ETV Bharat / state

ਸੰਘਣੀ ਧੁੰਦ ਅਤੇ ਠੰਢ ਦਾ ਕਹਿਰ ਜਾਰੀ, ਅੱਜ ਓਰੇਂਜ ਅਤੇ ਕੱਲ੍ਹ ਲਈ ਯੇਲੋ ਅਲਰਟ, 10 ਤੋਂ ਬਾਅਦ ਹੋ ਸਕਦਾ ਹੈ ਮੌਸਮ ਸਾਫ

author img

By ETV Bharat Punjabi Team

Published : Jan 8, 2024, 4:52 PM IST

The fury of dense fog continues in the whole of Punjab including Ludhiana
ਅੱਜ ਓਰੇਂਜ ਅਤੇ ਕੱਲ੍ਹ ਲਈ ਯੇਲੋ ਅਲਰਟ

Dense fog continues in the whole Punjab: ਪੰਜਾਬ ਵਿੱਚ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਦਾ ਕਹਿਰ ਜਾਰੀ ਹੈ। ਲੁਧਿਆਣਾ ਪੀਏਯੂ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਮੌਸਮ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ ਪਰ 10 ਜਨਵਰੀ ਤੋਂ ਬਾਅਦ ਮੌਸਮ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।

ਡਾਕਟਰ ਪਵਨੀਤ ਕੌਰ

ਲੁਧਿਆਣਾ: ਪੂਰੇ ਉੱਤਰ ਭਾਰਤ ਸਮੇਤ ਪੰਜਾਬ ਵਿੱਚ ਸੰਘਣੀ ਧੁੰਦ ਅਤੇ ਠੰਢ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਨੂੰ ਲੈ ਕੇ ਅੱਜ ਮੌਸਮ ਵਿਭਾਗ ਵੱਲੋਂ ਜਿੱਥੇ ਓਰੇਂਜ ਐਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਕੱਲ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਹੱਡ ਚੀਰਵੀਂ ਠੰਢ ਪੈ ਰਹੀ ਹੈ ਅਤੇ ਤਾਪਮਾਨ ਨੇ ਵੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ।

ਬੀਤੇ ਦਿਨ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਪਿਛਲੇ 50 ਸਾਲਾਂ ਦੇ ਵਿੱਚ ਤੀਜੀ ਵਾਰ ਵਾਪਰਿਆ ਹੈ। ਹਾਲਾਂਕਿ ਜੇਕਰ ਰਾਤ ਦੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਦੀ ਤਰ੍ਹਾਂ ਚੱਲ ਰਿਹਾ ਹੈ ਪਰ ਦਿਨ ਵੇਲੇ ਜਿਆਦਾ ਠੰਢ ਮਹਿਸੂਸ ਹੋ ਰਹੀ। ਅਜਿਹੇ ਮੌਸਮ ਦੇ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ।

ਮੀਂਹ ਦੀ ਨਹੀਂ ਸੰਭਾਵਨਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਆਉਂਦੇ ਇੱਕ ਦੋ ਦਿਨ ਤੱਕ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਕਿਤੇ-ਕਿਤੇ ਬੱਦਲਵਾਈ ਜ਼ਰੂਰ ਰਹੇਗੀ ਪਰ ਮੀਂਹ ਦੀ ਥਾਂ ਸੰਘਣੀ ਧੁੰਦ ਪੈਣ ਦੇ ਪੂਰੇ ਅਸਾਰ ਹਨ। ਉਹਨਾਂ ਕਿਹਾ ਕਿ ਮੌਸਮ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਜਿਸ ਕਰਕੇ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ। ਕਿਸੇ ਤਰ੍ਹਾਂ ਦੇ ਫਿਲਹਾਲ ਪੱਛਮੀ ਚੱਕਰਵਾਤ ਦੀ ਕੋਈ ਬਹੁਤੀ ਭਵਿੱਖਬਾਣੀ ਨਹੀਂ ਹੈ, ਜਿਸ ਕਰਕੇ ਹਵਾਵਾਂ ਜਿਆਦਾ ਤੇਜ਼ ਨਾ ਚੱਲਣ ਕਰਕੇ ਮੌਸਮ ਦੇ ਵਿੱਚ ਠਹਿਰਾਵ ਹੈ ਅਤੇ ਇਸ ਕਰਕੇ ਧੁੰਦ ਜ਼ਿਆਦਾ ਪੈ ਰਹੀ ਹੈ।


ਰਾਤ ਨਾਲੋਂ ਦਿਨ ਸਮੇਂ ਜ਼ਿਆਦਾ ਹੈ ਠੰਢ: ਇਸ ਮੌਕੇ ਉਨ੍ਹਾਂ ਕਿਹਾ ਕਿ ਦਿਨ ਦੇ ਵਿੱਚ ਪਾਰਾ ਕੱਲ੍ਹ 11 ਡਿਗਰੀ ਦੇ ਨੇੜੇ ਸੀ ਜਦੋਂ ਕੇ ਰਾਤ ਦਾ ਪਾਰਾ 5.8 ਡਿਗਰੀ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਪਾਰਾ ਆਮ ਵਾਂਗ ਹੀ ਹੈ ਜਦੋਂ ਕੇ ਦਿਨ ਵਿੱਚ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਠੰਢ ਤੋਂ ਆਪਣਾ ਬਚਾਅ ਰੱਖਣ। ਧੁੰਦ ਪੂਰੇ ਪੰਜਾਬ ਵਿੱਚ ਪੈਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਅਜਿਹੇ ਮੌਸਮ ਦੇ ਹਾਲਾਤ ਵੇਖਣ ਨੂੰ ਮਿਲ ਰਹੇ ਹਨ। ਹਾਲਾਂਕਿ 2013 ਵਿੱਚ ਇਸ ਤੋਂ ਵੀ ਜ਼ਿਆਦਾ ਪਾਰਾ ਹੇਠਾਂ ਚਲਾ ਗਿਆ ਸੀ ਜੋਕਿ 8 ਡਿਗਰੀ ਦੇ ਕਰੀਬ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.