ETV Bharat / state

ਲੁਧਿਆਣਾ ਡੀਸੀ ਦਫ਼ਤਰ ਅੱਗੇ ਟੀਟੂ ਬਾਣੀਆ ਨੇ ਅਧਿਕਾਰੀਆਂ ਦਾ ਪਾਇਆ ਭੋਗ, ਜਾਣੋ ਕੀ ਹੈ ਮਾਮਲਾ ?

author img

By

Published : May 30, 2023, 2:29 PM IST

ਗਿਆਸਪੁਰਾ ਗੈਸ ਕਾਂਡ ਤੋਂ ਬਾਅਦ ਲੁਧਿਆਣਾ ਦੇ ਡੀਸੀ ਦਫ਼ਤਰ ਸਾਹਮਣੇ ਹਾਸਰਾਸ ਕਲਾਕਾਰ ਅਤੇ ਅਕਾਲੀ ਆਗੂ ਟੀਟੂ ਬਾਣੀਏ ਨੇ ਅਨੋਖੇ ਤਰੀਕੇ ਨਾਲ ਰੋਸ ਪ੍ਰਗਟ ਕੀਤਾ। ਟੀਟੂ ਬਾਣੀਆ ਨੇ ਕਿਹਾ ਡੀਸੀ ਦਫ਼ਤਰ ਕਾਰਪੋਰੇਸ਼ਨ ਅਤੇ ਪ੍ਰਦੂਸ਼ਣ ਬੋਰਡ ਦੇ ਭ੍ਰਿਸ਼ਟ ਅਧਿਕਾਰੀਆਂ ਕਾਰਣ ਅੱਜ ਲੁਧਿਆਣਾ ਵਿੱਚ ਜਾਨਲੇਵਾ ਕਾਂਡ ਵਾਪਰ ਰਹੇ ਹਨ ਅਤੇ ਇਸੇ ਕਾਰਣ ਉਹ ਅੱਜ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਦਾ ਭੋਗ ਪਾਕੇ ਪਤਾਸੇ ਵੰਡ ਰਿਹਾ ਹੈ।

Titu Baniyas protested against the officials in front of the Ludhiana DC office
ਲੁਧਿਆਣਾ ਡੀਸੀ ਦਫ਼ਤਰ ਅੱਗੇ ਟੀਟੂ ਬਾਣੀਆਂ ਨੇ ਅਧਿਕਾਰੀਆਂ ਦਾ ਪਾਇਆ ਭੋਗ, ਜਾਣੋ ਕੀ ਹੈ ਮਾਮਲਾ ?

ਅਧਿਕਾਰੀਆਂ ਦਾ ਟੀਟੂ ਬਾਣੀਆ ਨੇ ਪਾਇਆ ਭੋਗ

ਲੁਧਿਆਣਾ: ਹਾਸਰਸ ਕਲਾਕਾਰ ਅਤੇ ਅਕਾਲੀ ਦਲ ਦੇ ਆਗੂ ਟੀਟੂ ਬਾਣੀਆ ਅਕਸਰ ਹੀ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਸਮਾਜਿਕ ਮੁੱਦੇ ਚੁੱਕਦੇ ਨਜ਼ਰ ਆਉਂਦੇ ਨੇ। ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਬੈਠ ਕੇ ਟੀਟੂ ਬਾਣੀਆ ਵੱਲੋਂ ਕਾਰਪੋਰੇਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਨ੍ਹਾਂ ਅਧਿਕਾਰੀਆਂ ਦਾ ਭੋਗ ਪਾਇਆ ਗਿਆ ਜੋ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਨੇ ਅਤੇ ਭ੍ਰਿਸ਼ਟ ਹਨ। ਟੀਟੂ ਨੇ ਕਿਹਾ ਲੁਧਿਆਣਾ ਵਿੱਚ ਗਿਆਸਪੁਰਾ ਗੈਸ ਲੀਕ ਮਾਮਲੇ ਅੰਦਰ 11 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਜਾਂਚ ਕਮੇਟੀ ਬਣਾਈ ਗਈ ਪਰ ਹਾਲੇ ਤੱਕ ਜਾਂਚ ਪੂਰੀ ਨਹੀਂ ਹੋ ਸਕੀ, ਜਿਸ ਕਰਕੇ ਟੀਟੂ ਬਾਣੀਆ ਵੱਲੋਂ ਇਸ ਦੀ ਜਾਂਚ ਲਈ ਅੱਜ ਭ੍ਰਿਸ਼ਟ ਅਧਿਕਾਰੀਆਂ ਦਾ ਭੋਗ ਪਾਇਆ ਗਿਆ।

