ETV Bharat / state

ਲੜਕੀ ਦੀ ਭੇਦਭਰੇ ਹਾਲਾਤਾਂ ‘ਚ ਅੱਗ ਨਾਲ ਸੜ ਕੇ ਹੋਈ ਮੌਤ

author img

By

Published : Mar 5, 2021, 1:51 PM IST

ਜ਼ਿਲ੍ਹਾ ਖੰਨਾ ਨੈਸ਼ਨਲ ਹਾਈਵੇ 'ਤੇ ਬੀਜਾ ਦੇ ਪੁਲ 'ਤੇ ਇੱਕ ਨੌਜਵਾਨ ਲੜਕੀ ਦੇ ਭੇਦਭਰੇ ਹਾਲਾਤਾਂ 'ਚ ਅੱਗ ਨਾਲ ਸੜ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪੁੱਜੇ ਡੀ.ਐਸ.ਪੀ ਨੇ ਕਿਹਾ ਕਿ ਹਰ ਪਹਿਲੂ ਤੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ। ਓਥੇ ਹੀ ਦੇਖਣ ਯੋਗ ਗੱਲ ਇਹ ਵੀ ਹੈ ਕੇ ਕੌਮੀ ਹਾਈਵੇਅ 'ਤੇ ਹਜ਼ਾਰਾਂ ਦੀ ਤਦਾਦ 'ਚ ਲੋਕ ਲੰਘਦੇ ਹਨ ਪਰ ਕਿਸੇ ਵਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ ਨਹੀਂ ਕੀਤੀ ਗਈ ।

ਤਸਵੀਰ
ਤਸਵੀਰ

ਖੰਨਾ: ਜ਼ਿਲ੍ਹਾ ਖੰਨਾ ਨੈਸ਼ਨਲ ਹਾਈਵੇ 'ਤੇ ਬੀਜਾ ਦੇ ਪੁਲ 'ਤੇ ਇੱਕ ਨੌਜਵਾਨ ਲੜਕੀ ਦੇ ਭੇਦਭਰੇ ਹਾਲਾਤਾਂ 'ਚ ਅੱਗ ਨਾਲ ਸੜ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪੁੱਜੇ ਡੀ.ਐਸ.ਪੀ ਨੇ ਕਿਹਾ ਕਿ ਹਰ ਪਹਿਲੂ ਤੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਦੇਖਣ ਯੋਗ ਗੱਲ ਇਹ ਵੀ ਹੈ ਕੇ ਕੌਮੀ ਹਾਈਵੇਅ 'ਤੇ ਹਜ਼ਾਰਾਂ ਦੀ ਤਦਾਦ 'ਚ ਲੋਕ ਲੰਘਦੇ ਹਨ ਪਰ ਕਿਸੇ ਵਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ ਨਹੀਂ ਕੀਤੀ ।

ਵੀਡੀਓ

ਲੜਕੀ ਦੇ ਪਿਤਾ ਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਭੱਠਲ ਹੈ ਜੋ ਕੇ ਦੋਰਾਹਾ 'ਚ ਪੈਂਦਾ ਹੈ ਤੇ ਮ੍ਰਿਤਕ ਲੜਕੀ ਦਾ ਨਾਮ ਮਨਪ੍ਰੀਤ ਕੌਰ ਹੈ। ਮਨਪ੍ਰੀਤ ਸਵੇਰੇ 7 ਵਜੇ ਰੁਜ਼ਗਾਰ ਦੀ ਭਾਲ ਲਈ ਘਰੋਂ ਨਿਕਲੀ ਸੀ। ਘਰ 'ਚ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਗੱਲ ਨਹੀਂ ਹੋਈ ਜਿਸ ਕਾਰਨ ਇਨ੍ਹਾਂ ਵੱਡਾ ਕਦਮ ਚੁਕਿਆ ਜਾਵੇ। ਉਥੇ ਹੀ ਪਿੰਡ ਦੇ ਨੰਬਰਦਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਘਟਨਾ ਦਾ ਪ੍ਰਸ਼ਾਸਨ ਵਲੋਂ ਸੂਚਨਾ ਦੇਣ 'ਤੇ ਪਤਾ ਲਗਿਆ। ਜਿਸ ਤੋਂ ਬਾਅਦ ਉਹ ਇਥੇ ਪੁਜੇ ਹਨ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਮ੍ਰਿਤਕ ਲੜਕੀ ਦੀ ਪੁਰਾਣੀ ਤਸਵੀਰ
ਮ੍ਰਿਤਕ ਲੜਕੀ ਦੀ ਪੁਰਾਣੀ ਤਸਵੀਰ

ਘਟਨਾ ਸਥਾਨ 'ਤੇ ਪਹੁੰਚੇ ਡੀ.ਐਸ.ਪੀ ਖੰਨਾ ਰਾਜਨ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੌਮੀ ਹਾਈਵੇਅ 'ਤੇ ਬਣੇ ਲੋਹੇ ਦੇ ਪੁਲ 'ਤੇ ਮਨਪ੍ਰੀਤ ਕੌਰ ਨਾਮ ਦੀ ਲੜਕੀ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਸਾਡੇ ਥਾਣੇਦਾਰ ਵਲੋਂ ਮੌਕੇ ਤੇ ਪਹੁੰਚ ਕੇ ਬੰਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਹਰ ਪਹਿਲੂ ਤੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਡਿਜੀਟਲ ਸਾਖਰਤਾ ਨੂੰ ਉਤਸ਼ਾਹਤ ਕਰਨ ਲਈ ਈਟੀਵੀ ਭਾਰਤ ਨੂੰ ਮਿਲਿਆ ਕੌਮਾਂਤਰੀ ਐਵਾਰਡ

ETV Bharat Logo

Copyright © 2024 Ushodaya Enterprises Pvt. Ltd., All Rights Reserved.