ETV Bharat / state

ਦੇਖਦੇ ਹੀ ਦੇਖਦੇ ਕਾਰ ਬਣੀ ਅੱਗ ਦਾ ਗੋਲਾ, ਦੇਖੋ ਵੀਡੀਓ

author img

By

Published : Aug 8, 2021, 6:42 AM IST

ਭਾਮੀਆਂ ਰੋਡ ’ਤੇ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਨੈਨੋ ਕਾਰ ਨੂੰ ਅੱਗ ਲੱਗ ਗਈ। ਫਿਲਹਾਰ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਨਹੀਂ ਪਤਾ ਲੱਗਾ ਤੇ ਜਾਨੀ ਨੁਕਸਾਨ ਤੋਂ ਵੀ ਬਚਾਅ ਹੋ ਗਿਆ ਹੈ।

ਦੇਖਦੇ ਹੀ ਦੇਖਦੇ ਕਾਰ ਬਣੀ ਅੱਗ ਦਾ ਗੋਲਾ
ਦੇਖਦੇ ਹੀ ਦੇਖਦੇ ਕਾਰ ਬਣੀ ਅੱਗ ਦਾ ਗੋਲਾ

ਲੁਧਿਆਣਾ: ਥਾਣਾ ਜਮਾਲ ਪੁਰ ਦੇ ਅਧੀਨ ਆਉਂਦੇ ਭਾਮੀਆਂ ਰੋਡ ’ਤੇ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਨੈਨੋ ਕਾਰ ਨੂੰ ਅੱਗ ਲੱਗ ਗਈ। ਇਸ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਰਾਤ ਨੂੰ ਇੱਕ ਪਰਿਵਾਰ ਜਾ ਰਿਹਾ ਸੀ ਤਾਂ ਉਹਨਾਂ ਦੀ ਕਾਰ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਸੀ ਜਿਸ ਕਾਰਨ ਲੋਕਾਂ ਨੇ ਉਹਨਾਂ ਨੂੰ ਰੌਲਾ ਪਾ ਦੱਸਿਆ ਤੇ ਫੇਰ ਪਰਿਵਾਰ ਕਾਰ ਵਿੱਚੋਂ ਬਾਹਰ ਨਿਕਲਿਆ। ਉਹਨਾਂ ਨੇ ਕਿਹਾ ਕਿ ਦੇਖਦੇ ਹੀ ਦੇਖਦੇ ਸਾਰੀ ਕਾਰ ਨੂੰ ਹੀ ਅੱਗ ਲੱਗ ਗਈ ਤੇ ਕਾਰ ਸੜਕੇ ਸੁਆਹ ਹੋ ਗਈ।

ਇਹ ਵੀ ਪੜੋ: ਮੁੱਖ ਮੰਤਰੀ ਪੰਜਾਬ ਵਲੋਂ ਤਗਮਾ ਜੇਤੂ ਨੀਰਜ ਚੋਪੜਾ ਲਈ ਕੀਤਾ ਵੱਡਾ ਐਲਾਨ

ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਨਹੀਂ ਪਾਇਆ ਗਿਆ ਤੇ ਫਿਰ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆਈ ਤਾਂ ਇੰਨੇ ਨੂੰ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ। ਫਿਲਹਾਰ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਨਹੀਂ ਪਤਾ ਲੱਗਾ ਤੇ ਜਾਨੀ ਨੁਕਸਾਨ ਤੋਂ ਵੀ ਬਚਾਅ ਹੋ ਗਿਆ ਹੈ।

ਇਹ ਵੀ ਪੜੋ: ਠੇਕਾ ਕਾਮਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਸਾੜੇ ਪੁਤਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.