ETV Bharat / state

ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ, ਵੇਖੋ ਸਾਡੀ ਇਸ ਖਾਸ ਰਿਪੋਰਟ ‘ਚ

author img

By

Published : Oct 15, 2021, 8:25 PM IST

ਸੂਬੇ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸਤ ਗਰਮਾ ਚੁੱਕੀ ਹੈ। ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਰੈਲੀਆਂ ਕਰ ਵੋਟਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਚੱਲਦੇ ਹੀ ਦੋ ਹਫਤਿਆਂ ਦੇ ਅੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਦਾ ਲੁਧਿਆਣਾ ‘ਚ ਕੱਲ੍ਹ ਤੀਜਾ ਗੇੜਾ ਹੈ ਜਿਸ ਦੇ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਹਨ। ਇੱਕ ਵੱਡਾ ਸਵਾਲ ਇਹ ਵੀ ਖੜ੍ਹਾ ਹੋ ਰਿਹਾ ਹੈ ਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ (Assembly elections) ਜਿੱਤਣ ਲਈ ਲੁਧਿਆਣਾ ਫਤਿਹ ਕਰਨਾ ਜ਼ਰੂਰੀ ਹੈ। ਪੜ੍ਹੋ ਪੂਰੀ ਖਬਰ

ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ
ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਲਗਾਤਾਰ ਲੁਧਿਆਣਾ ਦੇ ਦੌਰੇ ਕਰ ਰਹੇ ਹਨ। ਬੀਤੇ ਦੋ ਹਫਤਿਆਂ ਦੇ ਦੌਰਾਨ ਸੁਖਬੀਰ ਬਾਦਲ (Sukhbir Badal) ਵੱਲੋਂ ਲੁਧਿਆਣਾ ਦੇ ਵਿੱਚ ਕੱਲ੍ਹ ਤੀਜਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦੌਰਾ ਸਿਆਸੀ ਮਾਅਨਿਆਂ ਦੇ ਵਿਚ ਕਾਫੀ ਅਹਿਮ ਰੱਖਦਾ ਹੈ ਕਿਉਂਕਿ ਲੁਧਿਆਣਾ ਦੇ ਅੰਦਰ ਬੀਤੀਆਂ ਵਿਧਾਨ ਸਭਾ (Assembly seats) ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ (Akali Dal) ਦਾ ਪ੍ਰਦਰਸ਼ਨ ਕੋਈ ਖਾਸ ਚੰਗਾ ਨਹੀਂ ਰਿਹਾ ਜ਼ਿਆਦਾਤਰ ਵਿਧਾਨ ਸਭਾ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ। ਲੁਧਿਆਣਾ ਵਿੱਚ ਚੌਦਾਂ ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ‘ਤੇ ਕਾਂਗਰਸ ਕਾਬਜ਼ ਹੋਈ।

ਲੁਧਿਆਣਾ ਵਿਧਾਨ ਸਭਾ ਸੀਟਾਂ ਦਾ ਸੂਰਤ-ਏ-ਹਾਲ ਖੰਨਾ ਹਲਕਾ

ਪਹਿਲੇ ਨੰਬਰ ‘ਤੇ ਗੁਰਕੀਰਤ ਸਿੰਘ ਕੋਟਲੀ (Gurkeerat Singh Kotli) ਰਹੇ ਜਿਨ੍ਹਾਂ ਨੂੰ 55,690 ਵੋਟਾਂ ਪਈਆਂ ਅਤੇ ਹੁਣ ਉਹ ਪੰਜਾਬ ਦੀ ਕੈਬਨਿਟ ‘ਚ ਵੀ ਸ਼ੁਮਾਰ ਹਨ ਜਦੋਂਕਿ ਦੂਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਅਨਿਲ ਦੱਤ 35,099 ਵੋਟਾਂ ਪਈਆਂ ਇਸੇ ਤਰ੍ਹਾਂ ਤੀਜੇ ਨੰਬਰ ‘ਤੇ ਅਕਾਲੀ ਦਲ ਦੇ ਰਣਜੀਤ ਸਿੰਘ ਤਲਵੰਡੀ ਰਹੇ ਜਿਨ੍ਹਾਂ ਨੂੰ 31845 ਵੋਟਾਂ ਪਈਆਂ।

ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ
ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ

