰ ਦਾ ਸੁਨੇਹਾ

ਵਿਦਿਆਰਥੀਆਂ ਲਈ ਵਿਸ਼ੇਸ਼ ਯੋਗ ਕੈਂਪ ਦਾ ਪ੍ਰਬੰਧ

ਲੁਧਿਆਣਾ: ਜ਼ਿਲ੍ਹੇ ਦੇ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਵਿਖੇ ਅਚਾਰਿਆ ਸੰਜੀਵ ਤਿਆਗੀ ਵੱਲੋਂ ਵਿਸ਼ੇਸ਼ ਯੋਗਾ ਕੈਂਪ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਯੋਗ ਦੇ ਆਸਣ ਅਤੇ ਉਸ ਦੇ ਫਾਇਦੇ ਦੱਸੇ ਅਤੇ ਕਿਹਾ ਕਿ ਸਭ ਨੂੰ ਯੋਗ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਅੱਜ-ਕੱਲ ਦੇ ਸਮੇਂ ਵਿੱਚ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਉੱਤੇ ਪੜ੍ਹਾਈ ਨੂੰ ਲੈ ਕੇ ਕਾਫੀ ਜ਼ਿਆਦਾ ਦਬਾਅ ਰਹਿੰਦਾ ਹੈ। ਇਸ ਕਰਕੇ ਦਬਾਅ ਤੋਂ ਮੁਕਤ ਹੋਣ ਲਈ ਯੋਗਾ ਕਰਨਾ ਬੇਹੱਦ ਜ਼ਰੂਰੀ ਹੈ।

ਸਰੀਰਕ ਕਸਰਤ: ਕਾਲਜ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਯੋਗਸ਼ਾਲਾ ਦੇ ਵਿੱਚ ਹਿੱਸਾ ਲੈ ਕੇ ਯੋਗਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਆਪਣੇ-ਆਪ ਨੂੰ ਸਿਹਤਮੰਦ ਰੱਖਣਾ ਵੀ ਅਜੋਕੇ ਸਮੇਂ ਦੀ ਲੋੜ ਹੈ। ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਉਨ੍ਹਾਂ ਦੀ ਸਰੀਰਕ ਕਸਰਤ ਸਬੰਧੀ ਵੀ ਲਗਾਤਾਰ ਸੁਚੇਤ ਕਰਦੇ ਰਹਿੰਦੇ ਹਾਂ। ਇਸ ਮੰਤਵ ਦੇ ਨਾਲ ਅੱਜ ਕਾਲਜ ਦੇ ਵਿੱਚ ਯੋਗਾ ਕੈਂਪ ਲਗਵਾਇਆ ਗਿਆ ਹੈ, ਜਿਸ ਵਿੱਚ ਵੱਧ-ਚੜ੍ਹ ਕੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਸਿਹਤਮੰਦ ਨਹੀਂ ਹੋਵਾਂਗੇ, ਉਦੋਂ ਤੱਕ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਨਹੀਂ ਪਾ ਸਕਣਗੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੇ ਵਿੱਚ ਅਤੇ ਖਾਸ ਕਰਕੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਆਪਣੀ ਸਿਹਤ ਹੈ। ਇਸੇ ਕਰਕੇ ਸਿਹਤ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।