ਭ੍ਰਿਸ਼ਟ ਅਧਿਕਾਰੀਆਂ ਦੇ ਭੋਗ: ਟੀਟੂ ਬਾਣੀਆ ਨੇ ਕਿਹਾ ਕਿ ਲੁਧਿਆਣਾ ਦੇ ਲੀਡਰ ਓਦੋਂ ਹੀ ਜਾਗਦੇ ਨੇ ਜਦੋਂ ਵੋਟਾਂ ਆਉਂਦੀਆਂ ਹਨ, ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਇਨ੍ਹਾਂ ਅਫਸਰਾਂ ਦਾ ਭੋਗ ਹੋਣ ਦੇ ਬਾਵਜੂਦ ਵੀ ਕੋਈ ਸ਼ਾਮਿਲ ਹੋਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੱਜ ਡੀ ਸੀ ਮੈਡਮ ਨੂੰ ਵੀ ਉਹ ਪਤਾਸੇ ਵੰਡਣਗੇ। ਉਹਨਾਂ ਕਿਹਾ ਕਿ ਕੋਈ ਚੰਗਾ ਬੰਦਾ ਮਰੇ ਤਾਂ ਲੋਕ ਭੋਗ ਦੇ ਵਿੱਚ ਸ਼ਰੀਕ ਹੁੰਦੇ ਨੇ ਪਰ ਇਹਨਾਂ ਭ੍ਰਿਸ਼ਟ ਅਧਿਕਾਰੀਆਂ ਦੇ ਭੋਗ ਉੱਤੇ ਕੋਈ ਸ਼ਾਮਿਲ ਹੋਣ ਵੀ ਨਹੀਂ ਆਇਆ।


20 ਰੁਪਏ ਦੇ ਪਤਾਸੇ: ਇਸ ਮੌਕੇ ਟੀਟੂ ਬਾਣੀਆ ਵੱਲੋਂ ਵਿਸ਼ੇਸ਼ ਤੌਰ ਉੱਤੇ ਫੁੱਲਾਂ ਦੇ ਥਾਲ ਤਿਆਰ ਕੀਤਾ ਗਿਆ ਹੈ, ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਲੋਗਨ ਲਿਖ ਕੇ ਉਹਨਾਂ ਉੱਤੇ ਫੁੱਲਾਂ ਦਾ ਹਾਰ ਚੜ੍ਹਾਇਆ ਗਿਆ। ਬਕਾਇਦਾ ਧੂਪ-ਬੱਤੀ ਵੀ ਕੀਤੀ ਗਈ ਅਤੇ ਕਿਹਾ ਕਿ ਉਹ ਇਹਨਾਂ ਦੇ ਭੋਗ ਪਾਉਣ ਲਈ 20 ਰੁਪਏ ਦੇ ਪਤਾਸੇ ਵੀ ਲੈ ਕੇ ਆਏ ਹਨ ਜੋ ਭੋਗ ਪਾਉਣ ਤੋਂ ਬਾਅਦ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਮਰਨ ਵਾਲਿਆਂ ਦਾ ਮੁੱਲ 2 ਲੱਖ ਰੁਪਏ ਹੀ ਪਾਇਆ ਗਿਆ ਅਤੇ ਫੇਰ ਜਦੋਂ ਐੱਨਜੀਟੀ ਕਿਹਾ ਤਾਂ ਮੁੱਲ ਵਧਾਇਆ ਗਿਆ ।

ਰਿਪੋਰਟ ਨਹੀਂ ਸੌਂਪੀ: ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਲੋਕ ਮੌਤ ਉੱਤੇ ਸੌਂ ਰਹੇ ਨੇ ਸਵੇਰੇ ਉੱਠਣਗੇ ਜਾਂ ਨਹੀਂ ਇਹ ਵੀ ਪਤਾ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਅਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਦਹਾਕਿਆਂ ਦੇ ਵਿੱਚ ਇਹ ਤੱਕ ਨਹੀਂ ਜਾਣ ਸਕੇ ਕਿ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਕੌਣ ਸੁੱਟਦਾ ਹੈ । ਗਿਆਸਪੁਰਾ ਮਾਮਲੇ ਵਿੱਚ ਗੈਸ ਕਿਵੇਂ ਹੀ ਲੀਕ ਹੋਈ ਇਸ ਦੀ ਜਾਂਚ ਇਹ ਕਿਵੇਂ ਕਰ ਲੈਣਗੇ ? ਕਾਬਿਲੇਗੌਰ ਹੈ ਕਿ ਗਿਆਸਪੁਰਾ ਗੈਸ ਲੀਕ ਮਾਮਲੇ ਵਿੱਚ ਹੁਣ ਤੱਕ ਜਾਂਚ ਲਈ ਕਈ ਕਮੇਟੀਆਂ ਬਣਾਈਆਂ ਗਈਆਂ ਹਨ ਪਰ ਕਿਸੇ ਵੀ ਟੀਮ ਨੇ ਆਪਣੀ ਰਿਪੋਰਟ ਨਹੀਂ ਸੌਂਪੀ ਹੈ। ਇਸ ਤੋਂ ਇਲਾਵਾ 11 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.