ETV Bharat / state

ਲੁਧਿਆਣਾ 'ਚ 2 ਸਕੇ ਭਰਾਵਾਂ ਦੀ ਮੌਤ

author img

By

Published : Mar 14, 2022, 12:50 PM IST

Updated : Mar 14, 2022, 1:14 PM IST

ਇਕ ਦਰਦਨਾਕ ਸੜਕ ਹਾਦਸੇ ਦੌਰਾਨ ਟਰੱਕ ਦੀ ਟੱਕਰ ਲੱਗਣ ਕਾਰਨ ਐਕਟਿਵਾ ਉੱਤੇ ਆਪਣੇ ਮਾਂ ਨਾਲ ਜਾ ਰਹੇ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ।

two brother dies in road accident khanna
two brother dies in road accident khanna

ਲੁਧਿਆਣਾ: ਖੰਨਾ ਜੀ ਟੀ ਰੋਡ 'ਤੇ ਖਾਲਸਾ ਪੈਟਰੋਲ ਪੰਪ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਟਰੱਕ ਦੀ ਟੱਕਰ ਲੱਗਣ ਕਾਰਨ ਐਕਟਿਵਾ ਉੱਤੇ ਆਪਣੇ ਮਾਂ ਨਾਲ ਜਾ ਰਹੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦੀ ਮਾਂ ਦਾ ਬਚਾਅ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ 'ਚ ਪਹੁੰਚਾਇਆ।

ਹਾਦਸੇ ਸੰਬੰਧੀ ਏ.ਐੱਸ.ਆਈ ਜਗਦੇਵ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਵਾਸੀ ਜੇਠੀ ਨਗਰ ਖੰਨਾ ਐਕਟਿਵਾ ਤੇ ਆਪਣੇ ਦੋ ਪੁੱਤਰਾਂ ਅਸ਼ਵਿੰਦਰ ਸਿੰਘ ਭੰਗੂ ਉਰਫ ਅਮਨ ਅਤੇ ਗੁਰਵਿੰਦਰ ਸਿੰਘ ਉਰਫ ਗੈਰੀ ਨਾਲ ਕਿਸੇ ਧਾਰਮਿਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਭੱਟੀਆਂ ਪਿੰਡ ਵੱਲ ਜਾ ਰਹੀ ਸੀ। ਜੀ.ਟੀ ਰੋਡ ਉੱਤੇ ਖਾਲਸਾ ਪੈਟਰੋਲ ਪੰਪ ਕੋਲ ਇਕ ਟਰੱਕ ਦੇ ਡਰਾਈਵਰ ਨੇ ਪਿੱਛੋਂ ਐਕਟਿਵਾ ਨੂੰ ਲਪੇਟ 'ਚ ਲੈ ਲਿਆ।

ਦੱਸ ਦਈਏ ਕਿ ਅਮਨ 14 ਸਾਲ ਅਤੇ ਗੈਰੀ ਦੀ ਉਮਰ 10 ਸਾਲ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਹਾਦਸੇ ਦੌਰਾਨ ਇਕ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਗੰਭੀਰ ਜਖ਼ਮੀ ਹੋਏ ਦੂਜੇ ਬੱਚੇ ਦੀ ਲੁਧਿਆਣਾ ਦੇ ਹਸਪਤਾਲ ਵਿੱਚ ਮੌਤ ਹੋ ਗਈ। ਜਦਕਿ ਐਕਟਿਵ ਚਲਾ ਰਹੀ ਔਰਤ ਦਾ ਬਚਾਅ ਹੋ ਗਿਆ। ਦੋਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਹਾਦਸੇ ਸੰਬੰਧੀ ਟਰੱਕ ਡਰਾਈਵਰ ਸ਼ਾਮ ਲਾਲ ਵਾਸੀ ਨਵੀਂ ਆਬਾਦੀ ਖੰਨਾ ਨੂੰ ਕਾਬੂ ਕਰ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੈਨੇਡਾ ‘ਚ ਭਿਆਨਕ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖ਼ਮੀ

Last Updated : Mar 14, 2022, 1:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.