ਸਮਰਾਲਾ ਹਲਕਾ

ਸਮਰਾਲਾ ਵਿਧਾਨ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਦੇ ਅਮਰੀਕ ਸਿੰਘ ਢਿੱਲੋਂ ਜੇਤੂ ਰਹੇ ਜਿੰਨ੍ਹਾਂ ਨੂੰ ਕੁੱਲ 51,930 ਵੋਟਾਂ ਪਈਆਂ ਜਦੋਂਕਿ ਆਮ ਆਦਮੀ ਪਾਰਟੀ ਨੂੰ 40,925 ਵੋਟਾਂ ਪਈਆਂ ਅਤੇ ਅਕਾਲੀ ਦਲ ਦੇ ਸੰਤਾ ਸਿੰਘ ਨੂੰ 38,114 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਹੀ ਸੰਤੁਸ਼ਟ ਹੋਣਾ ਪਿਆ।

ਸਾਹਨੇਵਾਲ ਹਲਕਾ

ਸਾਹਨੇਵਾਲ ਵਿਧਾਨ ਸਭਾ ਹਲਕੇ ਵਿੱਚ ਹਾਲਾਂਕਿ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਜੇਤੂ ਰਹੇ ਉਨ੍ਹਾਂ ਨੂੰ ਕੁੱਲ 63,184 ਵੋਟਾਂ ਪਈਆਂ ਜਦੋਂਕਿ ਕਾਂਗਰਸ ਦੇ ਸਤਵਿੰਦਰ ਬੀਟੀ ਦੂਜੇ ਨੰਬਰ ‘ਤੇ ਅਤੇ ਆਮ ਆਦਮੀ ਪਾਰਟੀ ਦੇ ਹਰਜੋਤ ਬੈਂਸ ਤੀਜੇ ਨੰਬਰ ‘ਤੇ ਰਹੇ।

ਲੁਧਿਆਣਾ ਪੂਰਬੀ ਹਲਕਾ

ਲੁਧਿਆਣਾ ਪੂਰਬੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕਾਂਗਰਸ ਦੇ ਆਗੂ ਸੰਜੇ ਤਲਵਾੜ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 43,010 ਵੋਟਾਂ ਪਈਆਂ ਜਦੋਂਕਿ ਆਮ ਆਦਮੀ ਪਾਰਟੀ ਦੇ ਭੋਲਾ ਗਰੇਵਾਲ ਦੂਜੇ ਨੰਬਰ ‘ਤੇ ਅਤੇ ਰਣਜੀਤ ਸਿੰਘ ਢਿੱਲੋਂ ਅਕਾਲੀ ਦਲ ਦੇ ਤੀਜੇ ਨੰਬਰ ‘ਤੇ ਰਹੇ ਜਿੰਨ੍ਹਾਂ ਨੂੰ ਕੁੱਲ 41,313 ਵੋਟਾਂ ਪਈਆਂ ।

ਲੁਧਿਆਣਾ ਦੱਖਣੀ ਹਲਕਾ

ਲੁਧਿਆਣਾ ਦੱਖਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਬਲਵਿੰਦਰ ਬੈਂਸ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਨੇ ਵੱਡੀ ਜਿੱਤ ਹਾਸਿਲ ਕਰਕੇ ਵਿਧਾਇਕ ਬਣੇ। ਉਨ੍ਹਾਂ ਨੂੰ 53,955 ਵੋਟਾਂ ਪਈਆਂ ਜਦੋਂਕਿ ਕਾਂਗਰਸ ਦੂਜੇ ਨੰਬਰ ‘ਤੇ ਅਤੇ ਅਕਾਲੀ ਦਲ ਦੇ ਹੀਰਾ ਸਿੰਘ ਗਾਬੜੀਆ ਤੀਜੇ ਨੰਬਰ ‘ਤੇ ਰਹੇ।

ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ
ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ

ਆਤਮ ਨਗਰ ਹਲਕਾ

ਆਤਮ ਨਗਰ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਬੈਂਸ ਇੱਥੋਂ ਜੇਤੂ ਰਹੇ। ਉਨ੍ਹਾਂ ਨੇ 53,421 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਦੂਜੇ ਅਤੇ ਅਕਾਲੀ ਦਲ ਦੇ ਗੁਰਮੀਤ ਸਿੰਘ ਕੁਲਾਰ ਨੂੰ ਮਹਿਜ਼ 14,138 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ।

ਲੁਧਿਆਣਾ ਪੱਛਮੀ ਹਲਕਾ

ਲੁਧਿਆਣਾ ਪੱਛਮੀ ਦੇ ਵਿੱਚ ਵੀ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਜੇਤੂ ਰਹੇ ਜਿੰਨ੍ਹਾਂ ਨੂੰ ਬੰਪਰ ਵੋਟਾਂ ਪਈਆਂ। 66,627 ਵੋਟਾਂ ਨਾਲ ਭਾਰਤ ਭੂਸ਼ਣ ਆਸ਼ੂ ਜੇਤੂ ਰਹੇ ਜਦੋਂ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਮਿਲ ਕੇ ਵੀ ਇੰਨੀਆਂ ਵੋਟਾਂ ਹਾਸਿਲ ਨਹੀਂ ਕਰ ਸਕੇ।

