ETV Bharat / state

Coronavirus in Ludhiana: ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਮਾਮਲੇ ਸਿਹਤ ਮਹਿਕਮੇ ਨੇ ਕਰਵਾਈ ਮੌਕ ਡਰਿੱਲ, ਲੁਧਿਆਣਾ 'ਚ ਵਧੇ ਮਰੀਜ਼

author img

By

Published : Apr 10, 2023, 4:00 PM IST

ਦੇਸ਼ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਜਿਸ ਨੂੰ ਲੈ ਕੇ ਪੰਜਾਬ ਦਾ ਸਿਹਤ ਵਿਭਾਗ ਵੀ ਪੁਖਤਾ ਪ੍ਰਬੰਧ ਕਰ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਸਿਹਤ ਮਹਿਕਮੇ ਨੇ ਮੌਕ ਡਰਿੱਲ ਕਰਵਾਈ। ਇਸ ਦੇ ਨਾਲ ਹੀ ਕੋਰੋਨਾ ਨਾਲ ਨਜਿੱਠਣ ਲਈ ਕੀਤੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ...

Coronavirus in Ludhiana
Coronavirus in Ludhiana

Coronavirus in Ludhiana

ਲੁਧਿਆਣਾ: ਕੋਰੋਨਾ ਦਾ ਖ਼ਤਰਾ ਇਕ ਵਾਰੀ ਮੁੜ ਤੋਂ ਵਧਣ ਲੱਗਾ ਹੈ, ਸ਼ਹਿਰਾਂ ਦੇ ਵਿਚ ਕੋਰੋਨਾ ਦੀ ਬਿਮਾਰੀ ਫਿਰ ਤੋਂ ਵਧਦੀ ਦਿਖਾਈ ਦੇ ਰਹੀ ਹੈ ਖਾਸ ਤੌਰ 'ਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਲੁਧਿਆਣਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 13 ਮਰੀਜ਼ ਪਿਛਲੇ ਇੱਕ ਦਿਨ ਦੇ ਅੰਦਰ ਨਵੇਂ ਆ ਚੁੱਕੇ ਹਨ।

ਪੰਜਾਬ ਭਰ 'ਚ ਮੌਕ ਡਰਿੱਲ: ਕੋਰੋਨਾਵਾਇਰਸ ਤੋਂ ਨਜਿੱਠਣ ਲਈ ਸਰਕਾਰ ਵੱਲੋਂ ਅੱਜ ਸਾਰੇ ਹੀ ਪੰਜਾਬ ਭਰ ਦੇ ਸਿਵਲ ਹਸਪਤਾਲਾਂ ਦੇ ਵਿੱਚ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਸ ਦੇ ਤਹਿਤ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਵੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਜਾਨਣ ਦੇ ਲਈ ਮੋਕ ਡਰਿੱਲ ਦਾ ਪ੍ਰਬੰਧ ਕਰਵਾਇਆ ਗਿਆ ਹੈ। ਜਿਸ ਵਿੱਚ ਸੀਨੀਅਰ ਡਾਕਟਰਾਂ ਨੇ ਹਿੱਸਾ ਲਿਆ। ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਬੈੱਡ ਦੀ ਗਿਣਤੀ, ਵੈਟੀਲੇਂਟਰ, ਡਾਕਟਰਾਂ ਅਤੇ ਸਟਾਫ ਦੀ ਸਮੀਖਿਆ ਕੀਤੀ ਗਈ।

ਲੁਧਿਆਣਾ ਸਿਵਲ ਹਸਪਤਾਲ 'ਚ ਪੁਖਤਾ ਪ੍ਰਬੰਧ: ਇਸ ਦੌਰਾਨ ਲੁਧਿਆਣਾ ਸਿਵਲ ਹਸਪਤਾਲ ਦੇ ਨੋਡਲ ਅਫ਼ਸਰ ਨੇ ਕਿਹਾ ਕਿ ਸਾਡੇ ਕੋਲ 48 ਬੈਡ ਤਿਆਰ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਕਰੋਨਾ ਵਾਇਰਸ ਦੇ ਲੱਛਣ ਲੱਗਦੇ ਹਨ ਤਾਂ ਤੁਰੰਤ ਆਪਣਾ ਟੈਸਟ ਕਰਵਾਏ ਅਤੇ ਜੇਕਰ ਉਸ ਨੂੰ ਹਸਪਤਾਲ ਦੀ ਮਦਦ ਦੀ ਲੋੜ ਹੈ ਤਾਂ ਦਾਖ਼ਲ ਹੋ ਕੇ ਆਪਣਾ ਇਲਾਜ ਸਮੇਂ ਸਿਰ ਕਰਵਾ ਲਵੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਲੋਕ ਵੀ ਵੱਧ ਤੋਂ ਵੱਧ ਸਾਵਧਾਨੀ ਵਰਤਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ।

ਨਿੱਜੀ ਹਸਪਤਾਲਾ 'ਚ ਵੀ ਪੁਖਤਾ ਪ੍ਰਬੰਧ: ਨੋਡਲ ਅਫ਼ਸਰ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਹਸਪਤਾਲ ਤੱਕ ਪਹੁੰਚਣ ਦੀ ਨੌਬਤ ਨਾ ਹੀ ਆਵੇ। ਲੋਕ ਇਸ ਤੋਂ ਜਾਗਰੂਕ ਰਹਿਣ, ਨੋਡਲ ਅਫ਼ਸਰ ਨੇ ਦੱਸਿਆ ਕਿ ਸਾਡੇ ਕੋਲ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਪ੍ਰਬੰਧ ਹੈ ਅਤੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੇ ਮਾਮਲੇ ਵਧੇਦੇ ਹਨ ਤਾਂ ਉਹ ਨਿੱਜੀ ਹਸਪਤਾਲਾਂ ਦੀ ਵੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਟੈਸਟਿੰਗ ਵੀ ਵਧਾ ਰਹੇ ਹਨ।

ਲਗਾਤਾਰ ਵਧ ਰਹੇ ਕੋਰੋਨਾ ਦੇ ਅੰਕੜੇ: ਦੇਸ਼ ਵਿੱਚ ਅੱਜ ਕੋਰੋਨਾ ਦੇ ਅੰਕੜੇ 32 ਹਜ਼ਾਰ ਤੋਂ ਪਾਰ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਵਿੱਚ 72 ਨਵੇਂ ਕੋਰੋਨਾ ਦੇ ਮਾਮਲੇ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਹਨ। ਪੰਜਾਬ ਵਿੱਚ ਕੋਰੋੋਨਾ ਦੇ ਕੁੱਲ ਐਕਟਿਵ ਮਾਮਲੇ 636 ਹੋ ਗਏ ਹਨ। ਜਿਸ ਕਾਰਨ ਸਿਹਤ ਵਿਭਾਗ ਸਖ਼ਤ ਕਦਮ ਚੁੱਕ ਰਹੇ ਹਨ।

ਇਹ ਵੀ ਪੜ੍ਹੋ:- Nandini vs Amul Milk: ਕੀ ਹੈ ਅਮੂਲ ਅਤੇ ਨੰਦਿਨੀ ਦੁੱਧ ਦਾ ਵਿਵਾਦ, ਜਾਣੋ ਦੋਵਾਂ ਕੰਪਨੀਆਂ ਬਾਰੇ ਦਿਲਚਸਪ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.