ਦਿਮਾਗ ਦੀ ਸ਼ਾਂਤੀ: ਅਚਾਰੀਆ ਸੰਜੀਵ ਤਿਆਗੀ ਨੇ ਕਿਹਾ ਕਿ ਇਹ ਯੋਗਾ ਸਰੀਰ ਦੀ ਸਿਹਤਯਾਬੀ ਦੇ ਨਾਲ ਦਿਮਾਗ ਦੀ ਸ਼ਾਂਤੀ ਵੀ ਬਖ਼ਸ਼ਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਦੇ ਮੋਬਾਇਲ ਯੁੱਗ ਦੇ ਵਿੱਚ ਆਪਣੇ ਲਈ ਸਮਾਂ ਕੱਢਣਾ ਬੇਹੱਦ ਜ਼ਰੂਰੀ ਹੈ। ਜੇਕਰ ਤੁਸੀਂ ਸਵੇਰੇ ਅੱਧਾ ਘੰਟਾ ਵੀ ਯੋਗਾ ਕਰ ਲੈਂਦੇ ਹੋ ਤਾਂ ਤੁਸੀਂ ਸਾਰਾ ਦਿਨ ਖੁਸ਼ ਰਹਿੰਦੇ ਹੋ। ਉਨ੍ਹਾਂ ਕਿਹਾ ਕਿ ਜ਼ਿਆਦਾ ਪੈਸੇ ਕਮਾਉਣਾ ਜਿਆਦਾ ਸ਼ੋਹਰਤ ਕਮਾਉਣ ਜ਼ਿੰਦਗੀ ਨਹੀਂ ਹੈ, ਸਗੋਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਅਤੇ ਸਾਰਿਆਂ ਨੂੰ ਖੁਸ਼ ਰੱਖਣਾ ਸਾਡਾ ਟੀਚਾ ਹੋਣਾ ਚਾਹੀਦਾ ਹੈ। ਸ਼ਾਸਤਰਾਂ ਦੇ ਵਿੱਚ ਇਸ ਦਾ ਜ਼ਿਕਰ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਯੋਗਾ ਵੀ ਇੱਕ ਰਸਤਾ ਹੈ। ਇਸੇ ਕਰਕੇ ਭਾਰਤ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਯੋਗ ਦਾ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਹਸਪਤਾਲਾਂ ਦੇ ਵਿੱਚ ਯੋਗਾ ਸਬੰਧੀ ਬਕਾਇਦਾ ਵਿਭਾਗ ਬਣ ਚੁੱਕੇ ਹਨ।

ਮਰੀਜ਼ਾਂ ਦੀ ਬਿਮਾਰੀ ਤੋਂ ਠੀਕ ਹੋਣ ਦੀ ਸਮਰੱਥਾ: ਏਮਜ਼ ਦੇ ਮੁਖੀ ਡਾਕਟਰ ਗੁਲੀਆ ਨੇ ਖੁਦ ਇਹ ਮਹਿਸੂਸ ਕੀਤਾ ਹੈ ਕਿ ਯੋਗਾ ਕਰਨ ਵਾਲੇ ਮਰੀਜ਼ਾਂ ਦੀ ਬਿਮਾਰੀ ਤੋਂ ਠੀਕ ਹੋਣ ਦੀ ਸਮਰੱਥਾ ਆਮ ਮਰੀਜ਼ ਨਾਲੋਂ ਜ਼ਿਆਦਾ ਤੇਜ਼ ਹੁੰਦੀ ਹੈ। ਇਹੀ ਕਾਰਨ ਹੈ ਕਿ ਹੁਣ ਡਾਕਟਰ ਵੀ ਯੋਗਾ ਕਰਨ ਲਈ ਕਹਿੰਦੇ ਨੇ। ਉਨ੍ਹਾਂ ਕਿਹਾ ਕਿ ਆਯੁਰਵੇਦ ਅਤੇ ਯੋਗਾ ਦਾ ਸੰਦੇਸ਼ ਭਾਰਤ ਨੇ ਪੂਰੇ ਵਿਸ਼ਵ ਦੇ ਵਿੱਚ ਦਿੱਤਾ ਹੈ। ਜਿਸ ਨੂੰ ਪੂਰੇ ਵਿਸ਼ਵ ਨੇ ਅਪਣਾਇਆ ਹੈ ਅਤੇ ਭਾਰਤ ਦੀ ਇਹ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਵਿੱਚ ਹੈ ਹਰ ਭਾਰਤੀ ਨੂੰ ਯੋਗਾ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।



ETV Bharat Logo

Copyright © 2024 Ushodaya Enterprises Pvt. Ltd., All Rights Reserved.