ਲੁਧਿਆਣਾ ਉੱਤਰੀ ਹਲਕਾ

ਲੁਧਿਆਣਾ ਉੱਤਰੀ ਦੇ ਵਿੱਚ ਰਾਕੇਸ਼ ਪਾਂਡੇ ਜੇਤੂ ਰਹੇ ਉਨ੍ਹਾਂ ਨੂੰ ਕੁੱਲ 44,864 ਵੋਟਾਂ ਪਈਆਂ ਜਦੋਂਕਿ ਭਾਜਪਾ ਦੇ ਪ੍ਰਵੀਨ ਬਾਂਸਲ ਦੂਜੇ ਨੰਬਰ ‘ਤੇ ਰਹੇ ਅਤੇ ਲੋਕ ਇਨਸਾਫ ਪਾਰਟੀ ਦੇ ਸੀਬੀਆ ਤੀਜੇ ਨੰਬਰ ‘ਤੇ ਰਹੇ। ਲੁਧਿਆਣਾ ਦੀਆਂ ਬਾਕੀ ਸੀਟਾਂ ਦੀ ਵੀ ਜੇਕਰ ਗੱਲ ਕੀਤੀ ਜਾਵੇ ਭਾਵੇਂ ਉਹ ਗਿੱਲ ਹਲਕਾ ਹੋਵੇ ਜਾਂ ਫਿਰ ਪਾਇਲ ਹਲਕਾ ਇੱਥੋਂ ਵੀ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਜਦੋਂਕਿ ਦਾਖਾ ਤੋਂ ਹਰਵਿੰਦਰ ਸਿੰਘ ਫੂਲਕਾ ਸੀਟ ਤੋਂ ਜਿੱਤ ਗਏ ਪਰ ਉਹ ਸਿਆਸਤ ਛੱਡ ਗਏ ਜਿਸ ਤੋਂ ਬਾਅਦ ਜ਼ਿਮਨੀ ਚੋਣ ਹੋਈ ਜਿੱਥੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਜਿੱਤੇ ਇਸੇ ਤਰ੍ਹਾਂ ਰਾਏਕੋਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਜਗਰਾਉਂ ਤੋਂ ਵੀ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਮਾਣੂੰਕੇ ਜਿੱਤੀ ਅਤੇ ਅਕਾਲੀ ਦਲ ਦੀ ਝੋਲੀ ਸਿਰਫ਼ ਇਕ ਸੀਟ ਹੀ ਆਈ ਜੋ ਕਿ ਹਲਕਾ ਸਾਹਨੇਵਾਲ ਤੋਂ ਸੀ। ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਅਕਾਲੀ ਦਲ ਨੂੰ ਮੁੜ ਤੋਂ ਲੁਧਿਆਣਾ ਵਿੱਚ ਮਜ਼ਬੂਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਲਗਾਤਾਰ ਲੁਧਿਆਣਾ ਵਿਚ ਦੌਰੇ ਕਰ ਰਹੇ ਹਨ।

ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ
ਦੋ ਹਫਤਿਆਂ ‘ਚ ਸੁਖਬੀਰ ਬਾਦਲ ਦੇ ਲੁਧਿਆਣਾ ‘ਚ ਤੀਜੇ ਗੇੜੇ ਦੇ ਕੀ ਮਾਇਨੇ

ਹਿੰਦੂ ਅਤੇ ਦਲਿਤ ਵੋਟ ਹਲਕਾ

ਲੁਧਿਆਣਾ ਵਿੱਚ ਹਿੰਦੂ ਅਤੇ ਦਲਿਤ ਵੋਟ ਦੀ ਵੀ ਭਰਮਾਰ ਹੈ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਹਲਕਾ ਗਿੱਲ ਰਾਖਵੀਂ ਸੀਟ ਹੈ, ਇਸ ਤੋਂ ਇਲਾਵਾ ਪਾਇਲ, ਰਾਏਕੋਟ, ਅਤੇ ਜਗਰਾਉਂ ਵੀ ਰਾਖਵੀਂ ਸੀਟ ਹੈ ਜਿਸ ਕਰਕੇ ਦਲਿਤ ਵੋਟ ਬਹੁਤ ਮਾਇਨੇ ਰੱਖਦੀ ਹੈ ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰੀ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਪੂਰਬ ਪੱਛਮ ਉੱਤਰ ਦੱਖਣ ਵਿੱਚ ਨਿਰੋਲ ਹਿੰਦੂ ਵੋਟਰਾਂ ਦੀ ਵੱਡੀ ਭਰਮਾਰ ਹੈ ਜਿਸ ਕਰਕੇ ਸੁਖਬੀਰ ਬਾਦਲ ਉਨ੍ਹਾਂ ਨੂੰ ਆਪਣੇ ਹੱਕ ਚ ਕਰਨ ਲਈ ਲਗਾਤਾਰ ਲੁਧਿਆਣਾ ਦੇ ਦੌਰੇ ਕਰ ਰਹੇ ਹਨ।

ਵਰਕਰਾਂ ‘ਚ ਹੱਲਾਸ਼ੇਰੀ ਤੇ ਉਮੀਦਵਾਰ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਦੌਰੇ-ਅਕਾਲੀ ਆਗੂ

ਇਸ ਸਬੰਧੀ ਸਾਡੀ ਟੀਮ ਵੱਲੋਂ ਜਦੋਂ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਪ੍ਰਧਾਨ ਦਾ ਇਹ ਦੌਰਾ ਨਾ ਸਿਰਫ਼ ਵਰਕਰਾਂ ‘ਚ ਹੱਲਾਸ਼ੇਰੀ ਪੈਦਾ ਕਰੇਗਾ ਸਗੋਂ ਇਸ ਨਾਲ ਉਮੀਦਵਾਰ ਵੀ ਮਜ਼ਬੂਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਾਰੇ ਧਰਮਾਂ ਨੂੰ ਇੱਕ ਮੰਨ ਕੇ ਨਾਲ ਲੈ ਕੇ ਚੱਲਦਾ ਹੈ ਇਸ ਕਰਕੇ ਧਰਮ ਨੂੰ ਲੈ ਕੇ ਅਕਾਲੀ ਦਲ ਰਾਜਨੀਤੀ ਨਹੀਂ ਕਰਦਾ ਜਦੋਂ ਕਿ ਦੂਜੇ ਪਾਸੇ ਕਾਂਗਰਸ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਕੇ ਕੇ ਬਾਵਾ ਨੇ ਕਿਹਾ ਕਿ ਅਕਾਲੀ ਦਲ ਜਿਸ ਸੱਚਾਈ ਤੋਂ ਸਾਰੇ ਲੋਕ ਵਾਕਿਫ਼ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਵੋਟਾਂ ਨਹੀਂ ਪਾਉਣਗੇ ਕਿਉਂਕਿ ਬੀਤੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਰਹੀ ਉਸ ਨਾਲ ਪੰਜਾਬ ਦੀ ਬਰਬਾਦੀ ਹੋਈ ਹੈ।

ਆਪ ਆਗੂ ਨੇ ਅਕਾਲੀ ਦਲ ਦੀ ਸਿਆਸਤ ‘ਤੇ ਚੁੱਕੇ ਸਵਾਲ

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਧਰਮ ਦੀ ਰਾਜਨੀਤੀ ਕਰਦਾ ਆਇਆ ਹੈ ਅਤੇ ਅਕਾਲੀ ਦਲ ਦੇ ਰਾਜ ਵਿੱਚ ਹੀ ਪੰਜਾਬ ਦੇ ਅੰਦਰ ਬੇਅਦਬੀਆਂ ਹੋਈਆਂ ਜਿਸ ਤੋਂ ਜ਼ਾਹਿਰ ਹੈ ਕਿ ਕਾਨੂੰਨ ਵਿਵਸਥਾ ਲਈ ਅਕਾਲੀ ਦਲ ਦੀ ਸੱਤਾ ਸਹੀ ਨਹੀਂ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਮਾਡਲ ਨੂੰ ਪੰਜਾਬ ‘ਚ ਲਾਗੂ ਕਰਨ ਦਾ ਵਾਅਦਾ ਕਰ ਰਹੇ ਹਨ ਅਤੇ ਇਸ ਵਾਰ ਲੋਕ ਸਿਆਸੀ ਪਾਰਟੀਆਂ ਦੀਆਂ ਗੱਲਾਂ ਵਿੱਚ ਨਾ ਆ ਕੇ ਵਿਕਾਸ ਦੇ ਨਾਂ ‘ਤੇ ਆਪਣੀਆਂ ਵੋਟਾਂ ਪਾਉਣਗੇ ।
ਇਹ ਵੀ ਪੜ੍ਹੋ:ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ 'ਚ ਰੱਖੇ ਇਹ ਵੱਡੇ ਵਿਚਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.